Home » ਚਲੋ ਕਰੀਏ ਚੋਣ ਸਮੀਖਿਆ

ਚਲੋ ਕਰੀਏ ਚੋਣ ਸਮੀਖਿਆ

by Rakha Prabh
66 views
  • ਕਾਫ਼ੀ ਦਿਨਾਂ ਤੋਂ ਅੰਦਰੇ ਅੰਦਰ ਬੜਾ ਜ਼ਬਰਦਸਤ ਘੋਲ ਚੱਲ ਰਿਹਾ ਸੀ ਕਿ ਵਿਧਾਨ ਸਭਾ ਨਤੀਜਿਆ ਬਾਰੇ ਕੁਝ ਵਿਚਾਰ ਸਾਂਝੇ ਕਰੀਏ ਪਰ ਸਮੇਂ ਦੀ ਘਾਟ ਨੇ ਕਈ ਦਿਨ ਲੰਘਾ ਦਿੱਤੇ ਪਰ ਹੁਣ ਵਲਵਲੇ ਰੁਕਦੇ ਨਜ਼ਰ ਨਹੀਂ ਆਉਂਦੇ ।ਦੋਸਤੋ ਰਵਾਇਤੀ ਪਾਰਟੀਆਂ ਜਿਹੜੀਆਂ ਵੋਟ ਖਰੀਦਣ ਚ, ਮਾਹਰ ਹਨ ਦੇ ਸਾਰੇ ਦਮਗਜੇ ਅਤੇ ਝੂਠੀ ਮਾਇਆ ਦੇ ਸੁਪਨੇ ਖ਼ਾਕ ਹੋ ਗਏ । ਇੱਥੋਂ ਤੱਕ ਕੇ ਜਿਹੜੇ ਪਰਿਵਾਰ ਰਾਜਨੀਤੀ ਨੂੰ ਆਪਣਾ ਵਪਾਰ ਸਮਝਦੇ ਹਨ ਲੋਕਾਂ ਦੀ ਤਾਕਤ ਨੇ ਨਕਸ਼ੇ ਤੋਂ ਮਿਟਾ ਦਿੱਤੇ । ਜਿਵੇਂ ਵਜੀਦ ਸਾਹਿਬ ਨੇ ਕਿਹਾ ,”ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ” ਅਮੀਰ ਲੋਕਾਂ ਦੀ ਰਾਜਨੀਤੀ ਖਤਮ ਕਰ ਕੇ ਰੱਖ ਦਿੱਤੀ ਗਰੀਬ ਲੋਕਾਂ ਦੀ ਰਾਜਨੀਤੀ ਸ਼ੁਰੂ ਹੋਈ ਪਰ ਜੇ ਕਿਤੇ ਤਾਕਤ ਦਾ ਨਸ਼ਾ ਨਾਂ ਚੜਿਆ । ਇਹ ਵੀ ਬੜੀ ਮਾੜੀ ਚੀਜ਼ ਹੈ ਪੰਜਾਬ ਤਾਂ ਅੱਗੇ ਹੀ ਨਸ਼ਿਆ ਵਿਚ ਡੁੱਬਿਆ ਪਿਆ ਪਰਮਾਤਮਾ ਹੁਣ ਤਾਕਤ ਦੇ ਨਸ਼ੇ ਚ, ਡੁੱਬਣ ਨਾਂ ਦੇਈਂ ।ਜਿਹੜੇ ਲੋਕ ਸਿਆਸਤ ਨੂੰ ਵਿਰਾਸਤ ਸਮਝੀ ਬੈਠੇ ਸੀ ਹੱਥ ਧੋਕੇ ਬੈਠ ਗਏ ਹਨ। ਮੈਨੂੰ ਲੱਗਦਾ ਬਾਬੇ ਨਾਨਕ ਦੀ ਕਿਰਪਾ ਪੂਰੀ ਹੋ ਗਈ ਪਹਿਲਾ ਕਿਸਾਨ ਅੰਦੋਲਨ ਨੇ ਵੱਡੇ ਮਹਾਰਥੀ ਚਿੱਤ ਕਰ ਦਿੱਤੇ ਤੇ ਹੁਣ ਪੰਜਾਬ ਦੇ ਲੋਕਾਂ ਨੇ ਦੱਸ ਦਿੱਤਾ ਕਿ ਇਹ ਪੱਕੇ ਅੰਦੋਲਨਕਾਰੀ ਹਨ ਤੇ ਜਿਹੜਾ ਵੀ ਖਰਾ ਨਾਂ ਉਤਰੇ ਉਸ ਨੂੰ ਪੂੰਝ ਕੇ ਸੁੱਟ ਦੇਂਦੇ ਹਨ। ਭਾਵੇਂ ਕਿਸਾਨ ਤੇ ਭਾਵੇਂ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਵੀ ਕਿਓਂ ਨਾਂ ਹੋਵੇ ਪੰਜਾਬੀ ਲੋਕ ਹਿਸਾਬ ਕਿਤਾਬ ਨਾਲ਼ੋਂ ਨਾਲ ਨਿਬੇੜਦੇ ਹਨ। ਭਗਵੰਤ ਮਾਨ ਜੀ ਸਾਡੇ ਨਵੇਂ ਮੁੱਖ ਮੰਤਰੀ ਬਣੇ ਹਨ , ਉਂਨਾਂ ਵਿੱਚ ਰੱਜ ਕੇ ਪੰਜਾਬੀਆਂ ਲਈ ਦਰਦ ਭਰਿਆ ਹੋਇਆਂ ਹੈ ਲੋਕਾਂ ਦੀ ਸੇਵਾ ਕਰਨਾ ਉਂਨਾਂ ਦਾ ਸ਼ੌਕ ਹੈ ਕੁਦਰਤ ਵੀ ਬੇਅੰਤ ਮਿਹਰਬਾਨ ਹੈ ਬਾਬੇ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਫ਼ਲਸਫ਼ੇ ਨੂੰ ਵੀ ਕਾਫ਼ੀ ਸਮਝਦੇ ਹਨ । ਇਸ ਦੇ ਬਾਵਜੂਦ ਵੀ ਹਰ ਕਰਮ, ਕਦਮ ਅਤੇ ਸ਼ਬਦ ਬੜੇ ਸੋਚ ਸਮਝ ਕੇ ਪੁੱਟਣਾ ਹੋਵੇਗਾ ।ਕਦੀ ਵੀ ਭੁਲੇਖਾ ਨਹੀਂ ਪੈਣਾ ਚਾਹੀਦਾ ਕਿਉਂਕਿ ਪੰਜਾਬ ਇਕ ਅਜਿਹੀ ਸਰ ਜ਼ਮੀਨ ਹੈ ਜਿੱਥੇ ਬਾਬੇ ਨਾਨਕ ਤੋਂ ਬਾਹਰ ਜਾਕੇ ਗੱਲ ਬਹੁਤੀ ਪੁੱਗਦੀ ਨਹੀਂ ਜਿੰਨਾ ਰਗੜਾ ਜਰਵਾਣਿਆਂ ਨੂੰ ਬਾਬੇ ਨਾਨਕ ਜੀ ਨੇ ਲਾਇਆ ਹੈ ਸ਼ਾਇਦ ਹੀ ਕੋਈ ਹੋਰ ਸ਼ਬਦਾਂ ਰਾਹੀਂ ਲਾ ਸਕੇ ਬਾਕੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਗੱਲ ਹੀ ਮੁਕਾ ਦਿੱਤੀ ਨਾਂ ਹੀ ਸੱਚ ਲਈ ਇੰਨੀ ਵੱਡੀ ਕੁਰਬਾਨੀ ਕਰ ਸਕਦਾ ਤੇ ਨਾਂ ਹੀ ਚਿੜੀਆਂ ਤੋਂ ਬਾਜ ਬਣਾ ਸਕਦਾ ਹੈ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਮਾਨ ਸਾਹਿਬ ਨੂੰ ਗੁੜ੍ਹਤੀ ਗੁਰੂ ਸਾਹਿਬ ਦੀ ਹੈ ਨਾਲ ਕੁਲਦੀਪ ਸਿੰਘ ਧਾਲੀਵਾਲ ਵਰਗੇ ਜੋੜੀਦਾਰ ਨਿਡਰ ਤੇ ਦਲੇਰ ਹਨ ਇਕ ਤਕੜਾ ਬਹੁਮਤ ਵੀ ਕੋਲ ਹੈ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀਆਂ ਉਮੀਦਾਂ ਵੀ ਹਨ ਕਿ ਪੰਜਾਬ ਦੀ ਗੱਡ ਚਿੱਕੜ ਵਿੱਚ ਫਸੀ ਹੋਈ ਹੈ ਇਸ ਨੂੰ ਬਾਹਰ ਕੱਢਣ ਲਈ ਵੱਡੇ ਜਿਗਰੇ ਦੀ ਲੋੜ ਹੈ । ਸਾਰੇ ਰਲ ਕੇ ਅਰਦਾਸ ਕਰਦੇ ਹਾਂ ਕਿ ਪੰਜਾਬ ਨੂੰ ਲੁੱਟ ਘਸੁਟ ਦੀ ਦਲਦਲ ਵਿੱਚੋਂ ਕੱਢੋ ਸਾਰਾ ਪੰਜਾਬ ਤੁਹਾਡੇ ਨਾਲ ਪਰ ਜਿਹੜੇ ਗੁਰੂਆਂ ਦਾ ਠੇਕਾ ਕਰੀ ਬੈਠੇ ਹਨ ਉਂਨਾਂ ਨੂੰ ਵੀ ਜਵਾਬ ਦੇਣਾ ਜ਼ਰੂਰੀ ਹੈ ਕਿ ਗੁਰੂ ਸਾਡੇ ਵੀ ਹਨ ਪਰ ਸਾਨੂੰ ਚੰਗੇ ਅਤੇ ਨੇਕ ਕੰਮਾਂ ਲਈ ਪ੍ਰੇਰਨਾ ਦਿੰਦੇ ਹਨ । ਹਿੰਮਤ ਕਰਕੇ ਵੱਡੇ ਤੇ ਯੋਗ ਕੰਮ ਕਰਕੇ ਵਿਖਾਵੋ ਤਾਂ ਕਿ ਆਉਣ ਵਾਲੀ ਨਸਲਾਂ ਤੁਹਾਨੂੰ ਯਾਦ ਕਰਨ ਇਸ ਕਰਕੇ ਨਹੀਂ ਲੁੱਟਕੇ ਖਾ ਗਏ ਸਗੋਂ ਇਹ ਕਹਿਣ ਪੰਜਾਬ ਵੱਸਦਾ ਗੁਰੂ ਦੇ ਪੂਰਨਿਆਂ ਨਾਲ ।
    ਮਦਦੇ ਹਿੰਮਤ ਹਿਮੰਤੇ ਖੁਦਾ
    Pro. gurwinder singh mamanke
    ਪ੍ਰੋਫੈਸਰ ਗੁਰਵਿੰਦਰ ਸਿੰਘ
    ਅਮਿ੍ਰਤਸਰ

 

Related Articles

Leave a Comment