Home » ਡੀਜ਼ਲ ਆਟੋ ਤੋਂ ਹੋਣ ਵਾਲੇ ਸ਼ੋਰ-ਸ਼ਰਾਬੇ ਅਤੇ ਪ੍ਰਦੂਸ਼ਨ ਨੂੰ ਰੋਕਣ ਲਈ “ਰਾਹੀ ਈ-ਆਟੋ” ਸਕੀਮ ਇਕ ਅਹਿਮ ਉਪਾਅ : ਕਮਿਸ਼ਨਰ ਰਿਸ਼ੀ ਸਰਕਾਰ ਈ-ਆਟੋ ਅਪਨਾਉਣ ਵਾਲੇ ਚਾਲਕਾਂ ਲਈ ਜਲਦ ਹੀ

ਡੀਜ਼ਲ ਆਟੋ ਤੋਂ ਹੋਣ ਵਾਲੇ ਸ਼ੋਰ-ਸ਼ਰਾਬੇ ਅਤੇ ਪ੍ਰਦੂਸ਼ਨ ਨੂੰ ਰੋਕਣ ਲਈ “ਰਾਹੀ ਈ-ਆਟੋ” ਸਕੀਮ ਇਕ ਅਹਿਮ ਉਪਾਅ : ਕਮਿਸ਼ਨਰ ਰਿਸ਼ੀ ਸਰਕਾਰ ਈ-ਆਟੋ ਅਪਨਾਉਣ ਵਾਲੇ ਚਾਲਕਾਂ ਲਈ ਜਲਦ ਹੀ

ਡੀਜ਼ਲ ਆਟੋ ਤੋਂ ਹੋਣ ਵਾਲੇ ਸ਼ੋਰ-ਸ਼ਰਾਬੇ ਅਤੇ ਪ੍ਰਦੂਸ਼ਨ ਨੂੰ ਰੋਕਣ ਲਈ “ਰਾਹੀ ਈ-ਆਟੋ” ਸਕੀਮ ਇਕ ਅਹਿਮ ਉਪਾਅ : ਕਮਿਸ਼ਨਰ ਰਿਸ਼ੀ ਸਰਕਾਰ ਈ-ਆਟੋ ਅਪਨਾਉਣ ਵਾਲੇ ਚਾਲਕਾਂ ਲਈ ਜਲਦ ਹੀ

by Rakha Prabh
58 views

ਡੀਜ਼ਲ ਆਟੋ ਤੋਂ ਹੋਣ ਵਾਲੇ ਸ਼ੋਰ-ਸ਼ਰਾਬੇ ਅਤੇ ਪ੍ਰਦੂਸ਼ਨ ਨੂੰ ਰੋਕਣ ਲਈ “ਰਾਹੀ ਈ-ਆਟੋ” ਸਕੀਮ ਇਕ ਅਹਿਮ ਉਪਾਅ : ਕਮਿਸ਼ਨਰ ਰਿਸ਼ੀ

ਸਰਕਾਰ ਈ-ਆਟੋ ਅਪਨਾਉਣ ਵਾਲੇ ਚਾਲਕਾਂ ਲਈ ਜਲਦ ਹੀ ਹੋਰ ਵੀ ਲੋਕ ਭਲਾਈ ਸਕੀਮਾਂ ਅਮਲ ਵਿਚ ਲਿਆਉਣ ਜਾ ਰਹੀ ਹੈ। 

 

(ਅੰਮ੍ਰਿਤਸਰ 30 ਮਈ, 2023 (ਗੁਰਮੀਤ ਸਿੰਘ ਰਾਜਾ ): ਅੰਮ੍ਰਿਤਸਰ ਸਮਾਰਟ ਸਿਟੀ ਲਿਮੀ ਅਧੀਨ ਅੰਮ੍ਰਿਤਸਰ ਸ਼ਹਿਰ ਵਿਖੇ ਆਵਾਜਾਈ ਪ੍ਰਦੂਸ਼ਨ ਦੀ ਰੋਕਥਾਮ ਅਤੇ ਸ਼ਹਿਰ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਏ ਰੱਖਣ ਲਈ “ਰਾਹੀ ਈ-ਆਟੋ” ਸਕੀਮ ਚਲਾਈ ਜਾ ਰਹੀ ਹੈ ਜਿਸ ਵਿਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੰਮ੍ਰਿਤਸਰ ਵਿਚ ਰਜਿਸਟਰਡ 15 ਸਾਲ ਪੁਰਾਣੇ ਡੀਜ਼ਲ ਆਟੋਆਂ ਨੂੰ ਬਦਲਕੇ 1.40 ਲੱਖ ਰੁਪਏ ਦੀ ਨਗਦ ਸਬਸਿਡੀ ਅਤੇ ਬੈਂਕ ਦੀਆਂ ਆਸਾਨ ਕਿਸ਼ਤਾਂ ਨਾਲ ਨਵੀਂ ਅਤੇ ਆਧੂਨਿਕ ਤਕਨੀਕ ਦਾ ਈ-ਆਟੋ ਦਿੱਤਾ ਜਾਂਦਾ ਹੈ ਅਤੇ ਇਸ ਸਕੀਮ ਨੂੰ ਅਪਣਾਉਣ ਵਾਲੇ ਲਈ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਦੇ ਲਾਭਾਂ ਦੇ ਨਾਲ-ਨਾਲ ਘਰ ਦੇ ਇਕ ਮਹਿਲਾ ਨੂੰ ਹੁਨਰ ਵਿਕਾਸ ਸਕੀਮ ਅਧੀਨ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦਾ ਮੁਫ਼ਤ ਕੋਰਸ ਕਰਵਾਇਆ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀ.ਈ.ਓ. ਅਤੇ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਨੇ ਦੱਸਿਆ ਕਿ ਡੀਜ਼ਲ ਆਟੋ ਤੋਂ ਹੋਣ ਵਾਲੇ ਸ਼ੋਰ-ਸ਼ਰਾਬੇ ਅਤੇ ਪ੍ਰਦੂਸ਼ਨ ਨੂੰ ਰੋਕਣ ਲਈ “ਰਾਹੀ ਈ-ਆਟੋ” ਸਕੀਮ ਇਕ ਅਹਿਮ ਉਪਾਅ ਹੈ ਕਿਊਜੋ ਅੱਜ ਦੇ ਸਮੇਂ ਵਿਚ ਅੰਮ੍ਰਿਤਸਰ ਸ਼ਹਿਰ ਵਿਚ ਯਾਤਰੂਆਂ ਦੀ ਆਵਾਜਾਈ ਵੱਧਣ ਕਾਰਣ ਡੀਜ਼ਲ ਆਟੋ ਅਤੇ ਅਣ-ਅਧਿਕਾਰਤ ਤੌਰ ਤੇ ਚੱਲ ਰਹੇ ਈ-ਰਿਕਸ਼ਿਆਂ ਦੀ ਭਰਮਾਰ ਹੈ ਜਿਸ ਨਾਲ ਸ਼ਹਿਰ ਵਿਚ ਪ੍ਰਦੂਸ਼ਨ ਵੀ ਉਸੇ ਪੱਧਰ ਤੇ ਵੱਧ ਰਿਹਾ ਹੈ।  ਇਸ ਸਮੇਂ ਸਰਕਾਰ ਡੀਜ਼ਲ ਅਤੇ ਪੈਟਰੋਲ ਵਾਹਨਾਂ ਦੀ ਬਜਾਏ ਇਲੈਕਟ੍ਰਿਕ ਵਾਹਨਾਂ ਨੂੰ ਤਰਜ਼ੀਹ ਦੇ ਰਹੀ ਹੈ ਪਰ ਜੋ ਈ-ਰਿਕਸ਼ਾ ਸ਼ਹਿਰ ਵਿਚ ਚੱਲ ਰਹੇ ਹਨ ਉਹ ਨਾ ਤੇ ਰਜਿਸਟਰਡ ਹੁੰਦੇ ਹਨ ਅਤੇ ਨਾ ਹੀ ਕੋਈ ਨੰਬਰ ਪਲੇਟ ਲੱਗੀ ਹੁੰਦੀ ਹੈ ਅਤੇ ਲਾਈਟ ਵੇਟ ਹੋਣ ਕਾਰਣ ਐਕਸੀਡੈਂਟ ਵੀ ਰੋਜਾਨਾ ਹੁੰਦੇ ਹਨ ਪਰ “ਰਾਹੀ ਸਕੀਮ ਵਿਚ ਜੋ ਈ-ਆਟੋ ਦਿੱਤਾ ਜਾਂਦਾ ਹੈ ਇਕ ਤਾਂ ਉਹ ਪ੍ਰਦੂਸ਼ਨ ਰਹਿਤ ਹੈ, ਉਸ ਦੀ ਕੋਈ ਆਵਾਜ਼ ਨਹੀਂ ਹੈ, ਬਾਡੀ ਵੀ ਸੋਲਿਡ ਹੈ, ਬੈਟਰੀ ਵੀ ਹੈਵੀ ਹੈ ਅਤੇ ਚੱਲਣ ਵਿਚ ਵੀ ਕਿਫਾਇਤੀ ਹੈ ਅਤੇ ਇਸ ਈ-ਆਟੋ ਨੂੰ ਅਪਨਾਉਣ ਵਾਲੇ ਚਾਲਕ ਬਾਕੀ ਆਟੋ ਡਰਾਈਵਰਾਂ ਨਾਲੋ ਵੱਧ ਕਮਾਈ ਕਰ ਰਹੇ ਹਨ ਅਤੇ ਇਸ ਦੀ ਚਾਰਜਿੰਗ ਦਾ ਵੀ ਖਰਚਾ ਨਾ ਮਾਤਰ ਹੀ ਹੈ।  ਕਮਿਸ਼ਨਰ ਰਿਸ਼ੀ ਨੇ ਕਿਹਾ ਕਿ “ਰਾਹੀ ਸਕੀਮ ਅਧੀਨ ਈ-ਆਟੋ ਲੈਣ ਵਾਲੇ ਚਾਲਕਾਂ ਨੂੰ ਸੁਵਿਧਾਵਾਂ ਦੇਣ ਲਈ ਈ.ਵੀ. ਚਾਰਜਿੰਗ ਸਟੇਸ਼ਨ ਅਹਿਮ ਥਾਂਵਾਂ ਤੇ ਲਗਾਉਣ ਲਈ ਜਲਦ ਹੀ ਕਾਰਵਾਈ ਅਮਲ ਵਿਚ ਲਿਆਉਂਦੀ ਜਾ ਰਹੀ ਹੈ । ਇਸ ਤੋਂ ਇਲਾਵਾ ਇਹਨਾਂ ਦੀ ਪਾਰਕਿੰਗ ਲਈ ਵੀ ਥਾਂਵਾਂ ਦੀ ਵੀ ਚੌਣ ਕੀਤੀ ਜਾ ਰਹੀ  ਹੈ।  ਉਹਨਾਂ ਕਿਹਾ ਕਿ ਸਰਕਾਰ ਵੱਲੋਂ ਈ-ਆਟੋ ਨੂੰ ਵਧਾਵਾ ਦੇਣ ਲਈ ਹਰ ਸੁਵਿਧਾ ਦੇਣ ਵਾਸਤੇ ਨਗਰ ਨਿਗਮ, ਅੰਮ੍ਰਿਤਸਰ ਵਚਨਬੱਧ ਹੈ।  ਉਹਨਾ ਸਾਰੇ 15 ਸਾਲ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ ਅਤੇ ਅਣ-ਅਧਿਕਾਰਤ ਅਤੇ ਅਣ-ਰਜਿਸਟਰਡ ਤੌਰ ਤੇ ਚੱਲ ਰਹੇ ਈ-ਰਿਕਸ਼ਾ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਸਮੇਂ ਵਿਚ ਸਰਕਾਰ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਨੂੰਨੀ ਕਾਰਵਾਈ ਤੋਂ ਬਚਾਓ ਲਈ “ਰਾਹੀ ਈ-ਆਟੋ ਸਕੀਮ” ਨੂੰ ਅਪਨਾਉਣ ਅਤੇ ਸਰਕਾਰ ਵੱਲੋਂ ਦਿੱਤੀਆਂ ਜ਼ਾ ਰਹੀਆਂ ਸੁਵਿਧਾਵਾਂ ਦਾ ਵੱਧ ਚੜਕੇ ਲਾਭ ਲੈਣ। ਸਰਕਾਰ ਈ-ਆਟੋ ਅਪਨਾਉਣ ਵਾਲੇ ਚਾਲਕਾਂ ਲਈ ਜਲਦ ਹੀ ਹੋਰ ਵੀ ਲੋਕ ਭਲਾਈ ਸਕੀਮਾਂ ਅਮਲ ਵਿਚ ਲਿਆਉਣ ਜਾ ਰਹੀ ਹੈ। 

ਲੋਕ ਸੰਪਰਕ ਅਧਿਕਾਰੀ

“ਰਾਹੀ ਪ੍ਰੋਜੈਕਟ”

 

Related Articles

Leave a Comment