Home » ਤਲਵੰਡੀ ਭੰਗੇਰੀਆਂ ਵਿਖੇ ਸ਼ਿਵਰਾਤਰੀ ਦੇ ਦਿਹਾੜੇ ਮਨਾਉਣ ਸਬੰਧੀ ਤਿਆਰੀਆਂ ਮੁਕੰਮਲ : ਸੰਤ ਬਾਬਾ ਸਿਵਕਰਨ ਸ਼ਰਮਾ

ਤਲਵੰਡੀ ਭੰਗੇਰੀਆਂ ਵਿਖੇ ਸ਼ਿਵਰਾਤਰੀ ਦੇ ਦਿਹਾੜੇ ਮਨਾਉਣ ਸਬੰਧੀ ਤਿਆਰੀਆਂ ਮੁਕੰਮਲ : ਸੰਤ ਬਾਬਾ ਸਿਵਕਰਨ ਸ਼ਰਮਾ

by Rakha Prabh
60 views

ਮੋਗਾ 4 ਮਾਰਚ

ਮੋਗਾ ਅੰਮ੍ਰਿਤਸਰ ਰੋਡ ਤੇ ਸਥਿਤ ਧਾਰਮਿਕ ਅਸਥਾਨ ਸ਼ਿਵ ਸ਼ਕਤੀ ਧਾਮ ਤਲਵੰਡੀ ਭੰਗੇਰੀਆਂ ਵਿਖੇ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਭਗਤੀਮਈ ਸੰਮੇਲਨ 8 ਅਤੇ 9 ਮਾਰਚ ਨੂੰ ਬੜੀ ਸ਼ਰਧਾ ਅਤੇ ਭਾਵਨਾ ਨਾਲ ਮੰਦਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਸ਼ਿਵਕਰਨ ਸ਼ਰਮਾ ਜੀ ਦੀ ਦੇਖ ਰੇਖ ਹੇਠ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਸੰਤ ਬਾਬਾ ਸ਼ਿਵ ਕਰਨ ਸ਼ਰਮਾ ਜੀ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਸ਼ਿਵ ਸ਼ਕਤੀ ਧਾਮ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ 8 ਮਾਰਚ ਨੂੰ ਸ਼ਿਵਰਾਤਰੀ ਮਨਾਈ ਜਾਵੇਗੀ ਅਤੇ 9 ਮਾਰਚ ਨੂੰ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸ਼ਿਵ ਭੋਲੇ ਦੀ ਮਹਿਮਾ ਆਏ ਸੰਤ ਮਹਾਂਪੁਰਸ਼ ਕਥਾ ਪ੍ਰਵਾਹ ਰਾਹੀਂ ਆਈਆਂ ਸੰਗਤਾਂ ਨੂੰ ਜਾਣੂ ਕਰਵਾਉਣਗੇ ਅਤੇ ਪ੍ਰਸਿੱਧ ਗਾਇਕ ਭਗਤੀ ਮਈ ਸੰਗੀਤ ਰਾਹੀਂ ਆਪਣੀ ਹਾਜ਼ਰੀ ਲਗਵਾਉਣਗੇ। ਇਸ ਮੌਕੇ ਆਈਆਂ ਸੰਗਤਾਂ ਲਈ ਭੰਡਾਰਾ ਲਾਇਆ ਜਾਵੇਗਾ ਅਤੇ ਪੂੜੀਆਂ ਛੋਲਿਆਂ ਚਾਹ ਪਕੌੜਿਆਂ ਦੇ ਲੰਗਰ ਸਾਰਾ ਦਿਨ ਚਲਦੇ ਰਹਿਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਵਿਸ਼ਵ ਸੂਫੀ ਸੰਤ ਸਮਾਜ ਦੇ ਜ਼ਿਲ੍ਹਾ ਚੇਅਰਮੈਨ ਸੰਤ ਬਾਬਾ ਅਸ਼ਵਨੀ ਕਟਾਰੀਆ ਫਿਰੋਜ਼ਪੁਰ ਵਾਲੇ, ਸੰਤ ਬਾਬਾ ਪਰਮਜੀਤ ਸਿੰਘ ਲੱਗੇਆਣਾ ਚੇਅਰਮੈਨ ਮਾਲਵਾ ਜੌਨ , ਲੱਗੇਆਣਾ, ਅੰਗਰੇਜ਼ ਸਿੰਘ ਦੁਸਾਂਝ, ਜੀਤ ਸਿੰਘ, ਜਸ਼ਨਦੀਪ ਬੋਕਸਰ ਸੁਖਵਿੰਦਰ ਸਿੰਘ ਧਾਲੀਵਾਲ , ਨਿਰਮਲ ਸਿੰਘ ਧਾਲੀਵਾਲ , ਗਗਨ ਗਰਗ, ਬਾਬਾ ਦਵਿੰਦਰ ਸਿੰਘ, ਬੋਬੀ ਬਾਬਾ ਚੜਿਕ, ਸੇਵਾਦਾਰ ਨੀਸ਼ਾ ਰਾਣੀ, ਮਨਜੀਤ ਦੇਵਾ ਦੁਸਾਂਝ, ਪਰਮਿੰਦਰ ਕੌਰ, ਸੁਮਨਪ੍ਰੀਤ ਕੌਰ , ਬੱਬੂ ਮਾਨ ਆਦਿ ਹਾਜ਼ਰ ਸਨ।

Related Articles

Leave a Comment