Home » ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਡਰੀਮ ਸਿਟੀ ਦੇ ਬਾਹਰ ਚੱਲੀਆਂ ਅਨ੍ਹੇਵਾਹ ਗੋਲੀਆਂ, ਨੌਜਵਾਨ ਦੀ ਮੌਤ

ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਡਰੀਮ ਸਿਟੀ ਦੇ ਬਾਹਰ ਚੱਲੀਆਂ ਅਨ੍ਹੇਵਾਹ ਗੋਲੀਆਂ, ਨੌਜਵਾਨ ਦੀ ਮੌਤ

by Rakha Prabh
161 views

ਅੰਮ੍ਰਿਤਸਰ – ਮਾਨਾਵਾਲਾ ਸਥਿਤ ਡਰੀਮ ਸਿਟੀ ਦੇ ਬਾਹਰ ਹੋਏ ਝਗੜੇ ਦੌਰਾਨ ਦੋ ਗੁੱਟਾਂ ਵਿੱਚ ਖੂਨੀ ਲੜਾਈ ਹੋ ਗਈ। ਲੜਾਈ ਦੌਰਾਨ ਹੋਈ ਗੋਲੀਬਾਰੀ ਦੌਰਾਨ ਨਰਿੰਦਰ ਸਿੰਘ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਉਸ ਦੇ ਦੋ ਸਾਥੀ ਜ਼ਖ਼ਮੀ ਹੋ ਗਏ। ਥਾਣਾ ਚਾਟੀਵਿੰਡ ਦੀ ਪੁਲਸ ਨੇ ਮੁੱਖ ਮੁਲਜ਼ਮ ਮਹਿੰਦਰ ਪਾਲ ਇੰਦਰਪਾਲ ਸਿੰਘ ਵਾਸੀ ਮੁਕੇਸ਼ ਸੇਠ ਕਮਲਜੀਤ ਸਿੰਘ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਕ ਡਰੀਮ ਸਿਟੀ ‘ਚ ਚੱਲ ਰਹੀ ਇਕ ਪਾਰਟੀ ’ਚ ਬਰਜਿੰਦਰ ਸੇਠ ਆਇਆ ਸੀ। ਪਾਰਟੀ ਤੋਂ ਬਾਅਦ ਉਸ ਦੀ ਆਪਣੇ ਪੁਰਾਣੇ ਸਾਥੀ ਮਹਿੰਦਰ ਪਾਲ ਨਾਲ ਲੜਾਈ ਹੋ ਗਈ। ਇਸ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਨੇ ਮਾਮਲਾ ਸ਼ਾਂਤ ਕਰਵਾ ਦਿੱਤਾ, ਜਿਸ ਤੋਂ ਬਾਅਦ ਮਾਈਕਲ ਆਪਣੇ ਸਾਥੀ ਬਰਜਿੰਦਰ ਨਾਲ ਉਥੋਂ ਚਲਾ ਗਿਆ। ਦੇਰ ਰਾਤ ਮਾਈਕਲ, ਬਰਜਿੰਦਰ, ਸੰਨੀ ਅਤੇ ਨਰਿੰਦਰ ਇਕੱਠੇ ਹੋ ਗਏ, ਜਿਨ੍ਹਾਂ ’ਤੇ ਮਹਿੰਦਰ ਪਾਲ ਨੇ ਆਪਣੇ ਇਕ ਅਣਪਛਾਤੇ ਸਾਥੀ ਨਾਲ ਸਾਹਮਣੇ ਤੋਂ ਆ ਕੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਨਰਿੰਦਰ ਅਤੇ ਸੰਨੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ। ਗੋਲੀ ਲੱਗਣ ਕਾਰਨ ਨਰਿੰਦਰ ਸਿੰਘ ਦੀ ਮੌਤ ਹੋ ਗਈ। ਘਟਨਾ ਸਥਾਨ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related Articles

Leave a Comment