Home » ਹਾਈਵੇ ਨੰਬਰ 54 ਉਪਰ ਜ਼ੀਰਾ ਤਲਵੰਡੀ ਰੋਡ ਤੇ ਭਿਆਨਕ ਹਾਦਸੇ ਦੌਰਾਨ ਨੌਜਵਾਨ ਵਿਅਕਤੀ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ

ਹਾਈਵੇ ਨੰਬਰ 54 ਉਪਰ ਜ਼ੀਰਾ ਤਲਵੰਡੀ ਰੋਡ ਤੇ ਭਿਆਨਕ ਹਾਦਸੇ ਦੌਰਾਨ ਨੌਜਵਾਨ ਵਿਅਕਤੀ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ

by Rakha Prabh
185 views

ਜ਼ੀਰਾ/ ਫਿਰੋਜ਼ਪੁਰ 5 ਮਾਰਚ ( ਗੁਰਪ੍ਰੀਤ ਸਿੰਘ ਸਿੱਧੂ )

ਹਾਈਵੇ ਨੰਬਰ 54 ਉਪਰ ਜ਼ੀਰਾ ਤਲਵੰਡੀ ਰੋਡ ਨੇੜੇ ਰਲਾਈਸ ਪਟਰੋਲ ਪੰਪ ਅਤੇ ਨਿਸ਼ਾਨ ਢਾਬਾ ਨਜ਼ਦੀਕ ਸਫਿਫਟ ਕਾਰ ਦਾ ਟਾਇਰ ਫਟਣ ਤੇ ਕੰਟਰੋਲ ਤੋਂ ਬਾਹਰ ਹੋਈ ਕਾਰ ਡਵਾਈਡਰ ਨੂੰ ਪਾਰ ਕਰਦੀ ਦੂਜੀ ਸਾਈਡ ਤੇ ਖੰਬੇ ਨਾਲ ਨਾਲ ਜਬਰਦਸਤ ਟਕਰਾ ਗਈ । ਜਿਥੇ ਕਾਰ ਵਿੱਚ ਚਾਰ ਵਿਅਕਤੀਆਂ ਵਿਚੋਂ 20 ਸਾਲਾਂ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਘਟਨਾ ਸਥਾਨ ਤੇ ਪਹੁੰਚੇ ਪੁਲਿਸ ਅਧਿਕਾਰੀ ਏ ਐਸ ਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਚਿੱਟੇ ਰੰਗ ਦੀ ਸਫਿਟ ਕਾਰ ਨੰਬਰ ਪੀ ਬੀ 22 ਈ 0602 ਜੋ ਜ਼ੀਰਾ ਤੋਂ ਤਲਵੰਡੀ ਭਾਈ ਵੱਲ ਨੂੰ ਜਾ ਰਹੀ ਸੀ ਦੇ ਟਾਇਰ ਫੱਟਣ ਨਾਲ ਡਵਾਈਡਰ ਨਾਲ ਟਕਰਾਉਂਦੀ ਹੋਈ ਦੂਜੀ ਸਾਈਡ ਤੇ ਜਾ ਕੇ ਖੰਬੇ ਨਾਲ ਟਕਰਾ ਗਈ। ਜਿਸ ਨਾਲ ਕਾਰ ਵਿੱਚ ਸਵਾਰ ਸੁਭਜੀਤ ਸਿੰਘ (20) ਪੁੱਤਰ ਧਰਮਿੰਦਰ ਸਿੰਘ ਵਾਸੀ ਢੁਡੀ ਜ਼ਿਲ੍ਹਾ ਫ਼ਰੀਦਕੋਟ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਹਰਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਜੰਡਵਾਲਾ, ਮ੍ਰਿਤਕ ਨੌਜਵਾਨ ਦੀ ਮਾਸੀ ਨਵਜੋਤ ਕੌਰ ਪੁੱਤਰੀ ਕੁਲਵੰਤ ਸਿੰਘ ਵਾਸੀ ਟਹਿਣਾ , ਗੁਰਦੀਪ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਮਿਸ਼ਰੀ ਵਾਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇਕੱਤਰ ਵੇਰਵਿਆਂ ਅਨੁਸਾਰ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਵਿਖੇ ਜੇਰੇ ਇਲਾਜ ਲਿਆਂਦਾ ਗਿਆ। ਜਿਥੇ ਇੱਕ ਵਿਅਕਤੀ ਹਰਜੀਤ ਸਿੰਘ ਦੀ ਹਾਲਤ ਗੰਭੀਰ ਵੇਖਦਿਆਂ ਸੁਖਮਨੀ ਹਸਪਤਾਲ ਜ਼ੀਰਾ ਵਿਖੇ ਇਲਜ ਅਧੀਨ ਲਿਆਂਦਾ ਗਿਆ ਹੈ।

Related Articles

Leave a Comment