Home » ਪੰਜਾਬ ’ਚ ਵੱਡੀ ਅੱਤਵਾਦੀ ਸਾਜਿਸ ਨਾਕਾਮ, ਧਾਰਮਿਕ ਅਤੇ ਸਿਆਸੀ ਆਗੂ ਨਿਸਾਨੇ ’ਤੇ

ਪੰਜਾਬ ’ਚ ਵੱਡੀ ਅੱਤਵਾਦੀ ਸਾਜਿਸ ਨਾਕਾਮ, ਧਾਰਮਿਕ ਅਤੇ ਸਿਆਸੀ ਆਗੂ ਨਿਸਾਨੇ ’ਤੇ

by Rakha Prabh
145 views

ਪੰਜਾਬ ’ਚ ਵੱਡੀ ਅੱਤਵਾਦੀ ਸਾਜਿਸ ਨਾਕਾਮ, ਧਾਰਮਿਕ ਅਤੇ ਸਿਆਸੀ ਆਗੂ ਨਿਸਾਨੇ ’ਤੇ
ਤਰਨਤਾਰਨ, 23 ਸਤੰਬਰ : ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਉਸ ਦੀ ਖੁਫੀਆ ਏਜੰਸੀ ਇੰਟਰ ਸਰਵਿਸਿਜ ਇੰਟੈਲੀਜੈਂਸ (ਆਈ. ਐਸ. ਆਈ.) ਪੰਜਾਬ ਨੂੰ ਇਕ ਵਾਰ ਫਿਰ ਅਸਥਿਰ ਕਰਨ ਦੀ ਯੋਜਨਾ ਬਣਾ ਰਹੀ ਹੈ।

ਪਾਕਿਸਤਾਨ ਦੀ ਆਈਐਸਆਈ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਧਾਰਮਿਕ ਅਤੇ ਸਿਆਸੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਡਰੋਨਾਂ ਰਾਹੀਂ ਆਈ.ਈ.ਡੀਜ, ਹਥਿਆਰਾਂ ਅਤੇ ਨਸ਼ਿਆਂ ਦੀ ਖੇਪ ਪੰਜਾਬ ਭੇਜੀ ਹੈ। ਨਾਲ ਹੀ ਧਮਾਕੇ ਨੂੰ ਅੰਜਾਮ ਦੇਣ ਲਈ ਅੱਧੀ ਦਰਜਨ ਅੱਤਵਾਦੀਆਂ ਨੂੰ ਤਿਆਰ ਕੀਤਾ ਗਿਆ ਹੈ।

ਸੁੱਕਰਵਾਰ ਨੂੰ ਸੀਆਈਏ ਸਟਾਫ ਤਰਨਤਾਰਨ ਦੀ ਟੀਮ ਨੇ ਉਨ੍ਹਾਂ ਦੀ ਆਈ-20 ਕਾਰ ’ਤੇ ਆਈਐਸਆਈ ਨਾਲ ਸਬੰਧਤ 3 ਤੋਂ 5 ਅੱਤਵਾਦੀਆਂ ਨੂੰ ਫੜ ਲਿਆ। ਉਨ੍ਹਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਅੱਤਵਾਦੀਆਂ ’ਚ ਦਮਨਜੀਤ ਸਿੰਘ ਕਾਹਲੋਂ ਵਾਸੀ ਤਲਵੰਡੀ ਖੁੰਮਣ (ਜਾਂਤੀਪੁਰ) ਬਟਾਲਾ, ਪਰਮਿੰਦਰ ਸਿੰਘ ਪਿੰਕੀ ਵਾਸੀ ਪਿੰਡ ਹਰਸੀਆ (ਬਟਾਲਾ) ਗੁਰਦਾਸਪੁਰ ਅਤੇ ਮੁਕੇਸ ਕੁਮਾਰ ਮੇਸੀ ਵਾਸੀ ਪਿੰਡ ਜੰਬਾ ਖੇੜੀ (ਪਨਾ ਨੀਲਖੇੜੀ) ਜ਼ਿਲ੍ਹਾ ਕਰਨਾਲ ਹਰਿਆਣਾ ਸ਼ਾਮਲ ਹਨ।

ਸੂਤਰਾਂ ਦੀ ਮੰਨੀਏ ਤਾਂ ਐਸ.ਐਸ.ਪੀ ਰਣਜੀਤ ਸਿੰਘ ਢਿੱਲੋਂ ਨੇ ਖੁਫੀਆ ਸੂਚਨਾ ਦੇ ਆਧਾਰ ’ਤੇ ਇਨ੍ਹਾਂ ਅੱਤਵਾਦੀਆਂ ਨੂੰ ਕਾਬੂ ਕਰਕੇ ਭਾਰੀ ਮਾਤਰਾ ’ਚ ਵਿਸਫੋਟਕ ਸਮੱਗਰੀ, ਹਥਿਆਰ ਅਤੇ ਅਪਰਾਧਿਕ ਦਸਤਾਵੇਜ ਬਰਾਮਦ ਕੀਤੇ ਹਨ। ਇਨ੍ਹਾਂ ਖਿਲਾਫ ਥਾਣਾ ਸਦਰ ਤਰਨਤਾਰਨ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਦੀ ਗਿ੍ਰਫਤਾਰੀ ਨਾਲ ਪੰਜਾਬ ਦੇ ਧਾਰਮਿਕ ਅਤੇ ਸਿਆਸੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਵੱਡੀ ਸਾਜਿਸ ਨਾਕਾਮ ਹੋ ਗਈ ਹੈ।

ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਗੈਂਗਸਟਰ ਬਣੇ ਇਹ ਮੁਲਜਮ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਸੰਪਰਕ ’ਚ ਸਨ। ਪੰਜਾਬ ਨੂੰ ਝੰਜੋੜਨ ਲਈ ਵੱਖ-ਵੱਖ ਸਹਿਰਾਂ ’ਚ ਬਲਾਸਟ ਕਰਨ ਲਈ ਵਿਦੇਸਾਂ ਤੋਂ ਫੰਡਿੰਗ ਵੀ ਕੀਤੀ ਗਈ ਹੈ। ਇਹ ਮੁਲਜਮ ਖਾਲਿਸਤਾਨੀ ਵਿਚਾਰਧਾਰਾ ਵਾਲੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲਈ ਕੁਝ ਦਿਨਾਂ ਤੋਂ ਸਰਗਰਮ ਸਨ। ਐਸ.ਪੀ ਇਨਵੈਸਟੀਗੇਸਨ ਵਿਸਾਲਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਵਿਸ਼ੇਸ਼ ਤੌਰ ’ਤੇ ਜਾਂਚ ਚੱਲ ਰਹੀ ਹੈ।

Related Articles

Leave a Comment