Home » ਗੁਰੂ ਵਿਜਯਨੰਦ ਸੁਰੇਸ਼ਵਰ (ਰਾਮਦਾਸ) ਜੀ ਦੇ ਜਨਮ ਅਸਥਾਨ ਦੀ ਕਾਇਆਕਲਪ

ਗੁਰੂ ਵਿਜਯਨੰਦ ਸੁਰੇਸ਼ਵਰ (ਰਾਮਦਾਸ) ਜੀ ਦੇ ਜਨਮ ਅਸਥਾਨ ਦੀ ਕਾਇਆਕਲਪ

by Rakha Prabh
15 views

ਜੇਕਰਯੋਗ ਹੈ ਕਿ ਜੈਨ ਧਰਮ ਦੇ ਸਤਿਗੁਰੂ ਗੁਰੂ ਵਿਜਿਆਨੰਦ ਸੁਰੇਸ਼ਵਰ (ਰਾਮਦਾਸ) ਜੀ ਦੇ ਜਨਮ ਅਸਥਾਨ ਜਿੱਥੇ ਕੱਚੀ ਕੋਠੜੀ ਪਿੰਡ ਲਹਿਰਾ ਰੋਹੀ ਜ਼ੀਰਾ ਜ਼ਿਲ੍ਹਾ ਫਿਰੋਜਪੁਰ ਵਿਖੇ ਬਣੀ ਹੋਈ ਸੀ ਦੀ ਕਾਇਆ ਕਲਪ ਕਰਨ ਦੀ ਸੇਵਾ ਸੰਨ 1893 ਚੇਤਰ ਨੂੰ ਅਚਾਰਿਆ ਸ੍ਰੀ 1008 ਵਿਜਯਾ ਵੱਲਬ ਸੁਰੇਸ਼ਵਰ (ਪੰਜਾਬ ਕੇਸਰੀ) ਜੀ ਦੀ ਇੱਛਾ ਨੂੰ ਪੂਰਨ ਕਰਦਿਆਂ ਸ਼ਾਂਤੀ ਮੂਰਤੀ ਸ੍ਰੀ ਵਿਜਯਾ ਸਮੁੰਦਰ ਸੁਰੇਸ਼ਵਰ ਜੀ ਮਹਾਰਾਜ ਨੇ ਆਪਣੇ ਉਪਦੇਸ਼ ਨਾਲ 1966 ਨੂੰ ਮਾਹੂਰਤ ਕੱਢ ਕੇ ਸ਼੍ਰੀਮਤੀ ਦਰੋਪਦੀ ਬਾਈ ਧਰਮ ਪਤਨੀ ਸ਼੍ਰੀ ਚੇਤ ਰਾਮ ਜੈਨ ਵਾਸੀ ਜੰਡਿਆਲਾ , ਬਾਬੂ ਰਾਮ ਜੈਨ ਬੀਏ ਸਪੁੱਤਰ ਖੁਸ਼ੀ ਰਾਮ ਜੈਨ ਨੌ ਲੱਖਾ ਓਸਵਾਲ ਜ਼ੀਰਾ ਵੱਲੋਂ 1211 ਰੁਪਏ ਦੀ ਬੋਲੀ ਲਗਾ ਕੇ ਮਿਤੀ 24 ਅਪ੍ਰੈਲ 1966 ਨੂੰ ਆਰੰਭ ਕੀਤਾ ਗਿਆ। ਉੱਥੇ ਇਨ੍ਹਾਂ ਕਾਰਜਾਂ ਦੀ ਸ਼ੁਰੂਆਤ ਸ਼ਹਿਰ ਦੇ ਨਾਮੀ ਕਾਰੋਬਾਰੀ ਖੇਤੂਰਾਮ ਸਤਪਾਲ ਜੈਨ ਜ਼ੀਰਾ ਜ਼ਿਲ੍ਹਾ ਫਿਰੋਜਪੁਰ ਨੇ 1211 ਰੁਪਏ ਬੋਲੀ ਲੈ ਕੇ ਮਿਤੀ 30 ਅਪ੍ਰੈਲ 1966 ਨੂੰ ਕਾਇਆ ਕਲਪ ਦੀ ਸ਼ੁਰੂਆਤ ਕਰਵਾਈ। ਇਸ ਇਮਾਰਤ ਦੇ ਬਣ ਜਾਣ ਤੇ ਇਸ ਦਾ ਰਸਮੀ ਉਦਘਾਟਨ ਸ੍ਰੀਮਤੀ ਸਰਸਵਤੀ ਬਾਈ (ਅੱਕੀ ਬਾਈ) ਵਾਸੀ ਜੰਡਿਆਲਾ ਦੇ ਉਪਰਾਲੇ ਸਦਕਾ ਲਾਲਾ ਵਿਜਯ ਕੁਮਾਰ , ਤਰਸੇਮ ਕੁਮਾਰ ਵਾਸੀ ਯੋਧਾਵਾਲੇ ਜ਼ਿਲ੍ਹਾ ਲੁਧਿਆਣਾ ਨੇ ਮਿਤੀ 25 ਨਵੰਬਰ 1967 ਦਿਨ ਬੁੱਧਵਾਰ ਨੂੰ ਆਪਣੇ ਕਰ ਕਮਲਾਂ ਨਾਲ ਕੀਤਾ । ਜੈਨ ਧਰਮ ਦੇ ਇਸ ਪਵਿੱਤਰ ਅਸਥਾਨ ਦੀ ਹੋਰ ਕਾਇਆ ਕਲਪ ਕਰਨ ਲਈ ਸ੍ਰੀ ਆਤਮ ਵੱਲਬ ਟਰੱਸਟ ਲਹਿਰਾ ਰੋਹੀ ਅਤੇ ਸ੍ਰੀ ਆਤਮ ਵੱਲਬ ਅਤਿਥੀ ਭਵਨ ਲਹਿਰਾ ਰੋਹੀ( ਜ਼ੀਰਾ) ਫਿਰੋਜ਼ਪੁਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਵਿਸ਼ਵ ਵਿੱਚ ਇਸ ਅਸਥਾਨ ਦੀ ਮਹੱਤਤਾ ਜੈਨ ਧਾਮਾਂ ਵਿੱਚ ਗਿਣੀ ਜਾ ਸਕੇ।

Related Articles

Leave a Comment