ਭਾਰਤ ਦੇਸ਼ ਗੁਰੂਆਂ ਪੀਰਾਂ ਫਕੀਰਾਂ ਅਤੇ ਸੰਤਾਂ ਦੀ ਚਰਨ ਛੋਹ ਪ੍ਰਾਪਤ ਅਤੇ ਧਰਮ ਨਿਰਪੱਖ ਦੇਸ਼ ਹੈ। ਇੱਥੇ ਹਰ ਇੱਕ ਧਰਮ ਨੂੰ ਸਮੁੱਚੀ ਮਾਨਵਤਾ ਬੜੀ ਸ਼ਰਧਾ ਸਹਿਤ ਮਾਨ ਸਤਿਕਾਰ ਦਿੰਦੀ ਹੈ ਉੱਥੇ ਇਸ ਦੇਸ਼ ਵਿੱਚ ਜੈਨ ਧਰਮ ਦੀ ਵੀ ਬਹੁਤ ਉਪਮਾ ਹੋਣ ਦੇ ਨਾਲ ਨਾਲ ਜੈਨ ਧਰਮ ਦੇ ਸੰਤਾਂ ਦੀ ਵੀ ਭਾਰਤ ਦੀ ਧਰਤੀ ਨੂੰ ਚਰਨ ਛੋਹ ਪ੍ਰਾਪਤ ਹੈ। ਪੰਜਾਬ ਦੇ ਜ਼ਿਲ੍ਹਾ ਫਿਰੋਜਪੁਰ ਦੇ ਹਲਕਾ ਵਿਧਾਨ ਸਭਾ ਜੀਰਾ ਦਾ ਇੱਕ ਅਜਿਹਾ ਪਿੰਡ ਹੈ ਜਿੱਥੇ ਜੈਨ ਧਰਮ ਦੇ ਸਰਬ ਉੱਚ ਕੋਟੀ ਦੇ ਸੰਤਾਂ ਨੇ ਜਨਮ ਲਿਆ ਅਤੇ ਅੱਗੇ ਚੱਲ ਕੇ ਜੈਨ ਧਰਮ ਦੇ ਨਾਮੀ ਪ੍ਰਚਾਰਕ ਗੁਰੂ ਵੱਜੋਂ ਆਪਣੀਆਂ ਸੇਵਾਵਾਂ ਨਿਭਾਈਆਂ। ਅੱਜ ਅਸੀਂ ਆਪਣੇ ਇੱਕ ਨਿਮਾਣੇ ਜਿਹੇ ਯਤਨ ਸਦਕਾ ਉਸ ਸੰਤ ਜੀ ਦੀ ਜੀਵਨੀ ਤੋਂ ਆਪ ਨੂੰ ਰੂਬਰੂ ਕਰਵਾਉਣ ਦਾ ਨਿਮਾਣਾ ਜਿਹਾ ਯਤਨ ਕਰਨ ਜਾ ਰਹੇ ਹਾਂ। ਲਗਭਗ 188 ਵਰੇ ਪਹਿਲਾਂ ਦੀ ਗੱਲ ਹੈ ਕਿ ਸ੍ਰੀਮਾਨ ਗਣੇਸ਼ ਦਾਸ ਜੀ ਜੋ ਕਿ ਕਛੱਤਰੀਆ ਪਰਿਵਾਰ ਵਿੱਚੋਂ ਸਨ ਅਤੇ ਪਿੰਡ ਲਹਿਰਾ ਰੋਹੀ ਜ਼ੀਰਾ ਫਿਰੋਜ਼ਪੁਰ ਪੰਜਾਬ ਦੇ ਰਹਿਣ ਵਾਲੇ ਸਨ। ਗਣੇਸ਼ ਦਾਸ ਜੀ ਸਿੱਖ ਰਾਜ ਦੌਰਾਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਚੰਗੇ ਅਹੁਦੇ ਤੇ ਕੰਮ ਕਰਦੇ ਸਨ। ਇਸ ਦੌਰਾਨ ਗਣੇਸ਼ ਦਾਸ ਜੀ ਦੀ ਸ਼ਾਦੀ ਸ੍ਰੀਮਤੀ ਰੂਪਾ ਦੇਵੀ ਜੀ ਦੇ ਨਾਲ ਹੋਈ। ਜਿੱਥੇ ਆਪ ਜੀ ਦੇ ਗ੍ਰਹਿ ਚੇਤ ਸੁਦੀ ਇੱਕ ਸਨ 1893 ਬਿਕਰਮੀ ਦੇ ਪਵਿੱਤਰ ਦਿਹਾੜੇ ਮੌਕੇ ਪੁੱਤਰ ਦੇ ਰੂਪ ਵਿੱਚ ਰਾਮਦੇਵ ਜੀ ਨੇ ਆਪ ਜੀ ਦੇ ਗ੍ਰਹਿ ਜਨਮ ਲਿਆ। ਰਾਮਦੇਵ ਜੀ ਦੇ ਜਨਮ ਦੌਰਾਨ ਹੀ ਭਗਤੀ ਭਾਵ ਅਤੇ ਪ੍ਰਭੂ ਭਗਤੀ ਦੇ ਗੁਣ ਮਜੂਦ ਸਨ। ਇਸ ਦੌਰਾਨ ਸਿੱਖ ਰਾਜ ਅਤੇ ਅੰਗਰੇਜ਼ ਸਰਕਾਰ ਨਾਲ ਯੁੱਧ ਸ਼ੁਰੂ ਹੋਣ ਤੇ ਗਣੇਸ਼ ਦਾਸ ਜੀ ਨੇ ਡੱਟ ਕੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਬਾਅਦ ਵਿੱਚ ਪਿੰਡ ਲਹਿਰਾ ਰੋਹੀ ਵਿਖੇ ਆ ਕੇ ਅੰਗਰੇਜ਼ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਰਾਮ ਦਾਸ ਜੀ ਦੀ ਵੀ ਉਮਰ ਪੰਜ ਸਾਲ ਦੇ ਕਰੀਬ ਹੋ ਗਈ ਅਤੇ ਆਪ ਨੇ ਹਾਲਾਤਾਂ ਨੂੰ ਵੇਖਦਿਆਂ ਖੁਦ ਆਪਣੇ ਬਚਪਨ ਦੇ ਦੋਸਤ ਜੋ ਜੈਨ ਧਰਮ ਦੇ ਉਪਾਸ਼ਕ ਸਨ ਅਤੇ ਧਾਰਮਿਕ ਬਿਰਤੀ ਵਾਲਾ ਪਰਿਵਾਰ ਸਨ ਦੇ ਘਰ ਆਪਣੀ ਪਤਨੀ ਰੂਪਾਂ ਦੇਵੀ ਅਤੇ ਸਪੁੱਤਰ ਰਮੇਸ਼ ਦਾਸ ਨੂੰ ਰਹਿਣ ਲਈ ਛੱਡ ਗਏ ਅਤੇ ਆਪਣੇ ਦੋਸਤ ਨੂੰ ਕਿਹਾ ਕਿ ਜਦ ਉਹ ਵਾਪਸ ਆਉਣਗੇ ਤਾਂ ਆਪਣੇ ਪਰਿਵਾਰ ਨੂੰ ਲੈ ਜਾਣਗੇ। ਇਸ ਦੌਰਾਨ ਜੈਨ ਪਰਿਵਾਰ ਨਾਲ ਜੈਨ ਗੁਰੂਆਂ ਦੀ ਸੰਗਤ ਸੁਣਨ ਲਈ ਗਣੇਸ਼ ਦਾਸ ਜੀ ਦਾ ਪਰਿਵਾਰ ਵੀ ਜੈਨ ਸਭਾ ਵਿਚ ਜਾਣ ਲੱਗ ਪਿਆ ਅਤੇ ਰਾਮਦਾਸ ਜੀ ਤੇ ਜੈਨ ਧਰਮ ਦੇ ਵਿਚਾਰਾ ਤੌ ਇਨੇ ਪ੍ਹਭਾਵਿਤ ਹੋਏ ਕਿ ਇਕ ਵਾਰ ਜੈਨ ਸਾਧੂ ਜੀਰਾ ਵਿਖੇ ਸਤਿਸੰਗ ਕਰਨ ਆਏ ਤਾਂ ਰਾਮ ਦਾਸ ਜੀ ਨੇ ਉਹਨਾਂ ਦੇ ਪ੍ਰਵਚਨਾਂ ਤੋਂ ਪ੍ਰਭਾਵਿਤ ਹੋ ਕੇ ਜੈਨ ਸਾਧੂ ਦੇ ਨਾਲ ਹੀ ਚਲੇ ਜਾਣ ਦਾ ਮਨ ਬਣਾ ਲਿਆ ਪਰ ਮਾਂ ਦੇ ਰੋਕਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਰਾਮਦਾਸ ਜੀ ਉਹਨਾਂ ਦੇ ਨਾਲ ਚਲੇ ਗਏ। ਜਿੱਥੇ ਰਾਮਦਾਸ ਜੀ ਨੇ ਜੈਨ ਸਾਧੂ ਜੀ ਦੇ ਨਾਲ ਮਲੇਰ ਕੋਟਲਾ ਪਹੁੰਚ ਕੇ ਸੰਨ 1910 ਆਪਣਾ ਸਨਿਆਸੀ ਜੀਵਨ ਸ਼ੁਰੂ ਕੀਤਾ। ਇਸ ਦੌਰਾਨ ਉਨਾਂ ਪੰਜਾਬ ਤੋਂ ਰਾਜਸਥਾਨ ਜਾ ਕੇ ਜੈਨ ਧਰਮ ਦੇ ਪਵਿੱਤਰ ਗ੍ਰੰਥਾਂ ਦੀ ਵਿੱਦਿਆ ਗ੍ਰਹਿਣ ਕੀਤੀ ਅਤੇ ਅੱਗੇ ਗੁਜਰਾਤ ਵੱਲ ਕੂਚ ਕਰ ਦਿੱਤਾ। ਉੱਥੇ ਉਹਨਾਂ ਨੇ ਜੈਨ ਧਰਮ ਦੇ ਸਰਬ ਉੱਚ ਤੀਰਥ ਪਾਲੀਤਾਣਾ ਅਸਥਾਨ ਪਹੁੰਚ ਕੇ ਜਿੱਥੇ 30 ਹਜਾਰ ਜੈਨ ਸਾਧੂਆਂ ਵੱਲੋਂ ਉਨ੍ਹਾਂ ਦੇ ਵਿਚਾਰਾਂ ਅਤੇ ਪ੍ਰਭੂ ਭਗਤੀ ਵਿੱਚ ਲੀਨ ਸਾਧੂ ਰਾਮ ਦਾਸ ਜੀ ਨੂੰ 143 ਸਾਲ ਪਹਿਲਾਂ ਜੋ ਅਚਾਰੀਆ ਦੀ ਪਦਵੀ ਖਾਲੀ ਪਈ ਹੋਈ ਸੀ ਰਾਮ ਦਾਸ ਜੀ ਨੂੰ 1943 ਨੂੰ ਅਚਾਰੀਆ ਗੱਛਾਪਤੀ ਸ੍ਰੀ ਵਿਜਯਾਨੰਦ ਸੂਰਸਵਰ ਦੇ ਨਵੇਂ ਨਾਮ ਦੇ ਨਾਲ ਉਪਾਧੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਜੈਨ ਧਰਮ ਦੇ ਪਵਿੱਤਰ ਉੱਚ ਸਥਾਨ ਪਾਲੀਤਾਣਾ ( ਗੁਜਰਾਤ) ਵਿਖੇ ਲੱਗਭਗ 250 ਸਾਲ ਪਹਿਲਾਂ ਅਚਾਰਿਆ ਗੱਛਾਪਤੀ ਦੀ ਉਪਾਧੀ ਖਾਲੀ ਪਈ ਹੋਈ ਸੀ ਅਤੇ ਗੱਦੀ ਦੇ ਯੋਗ ਵਾਰਸ ਨਹੀਂ ਮਿਲ ਰਹੇ ਸਨ ।ਜਦ ਰਾਮਦਾਸ ਜੀ ਨੂੰ ਇਹ ਪਦਵੀਂ 30 ਹਜਾਰ ਜੈਨ ਸਾਧੂਆਂ ਦੀ ਅਗਵਾਈ ਹੇਠ ਅਚਾਰਿਆ ਗੱਛਾਪਤੀ ਸ੍ਰੀ ਵਿਜਯਾਨੰਦ ਦੀ ਉਪਾਧੀ ਦਿੱਤੀ ਗਈ ਤਾਂ ਉਸ ਮੌਕੇ ਆਪ ਭਗਵਾਨ ਮਹਾਂਵੀਰ ਜੀ ਦੇ ਪ੍ਰਥਮ ਅਤੇ 73ਵੇਂ ਅਚਾਰੀਆ ਵਜੋਂ ਵਿਰਾਜਮਾਨ ਹੋਏ। ਨਵੇਂ ਨਾਮ ਦੀ ਉਪਾਧੀ ਮਿਲਦਿਆਂ ਹੀ ਆਪ ਜੀ ਨੇ ਆਪਣੀ ਜ਼ਿਮੇਵਾਰੀ ਨੂੰ ਨਿਭਾਉਣ ਦਾ ਉਪਰਾਲਾ ਕਰਦਿਆਂ ਜੈਨ ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਤੇਜ ਰਫਤਾਰ ਨਾਲ ਅੱਗੇ ਕਦਮ ਵਧਾਉਂਦਿਆਂ ਪੰਜਾਬ, ਗੁਜਰਾਤ, ਰਾਜਸਥਾਨ ਆਦਿ ਸੂਬਿਆਂ ਅੰਦਰ ਜੈਨ ਮੰਦਰਾਂ ਦੀ ਸਥਾਪਨਾ ਕਰਵਾਈ ਅਤੇ ਜੈਨ ਧਰਮਾਂ ਦੀ ਹੋਂਦ ਨੂੰ ਮੁੜ ਤੋਂ ਜੀਵਤ ਕੀਤਾ। ਇਸ ਦੌਰਾਨ ਅਚਾਰਿਆ ਗੱਛਾਪਤੀ ਸ੍ਰੀ ਵਿਜਯਾਨੰਦ ਸੁਰਵੈਸਵਰ ਜੀ ਦਾ ਬੇਕੰਤ ਵਾਸ 1953 ਨੂੰ ਗੁਜਰਾਂਵਾਲਾ (ਪਾਕਿਸਤਾਨ) ਵਿਖੇ ਜ਼ੈਨ ਧਰਮ ਦਾ ਪ੍ਰਚਾਰ ਕਰਦਿਆਂ ਹੋ ਜਾਣ ਤੇ ਸਮੁੱਚੇ ਜੈਨ ਸਮਾਜ ਨੂੰ ਗਹਿਰਾ ਸਦਮਾ ਲੱਗਾ। ਪਰ ਜ਼ੈਨ ਧਰਮ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਪਹਿਲਾਂ ਤੋਂ ਹੀ ਆਪਣੇ ਸੇਵਕ ਵਿਜਯਾ ਵੱਲਬ ਸੁਰੇਸ਼ਵਰ ਜਿਨ੍ਹਾਂ ਦੀਆਂ ਦੇਸ਼ ਭਗਤੀ ਅਤੇ ਲੋਕ ਕਲਿਆਣ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਮਰਹੂਮ ਸ੍ਰੀ ਮਤੀ ਇੰਦਰਾ ਗਾਂਧੀ ਜੀ ਨੇ ਉਨ੍ਹਾਂ ਨੂੰ ਸ਼ਾਂਤ ਮੂਰਤੀ ਰਾਸ਼ਟਰ ਸੰਤ ,,ਪੰਜਾਬ ਕੇਸਰੀ,, ਦੀ ਉਪਾਧੀ ਨਾਲ ਨਿਵਾਜਿਆ ਅਤੇ ਉਨ੍ਹਾਂ ਦਾ ਨਾਮ ਵਿਜਯਾ ਵੱਲਬ ਸੁਰੇਸ਼ਵਰ (ਪੰਜਾਬ ਕੇਸਰੀ) ਨਾਲ ਜਾਣਿਆ ਗਿਆ ਅਤੇ ਇਸ ਉਪਾਧੀ ਨਾਲ ਜ਼ੈਨ ਧਰਮ ਦਾ ਕੱਦ ਹੋਰ ਵੱਡਾ ਹੋਇਆ। ਉਨ੍ਹਾਂ ਦੇ ਅੱਗੇ ਸੇਵਕ ਸ੍ਰੀ ਵਿਜਯਾ ਸਮੁੰਦਰ ਸੁਰੇਸ਼ਵਰ, ਸ੍ਰੀ ਵਿਜਯਾ ਇੰਦਰਬ੍ਰਿਜ ਸੁਰੇਸ਼ਵਰ, ਸ੍ਰੀ ਵਿਜਯਾ ਰਤਨਾਕਰ ਸੁਰਸ਼ਵਰ ਆਦਿ ਜੈਨ ਗੁਰੂਆਂ ਨੇ ਜੈਨ ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਦਿਨ ਰਾਤ ਜਿਥੇ ਕੰਮ ਕੀਤਾ ਉਥੇ ਦੇਸ਼ ਅਤੇ ਵਿਦੇਸ਼ਾਂ ਵਿੱਚ ਮਾਨਵਤਾ ਕਲਿਆਣ ਦੇ ਭਲੇ ਲਈ ਸਮਾਜ ਸੁਧਾਰ ਦੇ ਕੰਮ ਆਰੰਭ ਕੀਤੇ ਅਤੇ ਜੈਨ ਧਰਮ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾਇਆ। ਹੁਣ ਵਰਤਮਾਨ ਵਿੱਚ ਜੈਨ ਗੁਰੂ ਸ੍ਰੀ ਗੱਛਾਪਤੀ ਸੰਤ ਭਾਸਕਰ ਅਚਾਰਿਆ ਸ੍ਰੀ ਵਿਜਯ ਧਰਮਧਰਨੰਤਰ ਸੁਰੇਸ਼ਵਰ ਜੀ ਜੈਨ ਧਰਮ ਦੇ ਸਮਾਜਿਕ ਧਾਰਮਿਕ ਪੱਧਰ ਅਤੇ ਦੇਸ਼ ਦੀ ਅਖੰਡਤਾ ਸ਼ਾਂਤੀ ਲਈ ਦਿਨ ਰਾਤ ਕੰਮ ਕਰ ਰਹੇ ਹਨ ਉਥੇ ਪੂਰੇ ਦੇਸ਼ ਹੀ ਨਹੀਂ ਵਿਸ਼ਵ ਪੱਧਰ ਤੇ ਜੈਨ ਧਰਮ ਦਾ ਪ੍ਰਚਾਰ ਹੋ ਰਿਹਾ ਹੈ।
ਸਰਬ ਉੱਚ ਜੈਨ ਧਰਮ ਲਹਿਰਾ ਰੋਹੀ ਬਾਰੇ ਜਾਣ ਪਹਿਚਾਣ
ਇਸ ਸਬੰਧੀ ਜੈਨ ਧਰਮ ਦੇ ਸ਼ਰਧਾਲੂ ਵੀਰ ਜੈਨ ਜੀ ਨੇ ਦੱਸਿਆ ਕਿ ਅਚਾਰਿਆ ਗੱਛਾਪਤੀ ਸ੍ਰੀ ਵਿਜਯਨੰਦ ਸੁਰੇਸ਼ਵਰ (ਰਾਮ ਦਾਸ) ਜੀ ਦੇ ਜਨਮ ਅਸਥਾਨ ਪਿੰਡ ਲਹਿਰਾ ਰੋਹੀ (ਜ਼ੀਰਾ) ਫਿਰੋਜਪੁਰ ਵਿਖੇ ਉਨ੍ਹਾਂ ਦੀ ਪਵਿੱਤਰ ਯਾਦ ਵਿੱਚ ਉਨ੍ਹਾਂ ਦੇ ਪੁਰਾਤਨ ਘਰ ਜਿਥੇ ਉਨ੍ਹਾਂ ਨੇ ਅਵਤਾਰ ਧਾਰਿਆ ਸੀ ਜੈਨ ਸਮਾਜ ਵੱਲੋਂ ਉਸਾਰਿਆ ਜਾ ਰਿਹਾ ਹੈ। ਉੱਥੇ ਇਹਨਾਂ ਕਾਰਜਾਂ ਨੂੰ ਨੇਪਰੇ ਚੜਾਉਣ ਲਈ ਜੈਨ ਸਮਾਜ ਵੱਲੋਂ ਸ਼੍ਰੀ ਆਤਮ ਵੱਲਬ ਜੈਨ ਟਰੱਸਟ ਅਤੇ ਸ੍ਰੀ ਆਤਮ ਵੱਲਬ ਅਤਿਥੀ ਭਵਨ ਟਰੱਸਟ ਕਾਰਜ ਚਲਾ ਰਹੇ ਹਨ ਉਨ੍ਹਾਂ ਦੱਸਿਆ ਕਿ ਇਸ ਧਾਮ ਦੇ ਦਰਸ਼ਨ ਕਰਨ ਲਈ ਦੇਸ਼ ਵਿਦੇਸ਼ ਚੋਂ ਸੰਗਤਾਂ ਵੱਡੀ ਪੱਧਰ ਤੇ ਆਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਦੂਰ ਦੁਰੇਡੇ ਤੋਂ ਆਉਂਦੇ ਸ਼ਰਧਾਲੂਆਂ ਦੇ ਰਹਿਣ ਲਈ ਅਤਿਥੀ ਭਵਨ ਬਣਾਇਆ ਗਿਆ ਹੈ ਅਤੇ ਪੁਰਾਤਨ ਘਰ ਨੂੰ ਹੋਰ ਸੁੰਦਰ ਬਣਾਉਣ ਲਈ ਜੈਨ ਭਵਨ ਬਹੁਤ ਹੀ ਭਾਵਨਾ ਨਾਲ ਉਸਾਰਿਆ ਜਾ ਰਿਹਾ ਹੈ।