Home » ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ : ਪਾਕਿਸਤਾਨੀ ਡਰੋਨ ਵੱਲੋਂ ਸੁੱਟੀ ਹੈਰੋਇਨ ਬਰਾਮਦ

ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ : ਪਾਕਿਸਤਾਨੀ ਡਰੋਨ ਵੱਲੋਂ ਸੁੱਟੀ ਹੈਰੋਇਨ ਬਰਾਮਦ

by Rakha Prabh
143 views

ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ : ਪਾਕਿਸਤਾਨੀ ਡਰੋਨ ਵੱਲੋਂ ਸੁੱਟੀ ਹੈਰੋਇਨ ਬਰਾਮਦ
ਖੇਮਕਰਨ, 3 ਅਕਤੂਬਰ : ਖੇਮਕਰਨ ਪੁਲਿਸ ਨੂੰ ਬੀਤੀ ਰਾਤ ਵੱਡੀ ਸਫ਼ਲਤਾ ਮਿਲੀ, ਜਦ ਸਰਹੱਦੀ ਪਿੰਡ ਕਲਸ ’ਚ ਪਾਕਿਸਤਾਨੀ ਡਰੋਨ ਵਲੋਂ ਸੁੱਟੀ ਹੈਰੋਇਨ ਨੂੰ ਪੁਲਿਸ ਨੇ ਬਰਾਮਦ ਕਰ ਲਿਆ।

ਜਾਣਕਾਰੀ ਦਿੰਦਿਆਂ ਐਸ.ਐਚ.ਓ. ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਗੁਪਤ ਸੂਚਨਾਵਾਂ ਮਿਲ ਰਹੀਆਂ ਸਨ ਕਿ ਪਾਕਿਸਤਾਨੀ ਡਰੋਨ ਵੱਲੋਂ ਹੈਰੋਇਨ ਸੁੱਟੀ ਜਾ ਰਹੀ ਹੈ ਅਤੇ ਪੁਲਿਸ ਚੌਕਸ ਸੀ। ਬੀਤੀ ਰਾਤ ਜਦ ਡਰੋਨ ਨੇ ਪਿੰਡ ਕਲਸ ਦੀਆਂ ਬਹਿਕਾ ਨਜ਼ਦੀਕ ਹੈਰੋਇਨ ਸੁੱਟੀ, ਤਾਂ ਪੈਕਟ ਸੁੱਟਣ ਦੀ ਕਾਫੀ ਆਵਾਜ਼ ਆਈ, ਜਿਸ ’ਤੇ ਪੁਲਿਸ ਨੇ ਤੁਰੰਤ ਲਗਭਗ 1 ਕਿੱਲੋ 134 ਗ੍ਰਾਮ ਹੈਰੋਇਨ ਬਰਾਮਦ ਕਰ ਲਈ। ਪੁਲਿਸ ਵੱਲੋਂ ਨੇੜਲੇ ਇਲਾਕੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Related Articles

Leave a Comment