- ਪੱਥਰ!
ਮੰਨਿਆ ਕਿ-
ਜਦੋਂ ਕਿਧਰੇ
ਔਰਤ ਨਾਲ ਜਬਰ-ਜਨਾਹ ਹੁੰਦੈ,
ਤਾਂ ਉਸ ਵੇਲੇ
ਰੱਬ ਅੰਨ੍ਹਾ ਹੋ ਜਾਂਦੈ!
ਬੋਲਾ ਹੋ ਜਾਂਦੈ!
ਹੁਣ ਤਾਂ ਹੱਦ ਹੋ ਗਈ!
ਜਦੋਂ –
ਸਪੇਨ ਦੀ ਔਰਤ ਨਾਲ
ਦਰਦਨਾਕ ਕਾਰਾ ਵਾਪਰਿਆ
ਤਾਂ ਉਹ ਪੱਥਰ ਹੋ ਗਿਆ!
ਨਿਰਾ ਪੱਥਰ!!
ਉਂਝ ਕਿਤਾਬਾਂ ‘ਚ ਲਿਖਿਆ ਕਿ –
ਦੇਸ਼ ਦੀ ਧਰਤੀ ‘ਤੇ
ਦੇਵੀਆਂ ਪੂਜੀਆਂ ਜਾਂਦੀਆਂ ਨੇ!
ਤੇ ਫਿਰ ਦੇਵੀਆਂ ਨਾਲ….!
ਹਾਂ, ਹਾਂ
ਬਾਬਿਆਂ ਦੀ ਕਥਾ ਸੁਣੀ
ਤਾਂ ਉਨ੍ਹਾਂ ਦੱਸਿਆ ਕਿ –
ਰੱਬ ਹਰ ਥਾਂ ਮੌਜੂਦ ਐ!
ਫਿਰ –
ਅਬਲਾ ਦੀਆਂ
ਦਿਲ ਕੰਬਾਊ ਚੀਕਾਂ
ਰੱਬ ਨੂੰ
ਕਿਉਂ ਨਹੀਂ ਸੁਣੀਆਂ!
ਦੱਸੋ ਕਿਉਂ ਨਹੀਂ ਸੁਣੀਆਂ!!-ਸੁਖਦੇਵ ਸਲੇਮਪੁਰੀ
09780620233
ਸਲੇਮਪੁਰੀ ਦੀ ਚੂੰਢੀ –
previous post