Home » ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 22 ਬੀ ਚੰਡੀਗੜ੍ਹ ਦੀ ਅਹਿਮ ਮੀਟਿੰਗ।

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 22 ਬੀ ਚੰਡੀਗੜ੍ਹ ਦੀ ਅਹਿਮ ਮੀਟਿੰਗ।

ਸੂਬਾਈ ਡੈਲੀਗੇਟ ਅਜਲਾਸ ਜਲੰਧਰ ਵਿੱਚ ਵੱਡ ਪੱਧਰ ਤੇ ਚੁਣੇ ਹੋਏ ਡੈਲੀਗੇਟ ਸ਼ਾਮਲ ਹੋਣਗੇ : ਸਿੱਧੂ / ਮਾਂਗਟ ।

by Rakha Prabh
84 views

ਫਿਰੋਜ਼ਪੁਰ 29 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ) : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 22 ਬੀ ਚੰਡੀਗੜ੍ਹ ਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਇੰਜੀਨੀ ਜਗਦੀਪ ਸਿੰਘ ਮਾਂਗਟ ਦੀ ਪ੍ਰਧਾਨਗੀ ਹੇਠ ਫਿਰੋਜ਼ਪੁਰ ਵਿਖੇ ਹੋਈ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਫੈਸਲਾ ਕਰਦਿਆਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 22 ਬੀ ਚੰਡੀਗੜ੍ਹ ਦੇ 11ਵੇਂ ਸੂਬਾਈ ਡੈਲੀਗੇਟ ਅਜਲਾਸ ਵਿਚ ਸ਼ਮੂਲੀਅਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜੱਥੇਬੰਦੀ ਵੱਲੋਂ ਦਿੱਤੇ ਡੈਲੀਗੇਟ ਤਹਿਤ ਚਾਰ ਬਲਾਕ ਪ੍ਰਧਾਨ ਅਤੇ ਪੰਜਵਾਂ ਜ਼ਿਲ੍ਹਾ ਪ੍ਰਧਾਨ ਆਪਣੇ ਤਿੰਨ ਸੂਬਾ ਕਮੇਟੀ ਮੈਂਬਰਾਂ ਨੂੰ ਨਾਲ ਲੈਕੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਗਦੀਪ ਸਿੰਘ ਮਾਂਗਟ ਨੇ ਦੱਸਿਆ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 22 ਬੀ ਚੰਡੀਗੜ੍ਹ ਮੁਲਾਜ਼ਮ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਸਿਰਮੌਰ ਸੰਸਥਾ ਹੈ ਅਤੇ ਇਸ ਦੀ ਮੈਂਬਰਸ਼ਿਪ ਸਮੁੱਚੇ ਪੰਜਾਬ ਵਿੱਚ ਹਰ ਜ਼ਿਲ੍ਹੇ, ਅਤੇ ਬਲਾਕ ਪੱਧਰ ਤੇ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਸੂਬਾਈ ਡੈਲੀਗੇਟ ਅਜਲਾਸ ਜਲੰਧਰ ਵਿਖੇ ਮਿਤੀ 2 ਅਤੇ 3 ਅਕਤੂਬਰ 2022, ਨੂੰ ਹੋਵੇਗਾ ਜਿਸ ਵਿਚ ਪੰਜਾਬ ਭਰ ਤੋਂ ਵੱਡੀ ਪੱਧਰ ਤੇ ਚੁਣੇ ਹੋਏ ਡੈਲੀਗੇਟ ਅਜਲਾਸ ਵਿਚ ਸ਼ਾਮਲ ਹੋਣਗੇ । ਇਸ ਮੌਕੇ ਮੀਟਿੰਗ ਵਿੱਚ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਦਰਸ਼ਨ ਸਿੰਘ ਭੁੱਲਰ, ਬਲਵਿੰਦਰ ਸਿੰਘ ਸੰਧੂ, ਬਲਵੀਰ ਸਿੰਘ ਗੋਖੀ ਵਾਲਾ, ਮੀਤ ਪ੍ਰਧਾਨ ਜੋਗਿੰਦਰ ਸਿੰਘ ਕਮੱਗਰ, ਦਲਜੀਤ ਸਿੰਘ ਯਾਰੇਸਾਹ ਵਾਲਾ, ਅਮਿਤ ਕੁਮਾਰ, ਸ਼ੇਰ ਸਿੰਘ, ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ, ਸਹਾਇਕ ਜੁਆਇੰਟ ਸਕੱਤਰ ਮੇਹਰ ਸਿੰਘ, ਬਲਵਿੰਦਰ ਕੌਰ, ਨੀਰਜ ਕੁਮਾਰ, ਅਜੀਤ ਸਿੰਘ, ਪ੍ਰੈੱਸ ਸਕੱਤਰ ਗੁਰਮੀਤ ਸਿੰਘ ਜੰਮੂ, ਸਹਾਇਕ ਪ੍ਰੈੱਸ ਸਕੱਤਰ ਧੀਰਜ ਕੁਮਾਰ, ਸਕੱਤਰ ਰੇਖਾ ਰਾਣੀ, ਸਕੱਤਰ ਸੰਜੀਵ ਕੁਮਾਰ ਆਦਿ ਤੋਂ ਇਲਾਵਾਂ ਸੂਬਾ ਕਮੇਟੀ ਮੈਂਬਰ ਕਿਸ਼ਨ ਚੰਦ ਜਾਗੋਵਾਲੀਆ ਹਾਜ਼ਰ ਸਨ

Related Articles

Leave a Comment