ਕੀ ਅਵਨੀ, ਅੰਬਰ ਦੀ ਬੇਗੁਨਾਹੀ ਦੇ ਸਬੂਤ ਜੁਟਾ ਪਵੇਗੀ?
ਚੰਡੀਗੜ੍ਹ, 16 ਮਈ 2023:(ਗੁਰਮੀਤ ਸਿੰਘ ਰਾਜਾ ) ਜਿਵੇਂ ਕਿ ਅਸੀਂ ਪਿਛਲੇ ਐਪੀਸੋਡ ਦੌਰਾਨ ਦੇਖਿਆ ਕਿ ਅੰਬਰ ਬਹੁਤ ਵੱਡੀ ਮੁਸੀਬਤ ਵਿੱਚ ਫੱਸ ਗਿਆ ਹੈ ਤੇ ਉਸਨੂੰ ਬਾਹਰ ਕਢਣ ਵਾਸਤੇ ਅਵਨੀ ਪੂਰਾ ਸਾਥ ਦੇ ਰਹੀ ਹੈ।
ਸ਼ੋਅ “ਦਿਲਦਾਰੀਆਂ” ਵਿੱਚ, ਅੰਬਰ ਤੇ ਅਵਨੀ ਲਈ ਇਹ ਹਫਤਾ ਮੁਸੀਬਤਾਂ ਭਰਿਆ ਸਾਬਿਤ ਹੋਵੇਗਾ ਕਿਉਂਕਿ ਕੋਈ ਅੰਬਰ ਦੀ ਇਜ਼ੱਤ ਨੂੰ ਖ਼ਰਾਬ ਕਰਨ ਲਈ ਪਲੈਨ ਬਣਾ ਉਸਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਗ੍ਰਿਫਤਾਰ ਕਰਵਾਉਂਦਾ ਹੈ। ਅੰਬਰ ਦੀ ਗ੍ਰਿਫਤਾਰੀ ਦੀ ਖਬਰ ਪਰਿਵਾਰ ਦੇ ਨਾਲ-ਨਾਲ ਪੂਰੇ ਸ਼ਹਿਰ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਹੈ ਤੇ ਪੱਤਰਕਾਰ, ਅੰਬਰ ਦੀ ਮਾਂ ਮਾਇਆ ਤੋਂ ਪੁੱਛ-ਗਿੱਛ ਕਰਨ ਲਈ ਆਉਂਦੇ ਹਨ। ਅਵਨੀ, ਪੁਲਿਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਕੋਈ ਵੀ ਉਸਦਾ ਯਕੀਨ ਨਹੀਂ ਕਰਦਾ| ਹੁਣ ਅਵਨੀ, ਅੰਬਰ ਦੀ ਬੇਗੁਨਾਹੀ ਲਈ ਸਬੂਤ ਜੁਟਾਉਣ ਦੀ ਕੋਸ਼ਿਸ਼ ਕਰੇਗੀ।
ਕੀ ਅਵਨੀ, ਅੰਬਰ ਨੂੰ ਇਸ ਮੁਸੀਬਤ ਵਿਚੋਂ ਬਾਹਰ ਕੱਢ ਪਾਵੇਗੀ? ਕੀ ਅਵਨੀ ਅਸਲੀ ਦੋਸ਼ੀ ਦਾ ਪਤਾ ਲਗਾ ਪਵੇਗੀ?? ਇਹ ਦੇਖਣ ਲਈ ਕਿ ਅੱਗੇ ਇਸ ਕਹਾਣੀ ਵਿੱਚ ਕੀ ਹੋਵੇਗਾ, ਦੇਖੋ “ਦਿਲਦਾਰੀਆਂ” ਸ਼ਾਮ 7:30 ਵਜੇ ਸਿਰਫ ਜ਼ੀ ਪੰਜਾਬੀ ਤੇ।