Home » ਸੁਰਜੀਤ ਕੌਰ ਪੰਨੂੰ ਮਨਸੂਰਵਾਲ ਨਮਿੱਤ ਸ਼ਰਧਾਂਜਲੀ ਤੇ ਅਤਿੰਮ ਅਰਦਾਸ ਸਮਾਗਮ ਸੰਪਨ

ਸੁਰਜੀਤ ਕੌਰ ਪੰਨੂੰ ਮਨਸੂਰਵਾਲ ਨਮਿੱਤ ਸ਼ਰਧਾਂਜਲੀ ਤੇ ਅਤਿੰਮ ਅਰਦਾਸ ਸਮਾਗਮ ਸੰਪਨ

by Rakha Prabh
191 views
ਜ਼ੀਰਾ 27 ਨਵੰਬਰ (ਗੁਰਪ੍ਰੀਤ ਸਿੰਘ ਸਿੱਧੂ)

– ਕੌਮੀ ਸ਼ਹੀਦ ਬਲਵਿੰਦਰ ਸਿੰਘ ਪੰਨੂੰ ਦੇ ਪੂਜਨੀਕ ਮਾਤਾ ਸਰਦਾਰਨੀ ਸੁਰਜੀਤ ਕੌਰ ਪੰਨੂੰ ਪਤਨੀ ਸਵ: ਸ਼੍ਰ ਬਿੱਕਰ ਸਿੰਘ ਪੰਨੂੰ ਵਾਸੀ ਪਿੰਡ ਮਨਸੂਰਵਾਲ ਕਲਾਂ ਜੋ ਪਿਛਲੀ ਦਿਨੀਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਦੇ ਨਮਿੱਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜੂਰੀ ਵਿੱਚ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਡੇਰਾ ਬਾਬਾ ਸੁੰਦਰਦਾਸ ਜੀ ਮਨਸੂਰਵਾਲ ਕਲਾਂ ਵਿਖੇ ਕਰਵਾਏ ਗਏ। ਇਸ ਮੌਕੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਰਾਗੀ ਜੱਥਿਆ ਵੱਲੋਂ ਸੋਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਜੋਰਾ ਸਿੰਘ ਮਾਛੀਬੁਗਰੇ ਵਾਲਿਆਂ ਨੇ ਸੰਗਤਾਂ ਦੇ ਸਨਮੁੱਖ ਹੁੰਦਿਆਂ ਆਪਣੇ ਦੀਵਾਨਾਂ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਨਾਂ ਦਿੰਦਿਆਂ ਬਾਣੀ-ਬਾਣੇ ਤੇ ਅਮ੍ਰਿਤ ਦੇ ਧਾਰਨੀ ਬਣਨ ਲਈ ਪੇ੍ਰਰਿਤ ਕੀਤਾ।

ਇਸ ਮੌਕੇ ਜਸਪਾਲ ਸਿੰਘ ਪੰਨੂੰ ਸੂਬਾ ਮੀਤ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਆਏ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅੰਤਿਮ ਅਰਦਾਸ ਸਮਾਗਮ ’ਚ ਸਰਦਾਰਨੀ ਕੁਲਵੰਤ ਕੌਰ ਧਰਮਪਤਨੀ ਸਵ: ਜੱਥੇ: ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ, ਜੱਥੇ: ਮਹਿੰਦਰਜੀਤ ਸਿੰਘ ਸਿੱਧੂ ਚੇਅਰਮੈਨ ਬਲਾਕ ਸੰਮਤੀ ਜ਼ੀਰਾ, ਚੇਅਰਮੈਨ ਕੁਲਬੀਰ ਸਿੰਘ ਟਿੰਮੀ ਮਾਰਕੀਟ ਕਮੇਟੀ ਜ਼ੀਰਾ, ਬਲਵਿੰਦਰ ਸਿੰਘ ਬੁੱਟਰ ਵਾਇਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਡਾ: ਰਸ਼ਪਾਲ ਸਿੰਘ ਗਿੱਲ ਪ੍ਰਧਾਨ ਨਗਰ ਕੌਂਸਲ ਜ਼ੀਰਾ, ਸਰਪੰਚ ਗੁਰਮੇਲ ਸਿੰਘ ਮਨਸੂਰਵਾਲ, ਗੁਰਦੇਵ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਪੀ.ਐਸ.ਐਸ.ਐਫ. ਫਿਰੋਜ਼ਪੁਰ, ਗੁਰਮੀਤ ਸਿੰਘ ਸੰਧੂ ਮੈਂਬਰ ਕੌਰ ਕਿਸਾਨ ਕਮੇਟੀ ਸੰਘਰਸ਼ ਕਮੇਟੀ, ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ ਜ਼ਿਲ੍ਹਾ ਪ੍ਰੈਸ ਸਕੱਤਰ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਸੁਖਜੀਤ ਸਿੰਘ ਸਰਪੰਚ ਛੂਛਕ, ਗੁਰਚਰਨ ਸਿੰਘ ਸੁਪਰਡੈਂਟ ਬਿਜ਼ਲੀ ਬੋਰਡ ਮੋਗਾ, ਸਤਨਾਮ ਸਿੰਘ ਸਾਬਕਾ ਸਰਪੰਚ, ਸ਼ਮਸ਼ੇਰ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਸੰਧੂ ਸਾਬਕਾ ਸਰਪੰਚ, ਕਿਸਾਨ ਆਗੂ ਸ਼ਿੰਦਰ ਸਿੰਘ ਪੰਨੂੰ, ਕਿਸਾਨ ਆਗੂ ਜਸਵਿੰਦਰ ਸਿੰਘ ਲੋਗੋਦੇਵਾ, ਕਰਮਜੀਤ ਸਿੰਘ ਸਰਪੰਚ ਲੋਗੋਦੇਵਾ, ਗੁਰਲਾਭ ਸਿੰਘ ਪ੍ਰਧਾਨ ਕ੍ਰਾਂਤੀਕਾਰੀ ਯੂਨੀਅਨ, ਜਗਸੀਰ ਸਿੰਘ ਪੰਨੂੰ, ਅਵਤਾਰ ਸਿੰਘ ਗਿੱਲ, ਤਰਸੇਮ ਸਿੰਘ ਗਿੱਲ, ਜਗਜਤੀ ਸਿੰਘ ਸੰਧੂ, ਗੁਰਭੇਜ ਸਿੰਘ ਗਿੱਲ, ਜਸਵਿੰਦਰ ਸਿੰਘ ਪੰਨੂੰ ਸਾਬਕਾ ਮੈਂਬਰ ਪੰਚਾਇਤ, ਜੁਗਰਾਜ ਸਿੰਘ ਗਿੱਲ ਸਾਬਕਾ ਮੈਂਬਰ ਪੰਚਾਇਤ, ਜਸਵਿੰਦਰ ਸਿੰਘ ਮੀਤ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਮਨਸੂਰਵਾਲ, ਲਖਵੀਰ ਸਿੰਘ ਗਿੱਲ ਵਪਾਰੀ, ਜਗਤਾਰ ਸਿੰਘ ਸੈਕਟਰੀ, ਕੁਲਦੀਪ ਸਿੰਘ ਗਿੱਲ, ਸਵਰਨ ਸਿੰਘ ਗਿੱਲ, ਬਲਦੇਵ ਸਿੰਘ ਪੰਨੂੰ, ਜਗਰਾਜ ਸਿੰਘ ਨਾਮਧਾਰੀ, ਆਪ ਆਗੂ ਰਾਜੂ ਸਿੰਘ ਬੰਡਾਲਾ, ਬਰਜਿੰਦਰ ਸਿੰਘ ਸਰਪੰਚ ਠੇਠਰ ਆਦਿ ਹਾਜ਼ਰ ਸਨ।

Related Articles

Leave a Comment