Home » ‘ਅਗਨੀਪਥ’ ਦੇ ਸਮਰਥਨ ’ਚ ਆਈ ਕੰਗਨਾ ਰਣੌਤ, ਇਜ਼ਰਾਈਲ ਤੇ ਗੁਰਕੁਲ ਨਾਲ ਕਰ ਦਿੱਤੀ ਤੁਲਨਾ

‘ਅਗਨੀਪਥ’ ਦੇ ਸਮਰਥਨ ’ਚ ਆਈ ਕੰਗਨਾ ਰਣੌਤ, ਇਜ਼ਰਾਈਲ ਤੇ ਗੁਰਕੁਲ ਨਾਲ ਕਰ ਦਿੱਤੀ ਤੁਲਨਾ

by Rakha Prabh
117 views

ਮੁੰਬਈ (ਬਿਊਰੋ)– ਕੇਂਦਰ ਸਰਕਾਰ ਨੇ ਹਾਲ ਹੀ ’ਚ ‘ਅਗਨੀਪਥ’ ਯੋਜਨਾ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਫੌਜ ’ਚ ਨੌਕਰੀ ਪਾਉਣ ਦੇ ਨਿਯਮਾਂ ’ਚ ਕਈ ਬਦਲਾਅ ਕੀਤੇ ਗਏ ਹਨ। ਹਾਲਾਂਕਿ ਨੌਜਵਾਨਾਂ ਨੂੰ ਇਹ ਫੇਰਬਦਲ ਰਾਸ ਨਹੀਂ ਆ ਰਹੇ ਹਨ ਤੇ ਉਹ ਲਗਾਤਾਰ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾ ਕੇ ਇਸ ਦੇ ਖ਼ਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਹੀ ਕਾਰਨ ਹੈ ਕਿ ਬਾਲੀਵੁੱਡ ਅਦਾਕਾਰਾਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘‘ਇਜ਼ਰਾਈਲ ਵਰਗੇ ਕਈ ਦੇਸ਼ਾਂ ਨੇ ਆਪਣੇ ਸਾਰੇ ਨੌਜਵਾਨਾਂ ਲਈ ਫੌਜ ਦੀ ਟਰੇਨਿੰਗ ਲਾਜ਼ਮੀ ਕਰ ਦਿੱਤੀ ਹੈ। ਇਸ ਦੇ ਤਹਿਤ ਹਰ ਨੌਜਵਾਨ ਕੁਝ ਸਾਲਾਂ ਲਈ ਫੌਜ ’ਚ ਭਰਤੀ ਹੁੰਦਾ ਹੈ ਤੇ ਅਨੁਸ਼ਾਸਨ, ਰਾਸ਼ਟਰਵਾਦ ਵਰਗੇ ਜੀਵਨ ਸਿਧਾਂਤਾਂ ਨੂੰ ਸਿੱਖਦਾ ਹੈ। ਨਾਲ ਹੀ ਇਹ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿ ਆਪਣੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਲਈ ਇਨ੍ਹਾਂ ਸ਼ਬਦਾਂ ਦਾ ਕੀ ਅਰਥ ਹੈ। ਅਗਨੀਪਥ ਦਾ ਮਕਸਦ ਰੁਜ਼ਗਾਰ ਦੇਣਾ ਜਾਂ ਪੈਸਾ ਕਮਾਉਣ ਦਾ ਸਾਧਨ ਦੇਣਾ ਨਹੀਂ ਹੈ। ਇਸ ਦਾ ਅਰਥ ਕਾਫੀ ਡੂੰਘਾ ਹੈ।’’ ਕੰਗਨਾ ਰਣੌਤ ਨੇ ਇਸ ਦੇ ਪੱਖ ’ਚ ਬਿਆਨ ਜਾਰੀ ਕਰਦਿਆਂ ਵਿਰੋਧ ਕਰਨ ਵਾਲਿਆਂ ਨੂੰ ਝਾੜ ਪਾਈ ਹੈ।

ਕੰਗਨਾ ਅੱਗੇ ਕਹਿੰਦੀ ਹੈ, ‘‘ਪੁਰਾਣੇ ਦਿਨਾਂ ’ਚ ਹਰ ਕੋਈ ਗੁਰਕੁਲ ਜਾਂਦਾ ਸੀ, ਇਹ ਲਗਭਗ ਅਜਿਹਾ ਹੀ ਹੈ। ਹਾਲਾਂਕਿ ਹੁਣ ਉਨ੍ਹਾਂ ਨੂੰ ਅਜਿਹਾ ਕਰਨ ਲਈ ਪੈਸੇ ਵੀ ਮਿਲਣਗੇ। ਡਰੱਗਸ ਤੇ ਪਬਜੀ ਦੀ ਲੱਤ ਕਾਰਨ ਤਬਾਹ ਹੋ ਰਹੇ ਨੌਜਵਾਨਾਂ ਨੂੰ ਇਸ ਯੋਜਨਾ ਦੀ ਲੋੜ ਹੈ। ਇਸ ਲਈ ਸਰਕਾਰ ਦੀ ਸਰਾਹਨਾ ਕਰਨੀ ਚਾਹੀਦੀ ਹੈ।’’

ਕੀ ਹੈ ਅਗਨੀਪਥ ਯੋਜਨਾ?
ਇਸ ਯੋਜਨਾ ਤਹਿਤ ਨੌਜਵਾਨਾਂ ਨੂੰ ਫੌਜ ’ਚ ਚਾਰ ਸਾਲ ਦੀ ਸਮਾਂ ਹੱਦ ਤਕ ਹੀ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਅਗਨੀਪਥ ਯੋਜਨਾ ਦਾ ਲਾਭ ਸਾਢੇ 17 ਸਾਲ ਤੋਂ 21 ਸਾਲ ਤਕ ਦੀ ਉਮਰ ਵਰਗ ਵਾਲੇ ਨੌਜਵਾਨ ਹੀ ਲੈ ਪਾਉਣਗੇ। ਹਾਲਾਂਕਿ ਇਸ ਸਾਲ ਉਮਰ ਹੱਦ ’ਚ ਨੌਜਵਾਨਾਂ ਨੂੰ ਦੋ ਸਾਲ ਦੀ ਛੋਟ ਦਿੱਤੀ ਗਈ ਹੈ। ਮਤਲਬ 2022 ’ਚ ਹੋਣ ਵਾਲੀ ਭਰਤੀ ’ਚ 23 ਸਾਲ ਤਕ ਦੇ ਨੌਜਵਾਨ ਵੀ ਭਾਗ ਲੈ ਸਕਣਗੇ। ਇਸ ਤੋਂ ਇਲਾਵਾ ਇਸ ਯੋਜਨਾ ’ਚ 4 ਸਾਲਾਂ ਦੀ ਸੇਵਾ ਤੋਂ ਬਾਅਦ ਗ੍ਰੈਚੁਇਟੀ ਜਾਂ ਪੈਂਸ਼ਨ ਦਾ ਕੋਈ ਜ਼ਿਕਰ ਨਹੀਂ ਹੈ।

Related Articles

Leave a Comment