ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ ) ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੌਨਿਹਾਲ ਸਿੰਘ ਦੀਆਂ ਹਦਾਇਤਾਂ ਤੇ ਅਭਿਮੰਨਿਊ ਰਾਣਾ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਗੁਰਿੰਦਰਬੀਰ ਸਿੰਘ ਏ.ਸੀ.ਪੀ ਪੂਰਬੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਜਸਬੀਰ ਸਿੰਘ, ਮੁੱਖ ਅਫ਼ਸਰ ਥਾਣਾ ਵੇਰਕਾ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ ਹੰਸ ਰਾਜ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਵੇਰਕਾ ਬਾਈਪਾਸ ਦੇ ਏਰੀਆਂ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ 3 ਦੋਸ਼ੀਆਂ ਨੂੰ ਕਰੀਬ 4 ਘੰਟਿਆਂ ਅੰਦਰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਮੁਦੱਈ ਲਖਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਦੇ ਬਿਆਨ ਪਰ ਦਰਜ਼ ਕੀਤਾ ਗਿਆ ਕਿ ਉਹ ਮਿਤੀ 5-10-2023 ਆਪਣੇ ਸਾਈਕਲ ਪਰ ਸਵਾਰ ਹੋ ਕੇ ਫੈਕਟਰੀ ਬਟਾਲਾ ਰੋਡ ਤੋਂ ਫੋਕਲ ਪੁਆਇੰਟ ਨੂੰ ਜਾਣ ਲਈ ਵੇਰਕਾ ਬਾਈਪਾਸ ਨੂੰ ਜਾ ਰਿਹਾ ਸੀ ਤਾਂ ਵਕਤ ਕਰੀਬ 3 ਵਜ਼ੇ ਦੁਪਹਿਰ, ਡੀ.ਏ.ਵੀ ਇੰਟਰਨੈਸਨਲ ਸਕੂਲ, ਵੇਰਕਾ ਬਾਈਪਾਸ ਨੇੜੇ ਫਲਾਈਉਵਰ ਪੁੱਜ ਤਾਂ ਉੱਥੇ ਤਿੰਨ ਨੌਜ਼ਵਾਨ ਖੜੇ ਸੀ, ਜਿੰਨਾਂ ਨੇ ਉਸਨੂੰ ਰੁੱਕਣ ਦਾ ਇਸ਼ਾਰਾ ਕੀਤਾ। ਜਿਸ ਤੇ ਉਸਨੇ ਨੇ ਸਾਈਕਲ ਰੋਕ ਦਿੱਤੀ ਤਾਂ ਇਹਨਾਂ ਵਿੱਚੋ ਇੱਕ ਨੌਜ਼ਵਾਨ ਨੇ ਉਸਨੂੰ ਦਾਤਰ ਦਿਖਾਇਆ ਤੇ ਕਹਿਣ ਲੱਗਾ ਕਿ ਉਸ ਪਾਸ ਜੋ ਕੁੱਝ ਵੀ ਕੱਢ ਦੇ ਇਹਨੇ ਨੂੰ ਦੂਸਰੇ ਨੋਜ਼ਵਾਨ ਨੇ ਉਸਦੀ ਜੇਬ ਵਿੱਚੋ ਮੋਬਾਇਲ ਫ਼ੋਨ ਖੋਹ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ। ਜਿਸਤੇ ਥਾਣਾ ਵੇਰਕਾ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾਂ ਨੰਬਰ 71 ਮਿਤੀ 5-10-23 ਜੁਰਮ 379-ਬੀ(2),34 ਭ:ਦ, ਥਾਣਾ ਵੇਰਕਾ, ਅੰਮ੍ਰਿਤਸਰ ਵਿੱਚ ਦਰਜ਼ ਕੀਤਾ ਗਿਆ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀ ਰਾਜਦੀਪ ਸਿੰਘ ਉਰਫ਼ ਟੋਲਾ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਵਰਿਆਮ ਨੰਗਲ ਥਾਣਾ ਕੱਥੂਨੰਗਲ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ, ਮਨੀਸ਼ਵਰ ਉਰਫ਼ ਮਨੀਸ਼ ਪੁੱਤਰ ਸੁਖਦੇਵ ਸਿੰਘ ਵਾਸੀ ਨੇੜੇ ਬਾਬਾ ਜੀਵਨ ਸਿੰਘ ਗੁਰਦੁਆਰਾ, ਪੱਤੀ ਬੱਗੇ ਵਾਲੀ, ਵੇਰਕਾ, ਅੰਮ੍ਰਿਤਸਰ ਅਤੇ ਕੰਵਲਜੀਤ ਸਿੰਘ ਉਰਫ਼ ਕਵਲੀ ਪੁੱਤਰ ਰਣਜੀਤ ਸਿੰਘ ਬਾਸੀ ਨੇੜੇ ਵਿੱਕੀ ਦੀ ਚੱਕੀ, ਪੱਤੀ ਕੱਲੂ ਵਾਲੀ, ਵੇਰਕਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਖੋਹ ਕੀਤਾ ਮੋਬਾਇਲ ਫ਼ੋਨ ਅਤੇ ਵਾਰਦਾਤ ਸਮੇਂ ਵਰਤਿਆ ਦਾਤਰ ਬ੍ਰਾਮਦ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।