Home » ਦਰਦਨਾਕ ਹਾਦਸਾ : ਖੜ੍ਹੇ ਟਰੱਕ ਹੇਠਾਂ ਜਾ ਵੜੀ ਕਾਰ, ਚਾਲਕ ਦੀ ਮੌਕੇ ’ਤੇ ਹੀ ਮੌਤ

ਦਰਦਨਾਕ ਹਾਦਸਾ : ਖੜ੍ਹੇ ਟਰੱਕ ਹੇਠਾਂ ਜਾ ਵੜੀ ਕਾਰ, ਚਾਲਕ ਦੀ ਮੌਕੇ ’ਤੇ ਹੀ ਮੌਤ

by Rakha Prabh
202 views

ਦਰਦਨਾਕ ਹਾਦਸਾ : ਖੜ੍ਹੇ ਟਰੱਕ ਹੇਠਾਂ ਜਾ ਵੜੀ ਕਾਰ, ਚਾਲਕ ਦੀ ਮੌਕੇ ’ਤੇ ਹੀ ਮੌਤ
ਭੋਗਪੁਰ, 22 ਅਕਤੂਬਰ : ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ ’ਤੇ ਪਿੰਡ ਕਾਲੋਨੀ ਦੇ ਇਕ ਢਾਬੇ ਦੇ ਨੇੜੇ ਹੋਏ ਇਕ ਸੜਕ ਹਾਦਸੇ ’ਚ ਸੜਕ ’ਤੇ ਬਿਨਾਂ ਲਾਈਟ ਖੜ੍ਹੇ ਟਰੱਕ ’ਚ ਇਕ ਕਾਰ ਟਕਰਾਉਣ ਨਾਲ ਕਾਰ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ।

You Might Be Interested In

ਪ੍ਰਾਪਤ ਜਾਣਕਾਰੀ ਅਨੁਸਾਰ ਹਰਮੇਸ਼ ਕੁਮਾਰ ਵਾਸੀ ਊਨਾ ਜੋ ਕਿ ਪਿੰਡ ਪਚਰੰਗਾ ’ਚ ਇਕ ਸਵੀਟ ਸ਼ਾਪ ’ਤੇ ਕੰਮ ਕਰਦਾ ਸੀ। ਬੀਤੀ ਰਾਤ ਜਲੰਧਰ ਤੋਂ ਵਾਪਸ ਪਚਰੰਗਾ ਵੱਲ ਆ ਰਿਹਾ ਸੀ ਅਤੇ ਰਾਤ ਲਗਭਗ ਸਾਢੇ 11 ਵਜੇ ਜਦ ਹਰਮੇਸ਼ ਕੁਮਾਰ ਦੀ ਆਲਟੋ ਕਾਰ ਪਿੰਡ ਜਲੋਵਾਲ ਕਾਲੋਨੀ ਨੇੜਲੇ ਇਕ ਢਾਬੇ ਨੇੜੇ ਪਹੁੰਚੀ ਤਾਂ ਸੜਕ ਵਿਚਕਾਰ ਇਕ ਟਰੱਕ ਖੜ੍ਹਾ ਸੀ। ਉਸ ਦੀ ਕੋਈ ਲਾਈਟ ਜਾਂ ਇੰਡੀਕੇਟਰ ਨਹੀਂ ਜਗ ਰਿਹਾ ਸੀ। ਹਰਮੇਸ਼ ਇਸ ਖੜ੍ਹੇ ਟਰੱਕ ਨੂੰ ਨਹੀਂ ਦੇਖ ਸਕਿਆ ਜਿਸ ਕਾਰਨ ਕਾਰ ਟਰੱਕ ਦੇ ਪਿਛਲੇ ਪਾਸੇ ਜਾ ਵੱਜੀ।

ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਅੱਧੇ ਨਾਲੋਂ ਜਿਆਦਾ ਹਿੱਸਾ ਟਰੱਕ ਹੇਠਾਂ ਜਾ ਵੜਿਆ। ਜਿਸ ਕਾਰਨ ਕਾਰ ਚਾਲਕ ਰਮੇਸ਼ ਕੁਮਾਰ ਉਰਫ ਰਿੰਕੂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਟਰੱਕ ਚਾਲਕ ਨੇ ਭੱਜਣ ਦੀ ਨੀਅਤ ਨਾਲ ਆਪਣਾ ਟਰੱਕ ਘਟਨਾ ਵਾਲੀ ਥਾਂ ਤੋਂ ਭਜਾ ਲਿਆ ਜੋ ਕਾਰ ਨੂੰ ਘੜੀਸਦਾ ਹੋਇਆ 600 ਮੀਟਰ ਤੋਂ ਵੀ ਵੱਧ ਦੂਰੀ ’ਤੇ ਲੈ ਗਿਆ। ਇਸੇ ਦੌਰਾਨ ਇਕ ਹੋਰ ਗੱਡੀ ਚਾਲਕ ਨੇ ਟਰੱਕ ਅੱਗੇ ਗੱਡੀ ਲਗਾਕੇ ਉਸ ਨੂੰ ਰੋਕਿਆ ਅਤੇ ਦੱਸਿਆ ਕਿ ਪਿੱਛੇ ਕਾਰ ਫਸੀ ਹੋਈ ਹੈ।

ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਪੈਟਰੋਲਿੰਗ ਗੱਡੀ ਸੋਲਾਂ ਦੇ ਥਾਣੇਦਾਰ ਰਣਧੀਰ ਸਿੰਘ, ਥਾਣੇਦਾਰ ਗੁਰਦੇਵ ਸਿੰਘ ਘਟਨਾ ਵਾਲੀ ਥਾਂ ਪੁੱਜੇ ਅਤੇ ਉਨ੍ਹਾਂ ਹੋਰਨਾਂ ਗੱਡੀਆਂ ਦੀ ਮਦਦ ਨਾਲ ਕਾਰ ਨੂੰ ਟਰੱਕ ਥੱਲਿਓਂ ਕਢਵਾਇਆ। ਇਸ ਦੌਰਾਨ ਕਾਰ ਚਾਲਕ ਹਰਮੇਸ਼ ਕੁਮਾਰ ਰਿੰਕੂ ਦੀ ਮੌਤ ਹੋ ਚੁੱਕੀ ਸੀ। ਪੁਲਿਸ ਚੌਕੀ ਪਚਰੰਗਾ ਦੇ ਦੋ ਮੁਲਾਜਮਾਂ ਨੇ ਹਾਦਸੇ ਵਾਲੀ ਥਾਂ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਅਤੇ ਟਰੱਕ ਡਰਾਈਵਰ ਨੂੰ ਮੌਕੇ ਤੋਂ ਹੀ ਗਿ੍ਰਫ਼ਤਾਰ ਕਰ ਲਿਆ। ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਜਾਰੀ ਹੈ।

 

Related Articles

Leave a Comment