– ਮੰਗਲਵਾਰ ਸਵੇਰੇ 10:00 ਦੇ ਕਰੀਬ ਇੱਕ ਨੌਜਵਾਨ ਵੱਲੋਂ ਆਪਣੇ ਅਪਾਹਿਜ਼ ਭਰਾ, ਭਤੀਜੇ ਸਮੇਤ ਆਪਣੀ ਧੀ ਨੂੰ ਲੈ ਕੇ ਕਾਰ ਰਾਜਸਥਾਨ ਫੀਡਰ ਨਹਿਰ ਵਿੱਚ ਸੁੱਟ ਦਿੱਤੀ, ਜਿੰਨ੍ਹਾ ਦੀ ਭਾਲ ਪ੍ਰਸ਼ਾਸ਼ਨ ਵੱਲੋਂ ਗੋਤਖੋਰਾਂ ਦੀ ਮਦਦ ਨਾਲ ਕੀਤੀ ਜਾ ਰਹੀ ਹੈ। ਘਟਨਾਂ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਜਸਵਿੰਦਰ ਸਿੰਘ ਰਾਜੂ ਵਾਸੀ ਫਿਰੋਜ਼ਪੁਰ ਜੋ ਕਾਰ ਡਰਾਈਵਰ ਦਾ ਕੰਮ ਕਰਦਾ ਹੈ ਦਾ ਆਪਣੀ ਪਤਨੀ ਨਾਲ ਅੱਜ ਤੋਂ 8 ਦਿਨ ਪਹਿਲਾ ਘਰੇਲੂ ਝਗੜਾ ਚੱਲਦਾ ਸੀ। ਜਿਸ ਤੇ ਅੱਜ ਨੌਜਵਾਨ ਵੱਲੋਂ ਆਪਣੇ ਭਰਾ ਹਰਪ੍ਰੀਤ ਸਿੰਘ ਬੰਟੂ ਜੋ ਅਪਾਹਿਜ਼ ਹੈ ਅਤੇ ਭਤੀਜ਼ੇ ਅਗਮ 11 ਸਾਲ ਅਤੇ ਆਪਣੀ ਧੀ ਗੁਰਲੀਨ ਕੌਰ 11 ਸਾਲ ਆਪਣੀ ਕਾਰ ਵਿੱਚ ਬਿਠਾ ਕੇ ਲੈ ਗਿਆ ਅਤੇ ਫਿਰੋਜ਼ਪੁਰ ਤਲਵੰਡੀ ਭਾਈ ਨੇੜਿਉ ਲੰਘਦੀਆਂ ਰਾਜਸਥਾਨ ਫੀਡਰ ਵਿੱਚ ਕਾਰ ਸੁੱਟ ਦਿੱਤੀ, ਜਿਸ ਨੂੰ ਲੋਕਾਂ ਵੱਲੋੲ ਵੇਖਦਿਆਂ ਬਚਾਉਣ ਲਈ ਮੌਕੇ ਤੇ ਉਪਰਾਲੇ ਕੀਤੇ ਗਏ ਅਤੇ ਪ੍ਰਸ਼ਾਸ਼ਨ ਨੂੰ ਇਸਦੀ ਇਤਲਾਹ ਦਿੱਤੀ ਗਈ, ਜਿਸ ਤੇ ਪ੍ਰਸ਼ਾਸ਼ਨ ਵੱਲੋਂ ਕਾਰ ’ਚ ਸਵਾਰ ਲੋਕਾਂ ਦੀ ਭਾਲ ਲਈ ਗੋਤਖੋਰਾਂ ਦੀ ਮਦਦ ਨਾਲ ਭਾਲ ਕਾਰਜ ਜਾਰੀ ਕੀਤੇ ਗਏ। ਖ਼ਬਰ ਲਿਖੇ ਜਾਣ ਤੱਕ ਭਾਲ ਜਾਰੀ ਸੀ।