ਵੱਡਾ ਹਾਦਸਾ : ਪੰਕਚਰ ਟਾਇਰ ਬਦਲ ਰਹੇ ਪਿਕਅਪ ਨੂੰ ਟਰੱਕ ਨੇ ਮਾਰੀ ਟੱਕਰ, ਕਈਆਂ ਦੀ ਮੌਤ, ਕਈ ਜ਼ਖ਼ਮੀ
ਕਾਨਪੁਰ, 2 ਅਕਤੂਬਰ : ਚਕੇਰੀ ਦੇ ਅਹੀਰਵਾ ਹਾਈਵੇਅ ’ਤੇ ਇਕ ਅਣਪਛਾਤੇ ਟਰੱਕ ਨੇ ਹਾਈਵੇਅ ਦੇ ਇਕ ਪਾਸੇ ਖੜ੍ਹੇ ਪਿਕਅੱਪ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਪਿਕਅੱਪ ’ਚ ਸਵਾਰ ਲਗਭਗ 15 ਵਿਅਕਤੀ ਜਖਮੀ ਹੋ ਗਏ। ਜੋ ਕਿਸੇ ਕੰਮ ਲਈ ਕਾਨਪੁਰ ਤੋਂ ਵਿੰਧਿਆਚਲ ਜਾ ਰਹੇ ਸਨ। ਪੁਲਿਸ ਨੇ ਜਖਮੀਆਂ ਨੂੰ ਇਲਾਜ ਲਈ ਕਾਸੀਰਾਮ ਹਸਪਤਾਲ ਭੇਜਿਆ, ਜਿੱਥੇ ਡਾਕਟਰ ਨੇ ਪੰਜ ਵਿਅਕਤੀਆਂ ਨੂੰ ਮਿ੍ਰਤਕ ਐਲਾਨ ਦਿੱਤਾ। ਜਦਕਿ ਬਾਕੀ ਜ਼ਖ਼ਮੀਆਂ ਨੂੰ ਐਲਐਲਆਰ ਹਸਪਤਾਲ ਹੈਲੇਟ ਰੈਫਰ ਕਰ ਦਿੱਤਾ ਗਿਆ।
ਰਿਸਤੇਦਾਰ ਨੇ ਦੱਸਿਆ ਕਿ ਨੌਬਸਤਾ ਦੇ ਪਿੰਡ ਉਸਮਾਨਪੁਰ ਦਾ ਰਹਿਣ ਵਾਲਾ ਸੁਨੀਲ ਪਾਸਵਾਨ ਲੋਹੇ ਦੀ ਫੈਕਟਰੀ ’ਚ ਕੰਮ ਕਰਦਾ ਸੀ। ਉਹ ਆਪਣੇ ਪਿੱਛੇ ਪਤਨੀ ਰੇਣੂ ਅਤੇ ਬੇਟੀ ਸੋਨਾ, 2 ਸਾਲ ਦੀ ਬੇਟੀ ਤਿ੍ਰਸਾ ਅਤੇ ਬੇਟਾ ਪਿ੍ਰੰਸ ਛੱਡ ਗਏ ਹਨ। ਉਹ ਬੀਤੀ ਰਾਤ ਪਿਕਅੱਪ ਰਾਹੀਂ ਵਿੰਧਿਆਚਲ ਲਈ ਆਪਣੀ ਧੀ ਤਿ੍ਰਸਾ ਦਾ ਮੁੰਡਣ ਕਰਵਾਉਣ ਲਈ ਰਵਾਨਾ ਹੋਇਆ ਸੀ।
ਇਸ ਦੌਰਾਨ ਚਕੇਰੀ ਦੀ ਕਾਸੀਰਾਮ ਕਲੋਨੀ ’ਚ ਰਹਿੰਦੇ ਉਸ ਦੇ ਸਹੁਰੇ ਵੀ ਪਿਕਅੱਪ ’ਚ ਮੌਜੂਦ ਸਨ। ਰਸਤੇ ’ਚ ਅਹੀਰਵਾ ਹਾਈਵੇ ’ਤੇ ਪਿਕਅੱਪ ਦਾ ਟਾਇਰ ਪੰਕਚਰ ਹੋ ਗਿਆ। ਇਸ ਦੌਰਾਨ ਪਿਕਅੱਪ ਚਾਲਕ ਨੇ ਪਿਕਅੱਪ ਨੂੰ ਸਾਈਡ ’ਤੇ ਖੜ੍ਹਾ ਕਰ ਦਿੱਤਾ।
ਇਸ ਤੋਂ ਬਾਅਦ ਡਰਾਈਵਰ ਪਿਕਅੱਪ ਦਾ ਟਾਇਰ ਬਦਲ ਰਿਹਾ ਸੀ। ਟਾਇਰ ਠੀਕ ਹੁੰਦੇ ਹੀ ਸਾਰੇ ਪਿਕਅੱਪ ’ਚ ਬੈਠਣ ਲੱਗੇ। ਫਿਰ ਇੱਕ ਬੇਕਾਬੂ ਟਰੱਕ ਪਿਕਅੱਪ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਹਾਦਸੇ ਦੌਰਾਨ ਪਿਕਅੱਪ ’ਚ ਬੈਠੇ ਸਾਰੇ ਲੋਕ ਗੰਭੀਰ ਜਖਮੀ ਹੋ ਗਏ।
ਸੂਚਨਾ ਮਿਲਣ ‘ਤੇ ਪੁਲਿਸ ਉਨ੍ਹਾਂ ਨੂੰ ਕਾਂਸੀ ਰਾਮ ਟਰਾਮਾ ਸੈਂਟਰ ਲੈ ਗਈ ਜਿੱਥੇ ਜਖਮੀਆਂ ਦਾ ਇਲਾਜ ਚੱਲ ਰਿਹਾ ਹੈ। ਥਾਣਾ ਇੰਚਾਰਜ ਸੈਲੇਂਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ’ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਦਕਿ 10 ਵਿਅਕਤੀ ਜ਼ਖ਼ਮੀ ਹਨ।