Home » Ammy Virk: ਐਮੀ ਵਿਰਕ ਨੇ ਆਪਣੀ ਧੀ ਦਿਲਨਾਜ਼ ਦੇ ਤੀਜੇ ਜਨਮਦਿਨ ਮੌਕੇ ਰਿਲੀਜ਼ ਕੀਤੀ ਐਲਬਮ ‘ਲੇਅਰਜ਼’, ਮਨਾਇਆ ਧੀ ਦਾ ਜਨਮਦਿਨ

Ammy Virk: ਐਮੀ ਵਿਰਕ ਨੇ ਆਪਣੀ ਧੀ ਦਿਲਨਾਜ਼ ਦੇ ਤੀਜੇ ਜਨਮਦਿਨ ਮੌਕੇ ਰਿਲੀਜ਼ ਕੀਤੀ ਐਲਬਮ ‘ਲੇਅਰਜ਼’, ਮਨਾਇਆ ਧੀ ਦਾ ਜਨਮਦਿਨ

by Rakha Prabh
315 views

Ammy Virk New Album: 3 ਫਰਵਰੀ ਨੂੰ ਐਮੀ ਵਿਰਕ ਆਪਣੀ ਧੀ ਦਿਲਨਾਜ਼ ਦਾ ਤੀਜਾ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੀ ਧੀ ਦਿਲਨਾਜ਼ ਦਾ ਜਨਮ 3 ਫਰਵਰੀ ਨੂੰ ਹੋਇਆ ਸੀ। ਵੈਸੇ ਤਾਂ ਐਮੀ ਆਪਣੀ ਪਰਸਨਲ ਲਾਈਫ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਦੇ ਹਨ

Ammy Virk New Album Layers: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਨੇ ਫੈਨਜ਼ ਦਾ ਇੰਤਜ਼ਾਰ ਖਤਮ ਕਰ ਦਿੱਤਾ ਹੈ। ਜੀ ਹਾਂ, ਗਾਇਕ ਨੇ ਆਪਣੀ ਐਲਬਮ ‘ਲੇਅਰਜ਼’ ਰਿਲੀਜ਼ ਕਰ ਦਿੱਤੀ ਹੈ। ਐਮੀ ਨੇ ਐਲਬਮ ਰਿਲੀਜ਼ ਕਰਨ ਲਈ 3 ਫਰਵਰੀ ਨੂੰ ਦੁਪਹਿਰ 1:59 ਦਾ ਸਮਾਂ ਚੁਣਿਆ ਸੀ। ਸਭ ਦੇ ਮਨਾਂ ‘ਚ ਸਵਾਲ ਸੀ ਕਿ ਗਾਇਕ ਨੇ ਇਹੀ ਸਮਾਂ ਕਿਉਂ ਚੁਣਿਆ। ਹੁਣ ਐਮੀ ਨੇ ਖੁਦ ਹੀ ਇਸ ਸਸਪੈਂਸ ਤੋਂ ਪਰਦਾ ਚੁੱਕ ਦਿੱਤਾ ਹੈ।

ਦਰਅਸਲ, ਅੱਜ ਯਾਨਿ 3 ਫਰਵਰੀ ਨੂੰ ਐਮੀ ਵਿਰਕ ਆਪਣੀ ਧੀ ਦਿਲਨਾਜ਼ ਦਾ ਤੀਜਾ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੀ ਧੀ ਦਿਲਨਾਜ਼ ਦਾ ਜਨਮ 3 ਫਰਵਰੀ ਨੂੰ ਹੋਇਆ ਸੀ। ਵੈਸੇ ਤਾਂ ਐਮੀ ਆਪਣੀ ਪਰਸਨਲ ਲਾਈਫ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਦੇ ਹਨ। ਉਨ੍ਹਾਂ ਨੇ ਕਦੇ ਵੀ ਆਪਣੀ ਫੈਮਿਲੀ ਬਾਰੇ ਕੋਈ ਸੋਸ਼ਲ ਮੀਡੀਆ ਪੋਸਟ ਸ਼ੇਅਰ ਨਹੀਂ ਕੀਤੀ ਤੇ ਨਾ ਹੀ ਉਨ੍ਹਾਂ ਨੇ ਆਪਣੀ ਧੀ ਤੇ ਪਤਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ, ਪਰ ਅੱਜ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਫੈਨਜ਼ ਨਾਲ ਇਹ ਅਪਡੇਟ ਸ਼ੇਅਰ ਕੀਤੀ।

ਦਿਲਨਾਜ਼ ਦੇ ਤੀਜੇ ਜਨਮਦਿਨ ਦੀ ਖੁਸ਼ੀ ਦੇ ਮੌਕੇ ‘ਤੇ ਹੀ ਐਮੀ ਨੇ ਐਲਬਮ ਰਿਲੀਜ਼ ਕੀਤੀ। ਜਿਸ ਦੀਆਂ ਤਸਵੀਰਾਂ ਗਾਇਕ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਦੇਖੋ ਇਹ ਤਸਵੀਰਾਂ ,

ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਉਨ੍ਹਾਂ ਪੰਜਾਬੀ ਸਟਾਰਜ਼ ਵਿੱਚੋਂ ਇੱਕ ਹਨ, ਜੋ ਆਪਣੀ ਪਰਸਨਲ ਲਾਈਫ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਕਰਨਾ ਪਸੰਦ ਨਹੀਂ ਕਰਦੇ। ਪਰ ਅੱਜ ਉਨ੍ਹਾਂ ਨੇ ਅਪਣੀ ਧੀ ਦੇ ਜਨਮਦਿਨ ਦੇ ਕੇਕ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ ਅਤੇ ਫੈਨਜ਼ ਨੂੰ ਆਪਣੇ ਪਰਿਵਾਰ ਨਾਲ ਸਬੰਧਤ ਅਪਡੇਟ ਦਿੱਤੀ ਹੈ।

ਐਮੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ ‘ਮੌੜ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ‘ਚ ਉਹ ਪੰਜਾਬੀ ਇੰਡਸਟਰੀ ਐਕਸ਼ਨ ਹੀਰੋ ਦੇਵ ਖਰੌੜ ਨਾਲ ਸਕ੍ਰੀਨ ਸ਼ੇਅਰ ਕਰਨਗੇ।

Related Articles

Leave a Comment