Home » ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ

ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ

ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਨੂੰ ਸਰਕਾਰ ਨੇ ਅਣਗੌਲਿਆਂ ਕਰਕੇ ਮਤਰੇਈ ਮਾਂ ਵਾਲਾ ਕੀਤਾ ਸਲੂਕ: ਜਥੇਬੰਦੀ

by Rakha Prabh
11 views
ਚੰਡੀਗੜ੍ਹ, 28 ਜੂਨ, 2023: ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ (ਪੀਪੀਪੀ ਤਰਜ਼) ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ, ਸੂਬਾਈ ਮੀਡੀਆ ਇੰਚਾਰਜ ਸਲੀਮ ਮੁਹੰਮਦ, ਪ੍ਰਚਾਰਕ ਸਕੱਤਰ ਅਮਨਦੀਪ ਸ਼ਾਸਤਰੀ, ਮੀਤ ਪ੍ਰਧਾਨ ਵਿਸ਼ਾਲ ਭਠੇਜਾ, ਸੀਨੀਅਰ ਮੀਤ ਪ੍ਰਧਾਨ ਜਸਵੀਰ ਗਲੋਟੀ ਅਤੇ ਸਕੱਤਰ ਜਨਰਲ ਮੈਡਮ ਸੁਖਦੀਪ ਕੌਰ ਸਰਾਂ ਨੇ ਸਾਂਝੇ ਤੌਰ ਤੇ ਕਿਹਾ ਹੈ ਕਿ ਜਿੱਥੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਬੀਤੇ ਦਿਨੀਂ ਕੱਚੇ ਅਧਿਆਪਕਾਂ ਦੀਆਂ 58 ਸਾਲ ਤੱਕ ਨੌਕਰੀਆਂ ਸੁਰੱਖਿਅਤ/ਪੱਕੀਆਂ ਕਰਨ ਅਤੇ ਵੱਖ ਵੱਖ ਕੇਡਰਾਂ ਦੇ ਤਨਖਾਹਾਂ ਵਿੱਚ ਵਾਧੇ ਕਰਕੇ ਵਾਹ ਵਾਹ ਖੱਟੀ ਹੈ, ਉੱਥੇ ਪੰਜਾਬ ਦੇ ਆਦਰਸ਼ ਸਕੂਲਾਂ ਦੇ 12-12 ਸਾਲਾਂ ਤੋਂ ਨਿਰਵਿਘਨ ਨੌਕਰੀਆਂ ਕਰਦੇ ਆ ਰਹੇ ਅਧਿਆਪਕਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਅੱਖੋਂ ਓਹਲੇ ਕਰਕੇ ਘੋਰ ਨਿਰਾਸ਼ਤਾ ਦੇ ਆਲਮ ਵਿੱਚ ਸੁੱਟ ਦਿੱਤਾ ਹੈ।
ਆਗੂਆਂ ਨੇ ਦੱਸਿਆ ਕਿ ਇਸੇ ਰੋਸ਼ ਵਜੋਂ ਜਥੇਬੰਦੀ ਨੇ 8 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਯੂਨੀਅਨ ਦੀਆਂ ਸਰਕਾਰ ਨਾਲ ਅਨੇਕਾਂ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਮੰਗਾਂ ਪੂਰੀਆਂ ਹੋਣ ਦਾ ਹੁੰਗਾਰਾ ਜ਼ਰੂਰ ਮਿਲਦਾ ਹੈ ਪਰ ਦੁੱਖ ਤੇ ਅਫਸੋਸ ਹੈ ਕਿ ਅਮਲ ਵਿੱਚ ਲਾਗੂ ਕੁਝ ਵੀ ਨਹੀਂ ਹੋ ਰਿਹਾ। ਆਗੂਆਂ ਨੇ ਕਿਹਾ ਹੈ ਕਿ ਪੰਜਾਬ ਦੇ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਨੌਕਰੀਆਂ ਪੱਕੀਆਂ ਕਰਕੇ ਤਨਖਾਹਾਂ ਸਿੱਧੀਆਂ ਵਿਭਾਗ ਵੱਲੋਂ ਗਰੇਡ ਪੇਅ ਮੁਤਾਬਕ ਜਾਰੀ ਕੀਤੀਆਂ ਜਾਣ, ਪੰਜਾਬ ਸਿਵਲ ਸਰਵਿਸਿਜ਼ ਰੂਲ ਲਾਗੂ ਕੀਤੇ ਜਾਣ ਸਮੇਤ ਹੋਰ ਵਿਭਾਗੀ ਲਾਭ ਦਿੱਤੇ ਜਾਣ।

Related Articles

Leave a Comment