ਨਵੀਂ ਦਿੱਲੀ, 6 ਅਪੈ੍ਰਲ (ਯੂ. ਐਨ. ਆਈ.)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਰਾਹੁਲ ਗਾਂਧੀ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਨਿਰਮਲਾ ਨੇ ਕਿਹਾ ਕਿ ਰਾਹੁਲ ਨੇ 2019 ਵਿੱਚ ਪੀਐਮ ਮੋਦੀ ਬਾਰੇ ਗਲਤ ਬਿਆਨ ਦਿੱਤਾ ਸੀ ਅਤੇ ਕਾਂਗਰਸ ਨੇਤਾ ਇੱਕ ਵਾਰ ਫਿਰ ਉਹੀ ਗਲਤੀ ਦੁਹਰਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਨੇ ਅਡਾਨੀ ਮਾਮਲੇ ਨੂੰ ਲੈ ਕੇ ਸੰਸਦ ਦਾ ਬਜਟ ਸੈਸ਼ਨ ਨਹੀਂ ਚੱਲਣ ਦਿੱਤਾ, ਸਗੋਂ ਉਹ ਖੁਦ ਉਨ੍ਹਾਂ ਦੇ ਹੱਕ ਵਿੱਚ ਕੰਮ ਕਰਦੇ ਰਹੇ। ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਦੇ ਹੋਏ ਸੀਤਾਰਮਨ ਨੇ ਕਿਹਾ ਕਿ ਜੇਕਰ ਕਾਂਗਰਸ ਨੇਤਾ ਮਹਿਸੂਸ ਕਰਦੇ ਹਨ ਕਿ ਭਾਜਪਾ ਨੇ ਅਡਾਨੀ ਨੂੰ ÷ਇਹ ਸਭ ਕੁਝ÷ ਦਿੱਤਾ ਹੈ, ਤਾਂ ਇਹ ਸੱਚ ਨਹੀਂ ਹੈ। ਸੀਤਾਰਮਨ ਨੇ ਕਿਹਾ ਕਿ ਇਹ ਕੇਰਲ ਦੀ ਕਾਂਗਰਸ ਸਰਕਾਰ ਸੀ, ਜਿਸ ਨੇ ਅਡਾਨੀ ਨੂੰ ਵਿਜਿੰਜਮ ਪੋਰਟ ਪਲੇਟ ’ਤੇ ਪਰੋਸ ਦਿੱਤੀ ਸੀ। ਇਹ ਕਿਸੇ ਟੈਂਡਰ ਦੇ ਆਧਾਰ ’ਤੇ ਨਹੀਂ ਦਿੱਤਾ ਗਿਆ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਕਈ ਵਾਰ ਝੂਠ ਬੋਲਣ ਤੋਂ ਬਾਅਦ ਮੁਆਫੀ ਮੰਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਇਕ ਵਾਰ ਫਿਰ ਉਹ ਪੀਐਮ ਮੋਦੀ ’ਤੇ ਝੂਠੇ ਬਿਆਨ ਦੇ ਰਹੇ ਹਨ, ਜੋ ਦਿਖਾਉਂਦੇ ਹਨ ਕਿ ਉਹ ਆਦਤਨ ਅਪਰਾਧੀ ਹਨ। ਸੀਤਾਰਮਨ ਨੇ ਕਿਹਾ ਕਿ 2019 ’ਚ ਰਾਫੇਲ ਸੌਦੇ ’ਤੇ ਲੱਗੇ ਦੋਸ਼ਾਂ ’ਤੇ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ’ਚ ਮੁਆਫੀ ਮੰਗਣੀ ਪਈ ਸੀ। ਸੀਤਾਰਮਨ ਨੇ ਕਿਹਾ, ’’ਰਾਹੁਲ ਨੂੰ ਲਿਖਤੀ ਮੁਆਫੀ ਵੀ ਦੇਣੀ ਪਈ ਜਦੋਂ ਉਹ ਪਹਿਲਾਂ ਆਰਐਸਐਸ ਦੇ ਖਿਲਾਫ ਗਲਤ ਬਿਆਨ ਦੇ ਚੁੱਕੇ ਸਨ। ਅੱਜ ਰਾਹੁਲ ਕਹਿ ਰਹੇ ਹਨ ਕਿ ਮੈਂ ਗਾਂਧੀ ਹਾਂ, ਸਾਵਰਕਰ ਨਹੀਂ। ਕੀ ਉਸਨੂੰ ਯਾਦ ਨਹੀਂ ਕਿ ਉਸਨੇ ਕਈ ਵਾਰ ਮਾਫੀ ਮੰਗੀ ਹੈ।