Home » ਮਹਿਲਾ ਟੀ-20 ਏਸ਼ੀਆ ਕੱਪ : ਭਾਰਤ ਨੇ 104 ਦੌੜਾਂ ਨਾਲ ਹਰਾਇਆ ਯੂਏਈ ਨੂੰ

ਮਹਿਲਾ ਟੀ-20 ਏਸ਼ੀਆ ਕੱਪ : ਭਾਰਤ ਨੇ 104 ਦੌੜਾਂ ਨਾਲ ਹਰਾਇਆ ਯੂਏਈ ਨੂੰ

by Rakha Prabh
90 views

ਮਹਿਲਾ ਟੀ-20 ਏਸ਼ੀਆ ਕੱਪ : ਭਾਰਤ ਨੇ 104 ਦੌੜਾਂ ਨਾਲ ਹਰਾਇਆ ਯੂਏਈ ਨੂੰ
ਸਿਲਹਟ, 5 ਅਕਤੂਬਰ : ਜੇਮੀਮਾ ਰਾਡਰਿਗਜ਼ ਅਤੇ ਦੀਪਤੀ ਸ਼ਰਮਾ ਦੇ ਅਰਧ ਸੈਂਕੜਿਆਂ ਨਾਲ ਭਾਰਤ ਨੇ ਮੰਗਲਵਾਰ ਨੂੰ ਇੱਥੇ ਮਹਿਲਾ ਟੀ-20 ਏਸ਼ੀਆ ਕੱਪ ’ਚ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ 104 ਦੌੜਾਂ ਨਾਲ ਮਾਤ ਦਿੱਤੀ।

ਯੂਏਈ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ 5 ਓਵਰਾਂ ਦੇ ਅੰਦਰ ਹੀ ਭਾਰਤ ਦਾ ਸਕੋਰ 3 ਵਿਕਟਾਂ ’ਤੇ 20 ਦੌੜਾਂ ਕਰ ਦਿੱਤਾ ਸੀ ਜਿਸ ਤੋਂ ਬਾਅਦ ਜੇਮੀਮਾ (45 ਗੇਦਾਂ ’ਚ ਅਜੇਤੂ 75 ਦੌੜਾਂ) ਅਤੇ ਦੀਪਤੀ (49 ਗੇਂਦਾਂ ’ਚ 64 ਦੌੜਾਂ) ਨੇ 13.3 ਓਵਰਾਂ ’ਚ 128 ਦੌੜਾਂ ਜੋੜ ਕੇ ਭਾਰਤ ਨੂੰ 5 ਵਿਕਟਾਂ ’ਤੇ 178 ਦੌੜਾਂ ਦੇ ਵੱਡੇ ਸਕੋਰ ਤੱਕ ਪਹੁੰਚਾਇਆ।

ਭਾਰਤੀ ਮੂਲ ਦੇ 11 ਖਿਡਾਰੀਆਂ ਦੀ ਮੌਜੂਦਗੀ ਵਾਲੀ ਯੂਏਈ ਦੀ ਟੀਮ ਨੇ ਇਸ ਟੀਚੇ ਨੂੰ ਹਾਸਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਤੇ ਟੀਮ 20 ਓਵਰਾਂ ’ਚ 4 ਵਿਕਟਾਂ ’ਤੇ 74 ਦੌੜਾਂ ਹੀ ਬਣਾ ਸਕੀ। ਭਾਰਤ ਨੇ ਲਗਾਤਾਰ ਤਿੰਨ ਮੈਚ ਜਿੱਤੇ ਹਨ ਅਤੇ ਸੈਮੀਫਾਈਨਲ ’ਚ ਥਾਂ ਬਣਾਉਣ ਦਾ ਉਸ ਦਾ ਦਾਅਵਾ ਕਾਫੀ ਮਜ਼ਬੂਤ ਹੈ। ਟੀਮ ਨੇ ਬੰਗਲਾਦੇਸ਼ ਅਤੇ ਪਾਕਿਸਤਾਨ ਖ਼ਿਲਾਫ਼ ਅਜੇ ਆਪਣੇ ਦੋ ਮੈਚ ਖੇਡਣੇ ਹਨ।

Related Articles

Leave a Comment