ਮਨੀ ਲਾਂਡਰਿੰਗ ਮਾਮਲੇ ’ਚ ਅਭਿਨੇਤਰੀ ਜੈਕਲੀਨ ਨੂੰ ਮਿਲੀ ਰਾਹਤ, ਪੜੋ ਪੂਰੀ ਖ਼ਬਰ
ਨਵੀਂ ਦਿੱਲੀ, 22 ਅਕਤੂਬਰ : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸੁਕੇਸ਼ ਚੰਦਰਸੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਫਰਨਾਂਡੀਜ ਨੂੰ ਰਾਹਤ ਦਿੱਤੀ ਹੈ। ਅਦਾਲਤ ਨੇ ਜੈਕਲੀਨ ਦੀ ਅੰਤਰਿਮ ਸੁਰੱਖਿਆ 10 ਨਵੰਬਰ ਤੱਕ ਵਧਾ ਦਿੱਤੀ ਹੈ। ਜੈਕਲੀਨ ਸ਼ਨਿੱਚਰਵਾਰ ਦੁਪਹਿਰ 2 ਵਜੇ ਆਪਣੇ ਵਕੀਲਾਂ ਨਾਲ ਅਦਾਲਤ ਪਹੁੰਚੀ। ਪਿਛਲੀ ਸੁਣਵਾਈ ’ਚ ਵੀ ਅਦਾਲਤ ਨੇ ਉਸ ਨੂੰ ਅੰਤਰਿਮ ਜਮਾਨਤ ਦੇ ਦਿੱਤੀ ਸੀ।
ਸੁਕੇਸ਼ ਚੰਦਰਸੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ’ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ ਦੀ ਨਿਯਮਤ ਜਮਾਨਤ ਪਟੀਸਨ ’ਤੇ ਅੱਜ ਸੁਣਵਾਈ ਹੋਈ। ਪਟਿਆਲਾ ਹਾਊਸ ਕੋਰਟ ਨੇ 26 ਸਤੰਬਰ ਨੂੰ ਅਦਾਕਾਰਾ ਜੈਕਲੀਨ ਫਰਨਾਂਡੀਜ ਨੂੰ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ 50,000 ਰੁਪਏ ਦੇ ਜਮਾਨਤ ਮੁਚੱਲਕੇ ’ਤੇ ਅੰਤਰਿਮ ਜਮਾਨਤ ਦਿੱਤੀ ਸੀ।