ਜ਼ੀਰਾ, 3 ਫਰਵਰੀ (ਰਾਖਾ ਪ੍ਰਭ ਬਿਓਰੋ )-ਪੰਜਾਬ ਪਾਵਰਕਾਮ ਵਿਭਾਗ ਬੋਤੀਆਂ ਵਾਲਾ ਵਿਖੇ ਤਾਇਨਾਤ ਗੁਰਵਿੰਦਰ ਸਿੰਘ ਐੱਸ.ਐੱਸ.ਏ ਨੂੰ ਉਸ ਸਮੇਂ ਗਹਿਰ ਸਦਮਾ ਲੱਗਾ ਜਦ ਉਨਾਂ ਦੇ ਪਿਤਾ ਗਰੀਬ ਸਿੰਘ ਸੇਵਾ ਮੁਕਤ ਐੱਸ.ਐੱਮ.ਆਈ ਸਿਹਤ ਵਿਭਾਗ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਐੱਮ.ਸੀ ਹਰੀ ਦਾਸ ਚੌਹਾਨ ਨੇ ਦੱਸਿਆ ਕਿ ਇਸ ਤੋਂ ਪਹਿਲਾ ਗਰੀਬ ਦੇ ਵੱਡੇ ਪੁੱਤਰ ਗੁਰਜੀਤ ਸਿੰਘ ਪੀ.ਸੀ.ਐੱਸ (ਏ.ਡੀ.ਸੀ) ਦੀ ਪਿਛਲੇ ਵਰੇ ਸੀਮਤ ਬੀਮਾਰੀ ਪਿੱਛੋਂ ਮੌਤ ਹੋ ਗਈ, ਜਿਸ ਕਾਰਨ ਗਰੀਬ ਸਿੰਘ ਨੇ ਆਪਣੇ ਪੁੱਤਰ ਦੀ ਮੌਤ ਦੇ ਗਮ ਨੂੰ ਦਿਲ ਨੂੰ ਲਗਾ ਰੱਖਿਆ ਸੀ, ਜਿਸ ਕਾਰਨ ਗਰੀਬ ਇੱਕ ਸਾਲ ਬਾਅਦ ਹੀ ਉਹ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਇਸ ਦੁੱਖ਼ ਦੀ ਘੜੀ ਵਿਚ ਪਰਿਵਾਰ ਨਾਲ ਜੋਗਿੰਦਰਪਾਲ ਸੁਪਰਡੈਂਟ ਡੀ.ਸੀ ਦਫ਼ਤਰ, ਬਲਕਾਰ ਸਿੰਘ ਭੁੱਲਰ ਪ੍ਰਧਾਨ ਬਿਜ਼ਲੀ ਬੋਰਡ, ਚਮਕੌਰ ਸਿੰਘ ਸਰਾਂ ਡੀ.ਈ.ਓ ਮੋਗਾ, ਰਾਮ ਪ੍ਰਕਾਸ਼ ਅੱੈਸ.ਪੀ ਪ੍ਰਧਾਨ ਸੀਨੀਅਰ ਸਿਟੀਜ਼ਨ ਕੌਸਲ, ਮਾਸਟਰ ਜੋਗਿੰਦਰ ਸਿੰਘ ਝਤਰਾ, ਐਡਵੋਕੇਟ ਸ਼ੇਰ ਰਣਧੀਰ, ਹਰਦੀਪ ਸਿੰਘ ਪਨੇਸਰ, ਗੁਰਸੇਵਕ ਸਿੰਘ ਫਰਨੀਚਰ ਵਾਲੇ, ਦਲਜੀਤ ਸਿੰਘ ਬੰਬੇ, ਕੁਲਦੀਪ ਸਿੰਘ ਮਾਣਕ, ਅਜੀਤ ਸਿੰਘ ਮਿਗਲਾਨੀ, ਬੂਟਾ ਸਿੰਘ ਮੱਲੀ ਨੰਬਰਦਾਰ, ਬਲਵਿੰਦਰ ਸਿੰਘ ਮੱਲੀ, ਮਨਮੀਤ ਸਿੰਘ ਸੱਗੂ, ਵੀਰਭਾਨ ਸਿੰਘ ਨਾਰੰਗ, ਰਾਜੇਸ਼ ਢੰਡ ਰੋਟਰੀ ਕਲੱਬ ਜ਼ੀਰਾ, ਹਾਕਮ ਸਿੰਘ ਪ੍ਰਧਾਨ ਅਰੋੜ ਵੰਸ਼, ਮਾਸਟਰ ਜੋਗਿੰਦਰ ਸਿੰਘ ਕੰਡਿਆਲ, ਸੁਖਵਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਘੁੰਮਣ, ਡਾ: ਨਿਰਵੈਰ ਸਿੰਘ ਉੱਪਲ, ਹਰੀ ਦਾਸ ਚੌਹਾਨ ਸਾਬਕਾ ਐੱਮ.ਸੀ, ਜਸਪਾਲ ਸਿੰਘ ਵਿਰਕ, ਜਗੀਰ ਸਿੰਘ ਬਮਰਾਹ, ਅਵਤਾਰ ਸਿੰਘ, ਸੁਖਦੇਵ ਸਿੰਘ ਬੱਗੀ ਪੱਤਨੀ, ਹਰਜਿੰਦਰ ਸਿੰਘ ਸਹੋਤਾ ਜਿਲਾ ਪ੍ਰਧਾਨ ਐੱਸ.ਸੀ ਵਿੰਗ, ਗੁਰਦੇਵ ਸਿੰਘ ਸਿੱਧੂ ਜਿਲਾ ਪ.ਸ.ਸ.ਫ਼, ਗੁਰਪ੍ਰੀਤ ਸਿੰਘ ਸਿੱਧੂ ਪੱਤਰਕਾਰ, ਪਿ੍ਰੰਸੀਪਲ ਮੁਖਤਿਆਰ ਸਿੰਘ, ਪਿ੍ਰੰਸੀਪਲ ਗੁਰਮੇਲ ਸਿੰਘ, ਮਾਸਟਰ ਬਲਵਿੰਦਰ ਸਿੰਘ ਭੁੱਟੋ ਆਦਿ ਨੇ ਪਰਿਵਾਰ ਨਾਲ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਦੀ ਆਤਮਿਕ ਸ਼ਾਤੀ ਨਮਿੱਤ ਰੱਖੇ ਗਏ ਪਾਠ ਦਾ ਭੋਗ ਮਿਤੀ 4 ਫਰਵਰੀ ਦਿਨ ਸ਼ਨੀਵਾਰ ਨੂੰ 12 ਤੋਂ 1 ਵਜ਼ੇ ਤੱਕ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਹੋਵੇਗੀ।