Home » ਤੇਲੰਗਾਨਾ ਦੇ ਭਾਜਪਾ ਪ੍ਰਧਾਨ ਸੰਜੇ ਕੁਮਾਰ ਪੇਪਰ ਲੀਕ ਮਾਮਲੇ ’ਚ ਗਿ੍ਰਫ਼ਤਾਰ, ਦੋ ਭਾਜਪਾ ਵਿਧਾਇਕਾਂ ਸਣੇ ਕਈ ਆਗੂ ਹਿਰਾਸਤ ’ਚ

ਤੇਲੰਗਾਨਾ ਦੇ ਭਾਜਪਾ ਪ੍ਰਧਾਨ ਸੰਜੇ ਕੁਮਾਰ ਪੇਪਰ ਲੀਕ ਮਾਮਲੇ ’ਚ ਗਿ੍ਰਫ਼ਤਾਰ, ਦੋ ਭਾਜਪਾ ਵਿਧਾਇਕਾਂ ਸਣੇ ਕਈ ਆਗੂ ਹਿਰਾਸਤ ’ਚ

by Rakha Prabh
298 views
ਹੈਦਰਾਬਾਦ, 6 ਅਪੈ੍ਰਲ (ਯੂ. ਐਨ. ਆਈ.)-ਤੇਲੰਗਾਨਾ ਦੇ ਭਾਜਪਾ ਪ੍ਰਧਾਨ ਤੇ ਸੰਸਦ ਮੈਂਬਰ ਬੰਡੀ ਸੰਜੇ ਕੁਮਾਰ ਨੂੰ ਕਰੀਮ ਨਗਰ ਸ਼ਹਿਰ ’ਚ ਬੁੱਧਵਾਰ ਤੜਕੇ ਤੇਲੰਗਾਨਾ ਪੁਲਿਸ ਨੇ ਦਸਵੀਂ ਦੇ ਪੇਪਰ ਲੀਕ ਮਾਮਲੇ ’ਚ ਗਿ?ਰਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਨੇ ਸੰਜੇ ਕੁਮਾਰ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਦਰਮਿਆਨ ਭਾਜਪਾ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਤੇਲੰਗਾਨਾ ਪ੍ਰਧਾਨ ਦੀ ਗਿ?ਰਫ਼ਤਾਰੀ ਬੇਬੁਨਿਆਦ ਦੋਸ਼ਾਂ ’ਤੇ ਕੀਤੀ ਗਈ ਹੈ। ਪਾਰਟੀ ਦਾ ਕਹਿਣਾ ਹੈ ਕਿ ਸੱਤਾਧਾਰੀ ਬੀਆਰਐੱਸ ਖ਼ਿਲਾਫ਼ ਪ੍ਰਸ਼ਨ ਪੱਤਰ ਲੀਕ ਮਾਮਲੇ ’ਚ ਆਵਾਜ਼ ਚੁੱਕਣ ’ਤੇ ਜਨਤਾ ਦਾ ਧਿਆਨ ਭਟਕਾਉਣ ਲਈ ਸੂਬਾ ਸਰਕਾਰ ਨੇ ਇਹ ਗਿ?ਰਫ਼ਤਾਰੀ ਕੀਤੀ ਹੈ। ਭਾਜਪਾ ਦੇ ਵੀਰਵਾਰ ਤੋਂ ਸੂਬਾ ਪੱਧਰੀ ਪ੍ਰਦਰਸ਼ਨ ਦੇ ਐਲਾਨ ਤੋਂ ਬਾਅਦ ਤੇਲੰਗਾਨਾ ਪੁਲਿਸ ਨੇ ਹੁਣ ਭਾਜਪਾ ਵਿਧਾਇਕ ਰਘੂਨੰਦਨ ਰਾਓ ਤੇ ਏਟਾਲਾ ਰਾਜੇਂਦਰ ਅਤੇ ਹੋਰ ਪਾਰਟੀ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ ਹੈ। ਬੀਆਰਐੱਸ ਸਰਕਾਰ ਦੇ ਵਿੱਤ ਮੰਤਰੀ ਟੀ. ਹਰੀਸ਼ ਰਾਓ ਨੇ ਬੁੱਧਵਾਰ ਨੂੰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਭਾਜਪਾ ਸੰਸਦ ਮੈਂਬਰ ਬੰਡੀ ਸੰਜੇ ਕੁਮਾਰ ਦੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਤੇਲੰਗਾਨਾ ਭਾਜਪਾ ਪ੍ਰਧਾਨ ਨੂੰ ਇਕ ਗੰਭੀਰ ਪ੍ਰਕਿਰਤੀ ਦੇ ਅਪਰਾਧ ’ਚ ਗਿ?ਰਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੰਜੇ ਕੁਮਾਰ ਦਸਵੀਂ ਕਲਾਸ ਦਾ ਹਿੰਦੀ ਦਾ ਪ੍ਰਸ਼ਨ ਪੱਤਰ ਲੀਕ ਕਰਨ ਦੇ ਮਾਸਟਰਮਾਈਂਡ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਰੰਗੇ ਹੱਥੀਂ ਫੜਿਆ ਗਿਆ ਹੈ। ਦਰਅਸਲ ਕਰੀਮ ਨਗਰ ਸੰਸਦੀ ਖੇਤਰ ਤੋਂ ਭਾਜਪਾ ਸੰਸਦ ਮੈਂਬਰ ਬੰਡੀ ਸੰਜੇ ਕੁਮਾਰ ਨੂੰ ਤੜਕੇ ਉਨ੍ਹਾਂ ਦੀ ਰਿਹਾਇਸ਼ ਤੋਂ ਪੁਲਿਸ ਨੇ ਗਿ?ਰਫ਼ਤਾਰ ਕਰ ਲਿਆ। ਉਨ੍ਹਾਂ ਨੂੰ ਵਾਰਾਂਗਲ ਕੋਰਟ ’ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਨੂੰ ਪੁਲਿਸ ਸਟੇਸ਼ਨ ਲਿਜਾਣ ’ਤੇ ਭਾਜਪਾ ਆਗੂਆਂ ਨੇ ਪੁਲਿਸ ਸਟੇਸ਼ਨ ਦੇ ਬਾਹਰ ਹੰਗਾਮਾ ਕੀਤਾ। ਜਦੋਂ ਉਹ ਉਨ੍ਹਾਂ ਨੂੰ ਸਟੇਸ਼ਨ ਤੋਂ ਗੱਡੀ ’ਚ ਲਿਜਾਣ ਲੱਗੇ ਤਾਂ ਭਾਜਪਾ ਵਿਧਾਇਕਾਂ ਰਘੂਨੰਦਨ ਰਾਓ ਤੇ ਏਟਾਲਾ ਰਾਜੇਂਦਰ ਨੇ ਉਨ੍ਹਾਂ ਦਾ ਪਿੱਛਾ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਰਘੂਨੰਦਨ ਨੇ ਪੁਲਿਸ ਸਟੇਸ਼ਨ ’ਚ ਦੋਸ਼ ਲਗਾਇਆ ਕਿ ਬੀਆਰਐੱਸ ਸਰਕਾਰ ਤੇਲੰਗਾਨਾ ’ਚ ਬਿਹਾਰ ਵਰਗੀ ਅਰਾਜਕਤਾ ਫੈਲਾਉਣਾ ਚਾਹੁੰਦੀ ਹੈ। ਉੱਧਰ ਭਾਜਪਾ ਆਗੂ ਤੇ ਬੁਲਾਰੇ ਰਚਨਾ ਰੈੱਡੀ ਨੇ ਦੱਸਿਆ ਕਿ ਪਾਰਟੀ ਨੇ ਤੇਲੰਗਾਨਾ ਹਾਈ ਕੋਰਟ ਸਾਹਮਣੇ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਹੈ ਤਾਂ ਕਿ ਪੁਲਿਸ ਸੰਜੇ ਕੁਮਾਰ ਨੂੰ ਅਦਾਲਤ ਸਾਹਮਣੇ ਪੇਸ਼ ਕਰਨ ਦਾ ਨਿਰਦੇਸ਼ ਦੇਵੇ। ਸ਼ਾਮ ਹੋਣ ਤੱਕ ਪੁਲਿਸ ਨੇ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਕਿ ਸੰਜੇ ਨੂੰ ਹਿਰਾਸਤ ’ਚ ਕਿਉਂ ਲਿਆ ਗਿਆ ਹੈ ਤੇ ਉਨ੍ਹਾਂ ਖ਼ਿਲਾਫ਼ ਕੀ ਦੋਸ਼ ਹਨ। ਹਾਲਾਂਕਿ ਵਾਰਾਂਗਲ ਦੇ ਪੁਲਿਸ ਕਮਿਸ਼ਨਰ ਏਵੀ ਰੰਗਨਾਥ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਹਿੰਦੀ ਐੱਸਐੱਸਸੀ ਦਾ ਪੇਪਰ ਵੰਡਣ ਵਾਲੇ ਮੁਲਜ਼ਮਾਂ ’ਚੋਂ ਇਕ ਨੇ ਉਸ ਦੀ ਇਕ ਕਾਪੀ ਇੰਟਰਨੈੱਟ ਮੀਡੀਆ ’ਤੇ ਸੰਜੇ ਕੁਮਾਰ ਨੂੰ ਵੀ ਭੇਜੀ ਹੈ। ਇਸ ਦਰਮਿਆਨ ਭਾਜਪਾ ਦੇ ਰਾਜ ਸਭਾ ਮੈਂਬਰ ਕੇ. ਲਕਸ਼ਮਣ ਦਾ ਕਹਿਣਾ ਹੈ ਕਿ ਆਪਣੇ ਘੁਟਾਲਿਆਂ ਕਾਰਨ ਕੇਸੀਆਰ ਸਰਕਾਰ ਲੋਕਪਿ?ਰਯਤਾ ਗੁਆਉਂਦੀ ਜਾ ਰਹੀ ਹੈ। ਇਸੇ ਲਈ ਸੰਜੇ ਕੁਮਾਰ ਨੂੰ ਗ਼ੈਰ-ਲੋਕਤੰਤਰੀ ਤਰੀਕੇ ਨਾਲ ਗਿ?ਰਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੁਮਾਰ ਨੂੰ ਜਲਦੀ ਰਿਹਾਅ ਨਾ ਕੀਤਾ ਗਿਆ ਤਾਂ ਭਾਜਪਾ ਵੀਰਵਾਰ ਤੋਂ ਸੂਬਾ ਪੱਧਰੀ ਮੁਹਿੰਮ ਸ਼ੁਰੂ ਕਰ ਦੇਵੇਗੀ।

Related Articles

Leave a Comment