Home » ਪੰਜਾਬ ਸਰਕਾਰ ਨੇ ਅਧਿਆਪਕ ਯੋਗਤਾ ਪ੍ਰੀਖਿਆ ਦੀ ਮਿਤੀ ਐਲਾਨੀ, ਪੜੋ ਪੂਰੀ ਖ਼ਬਰ

ਪੰਜਾਬ ਸਰਕਾਰ ਨੇ ਅਧਿਆਪਕ ਯੋਗਤਾ ਪ੍ਰੀਖਿਆ ਦੀ ਮਿਤੀ ਐਲਾਨੀ, ਪੜੋ ਪੂਰੀ ਖ਼ਬਰ

by Rakha Prabh
152 views

ਪੰਜਾਬ ਸਰਕਾਰ ਨੇ ਅਧਿਆਪਕ ਯੋਗਤਾ ਪ੍ਰੀਖਿਆ ਦੀ ਮਿਤੀ ਐਲਾਨੀ, ਪੜੋ ਪੂਰੀ ਖ਼ਬਰ
ਮੁਹਾਲੀ, 22 ਅਕਤੂਬਰ : ਪੰਜਾਬ ਸਰਕਾਰ ਨੇ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਦੀ ਮਿਤੀ ਦਾ ਐਲਾਨ ਕਰ ਦਿੱਤਾ ਹੈ। ਅਧਿਆਪਕ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਪਬਲਿਕ ਨੋਟਿਸ ਅਨੁਸਾਰ ਵੱਖ-ਵੱਖ ਟੈਟ ਯੂਨੀਅਨਜ ਅਤੇ ਡੀਐਲਐਡ/ਬੀਐਡ ਸਿਖਿਆਰਥੀਆਂ ਵੱਲੋਂ ਪ੍ਰਾਪਤ ਬੇਨਤੀਆਂ ਤੇ ਪੁੱਛਗਿੱਛ ਦੇ ਮੱਦੇਨਜਰ ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਦੀ ਅਗਲੀ ਪ੍ਰੀਖਿਆ ਦਸੰਬਰ 2022 ਦੇ ਦੂਜੇ ਐਤਵਾਰ ਨੂੰ ਲੈਣ ਦਾ ਫੈਸਲਾ ਲਿਆ ਗਿਆ ਹੈ।

ਜੇਕਰ ਪ੍ਰੀਖਿਆ ਲੈਣ ਦੇ ਸਮੇਂ ’ਚ ਕੋਈ ਤਬਦੀਲੀ ਹੁੰਦੀ ਹੈ ਤਾਂ ਉਸ ਸਬੰਧੀ ਵਿਭਾਗ ਦੀ ਵੈੱਬਸਾਈਟ ’ਤੇ ਸੂਚਿਤ ਕਰ ਦਿੱਤਾ ਜਾਵੇਗਾ। ਉਮੀਦਵਾਰ ਸਮੇਂ-ਸਮੇਂ ’ਤੇ ਵੈੱਬਸਾਈਟ ’ਤੇ ਵਿਜਿਟ ਕਰਦੇ ਰਹਿਣ।

Related Articles

Leave a Comment