Home » ਲੋਕ ਸਾਹਿਤ ਅਕਾਦਮੀ ਮੋਗਾ, ਸਾਹਿਤਕ ਸੰਸਥਾਵਾਂ ਤੇ ਐਨ ਆਰ ਆਈਜ ਨੇ ਰਚਿਆ ਸਾਹਿਤਕ ਸਮਾਗਮ

ਲੋਕ ਸਾਹਿਤ ਅਕਾਦਮੀ ਮੋਗਾ, ਸਾਹਿਤਕ ਸੰਸਥਾਵਾਂ ਤੇ ਐਨ ਆਰ ਆਈਜ ਨੇ ਰਚਿਆ ਸਾਹਿਤਕ ਸਮਾਗਮ

ਸਾਧੂ ਸਿੰਘ ਸੰਘਾ (ਯੂ ਐਸ ਏ) ਦਾ ਨਾਵਲ”ਗਰੀਨ ਕਾਰਡ” ਤੇ  ਬਲਦੇਵ ਸਿੰਘ

by Rakha Prabh
25 views

 

ਬੁੱਧਸਿੰਘਵਾਲਾ (ਹਾਂਗਕਾਂਗ) ਦਾ ਨਾਵਲ “ਜੰਗੀ ਕੈਦੀ” ਲੋਕ ਅਰਪਣ

ਡਾ ਸੁਰਜੀਤ ਬਰਾੜ, ਕੇ ਐਲ ਗਰਗ, ਬਲਦੇਵ ਸੜਕਨਾਮਾ, ਗੁਰਮੀਤ ਕੜਿਆਲਵੀ, ਅਸੋਕ ਚਟਾਨੀ,ਗੁਰਚਰਨ ਸਿੰਘ ਸੰਘਾ ਨੇ ਲਿਆ ਵਿਚਾਰ ਚਰਚਾ ਵਿਚ ਹਿੱਸਾ

ਸਾਧੂ ਸਿੰਘ ਸੰਘਾ ਅਤੇ ਬਲਦੇਵ ਸਿੰਘ ਬੁੱਧਸਿੰਘਵਾਲਾ ਹੋਏ ਸਾਹਿਤਕਾਰਾਂ ਦੇ ਰੂ-ਬਰੂ

ਮੋਗਾ 11 ਮਾਰਚ(ਕੇਵਲ ਸਿੰਘ ਘਾਰੂ)

 

ਲੋਕ ਸਾਹਿਤ ਅਕਾਦਮੀ,ਮੋਗਾ ਦੀਆਂ ਸਮੂਹ ਸਾਹਿਤਕ ਸੰਸਥਾਵਾਂ ਤੇ
ਐਨ ਆਰ ਆਈਜ ਨੇ ਸੁਤੰਤਰਤਾ ਸੰਗਰਾਮੀ ਭਵਨ ਮੋਗਾ ਵਿਖੇ ਸਾਹਿਤਕ ਸਮਾਗਮ ਰਚਿਆ। ਇਸ
ਸਾਹਿਤਕ ਸਮਾਗਮ ਵਿਚ ਲਿਖਾਰੀ ਸਭਾ,ਮਹਿੰਦਰ ਸਾਥੀ ਯਾਦਗਾਰੀ ਮੰਚ, ਲੋਹਮਣੀ ਅਦਾਰਿਆਂ
ਨਾਲ ਸਬੰਧਿਤ ਅਹੁੱਦੇਦਾਰ ਸਾਹਿਤਕਾਰ ਸਾਮਲ ਹੋਏ।

ਸਾਹਿਤਕ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਕੇ ਐਲ ਗਰਗ, ਬਲਦੇਵ
ਸੜਕਨਾਮਾ,ਗੁਰਬਚਨ ਸਿੰਘ ਚਿੰਤਕ(ਕੈਨੇਡਾ), ਸਾਧੂ ਸਿੰਘ ਸੰਘਾ(ਯੂ ਐਸ ਏ), ਬਲਦੇਵ ਸਿੰਘ
ਬੁੱਧਸਿੰਘਵਾਲਾ (ਹਾਂਗਕਾਂਗ), ਡਾ ਸੁਰਜੀਤ ਬਰਾੜ ਤੇ ਗੁਰਚਰਨ ਸਿੰਘ ਸੰਘਾ ਸਾਮਲ
ਸਨ।ਮੰਚ ਦਾ ਸੰਚਾਲਨ ਚਰਨਜੀਤ ਸਮਾਲਸਰ ਨੇ ਕੀਤਾ।ਸਾਹਿਤਕ ਸਮਾਗਮ ਦਾ ਆਰੰਭ ਦਰਸਨ ਸਿੰਘ
ਸੰਘਾ ਤੇ ਰਣਜੀਤ ਸਰਾਂਵਾਲੀ ਦੀਆਂ ਰਚਨਾਵਾਂ ਨਾਲ ਹੋਇਆ।

ਡਾ ਸੁਰਜੀਤ ਬਰਾੜ ਨੇ ਸਾਧੂ ਸਿੰਘ ਸੰਘਾ (ਯੂ ਐਸ ਏ)ਦੇ ਨਾਵਲ ”ਗਰੀਨ ਕਾਰਡ”
ਸਬੰਧੀ ਅਲੋਚਨਾਤਮਿਕ ਪੇਪਰ ਪੜ੍ਹਿਆ ਜਿਸ ਰਾਂਹੀ ਪ੍ਰਵਾਸੀਆਂ ਦੇ ਜੀਵਨ ਬਾਰੇ
ਅਲੋਚਨਾਤਮਕ ਵਿਚਾਰ ਪੇਸ ਕਰਦਿਆਂ ਸਾਰੇ ਪੱਖਾਂ ਤੇ ਝਾਤ ਪੁਆਈ।ਪ੍ਰਵਾਸ ਦੇ ਕਾਰਨ ਤੇ
ਗੈਰ ਕਨੂੰਨੀ ਪਰਵਾਸੀਆਂ ਦੀਆਂ ਮੁਸ਼ਕਿਲਾਂ ਬਾਰੇ ਖੁਲ੍ਹਕੇ ਵਿਚਾਰ ਚਰਚਾ ਹੋਈ। ਜਿਸ ਵਿਚ
ਕੇ ਐਲ ਗਰਗ ਨੇ ਕਿਹਾ ਕਿ ਚੇਤਨਤਾ ਰੱਖਣ ਵਾਲੇ ਲੇਖਕਾਂ ਨੂੰ ਵੱਧ ਰਹੇ ਪ੍ਰਵਾਸ ਬਾਰੇ
ਸੋਚਣ ਦੀ ਲੋੜ ਹੈ।ਬਲਦੇਵ ਸੜਕਨਾਮਾ ਨੇ ਕਿਹਾ ਕਿ ਪ੍ਰਵਾਸ ਤੋਂ ਗਰੀਨ ਕਾਰਡ ਹਾਸਲ ਕਰਨ
ਤੱਕ ਦਾ ਸਫਰ ਬੜਾ ਪਚੀਦਾ ਤੇ ਜੋਖਮ ਭਰਭੁਰ ਹੈ। ਉਹਨਾਂ ਕਿਹਾ ਕਿ ਜਿਹੜੇ ਵਿਅਕਤੀ ਗਰੀਨ
ਕਾਰਡ ਪ੍ਰਾਪਤ ਕਰ ਲੈਦੇ ਹਨ ਉਹ ਨਵੇਂ ਗੈਰਕਨੂੰਨੀ ਪ੍ਰਵਾਸੀਆਂ ਦਾ ਸ਼ੋਸ਼ਣ ਕਰਦੇ
ਹਨ।ਸਰਕਾਰਾਂ ਨੂੰ ਇਸ ਵਲ ਧਿਆਨ ਦੇਣ ਦੀ ਲੋੜ ਹੈ ਤੇ ਗੈਰਕਨੂੰਨੀ ਢੰਗ ਨਾਲ ਨੌਜਵਾਨਾਂ
ਨੂੰ ਵਿਦੇਸ਼ ਭੇਜਣ ਵਾਲੇ ਏਜੰਟਾਂ ਵਿਰੱੁਧ ਸਖਤ ਕਾਰਵਾਈ ਦੀ ਲੋੜ ਹੈ।ਗੁਰਮੀਤ ਕੜਿਆਲਵੀ
ਨੇ ਕਿਹਾ ਕਿ ਵੱਧ ਰਿਹਾ ਪ੍ਰਵਾਸ ਚਿੰਤਾ ਦਾ ਵਿਸ਼ਾ ਹੈ ਇਸ ਉਪਰ ਚਰਚਾ ਕਰਵਾਈ ਜਾਣੀ
ਚਾਹੀਦੀ ਹੈ।ਗੁਰਚਰਨ ਸਿੰਘ ਸੰਘਾ ਨੇ ਕਿਹਾ ਕਿ ਕੇਂਦਰੀ ਸਰਕਾਰ/ਰਾਜ ਸਰਕਾਰਾਂ ਵਲੋਂ
ਰੋਜਗਾਰ ਲਈ ਠੋਸ ਪ੍ਰਬੰਧ ਨਾ ਕਰਨ ਕਰਕੇ ਨੌਜਵਾਨ ਵਰਗ ਵਿਦੇਸ਼ਾ ਵੱਲ ਭੱਜ ਰਿਹਾ।ਅਸੋਕ
ਚਟਾਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਵਾਸ ਗੰਭੀਰ ਮੁੱਦਾ ਹੈ ਇਸ ਬਾਰੇ ਗੰਭੀਰਤਾ
ਨਾਲ ਸੋਚ ਵਿਚਾਰ ਕਰਨ ਦੀ ਲੋੜ ਹੈ।

ਸਾਧੂ ਸਿੰਘ ਸੰਘਾ(ਯੂ ਐਸ
ਏ) ਨੇ ਲੇਖਿਕਾਂ ਦੇ ਰੂਬਰੂ ਹੁੰਦਿਆਂ ਨਾਵਲ “ਗਰੀਨ ਕਾਰਡ” ਦੇ ਲਿਖਣ ਦੇ ਮੁੱਖ ਕਾਰਨ
ਬਾਰੇ ਦੱਸਦਿਆਂ ਕਿਹਾ ਕਿ ਰੋਟੀ ਰੋਜ਼ੀ ਲਈ ਆਪਣਾ ਦੇਸ਼ ਛੱਡ ਕੇ, ਏਜੰਟਾਂ ਰਾਂਹੀ ਗੈਰ
ਕਨੂੰਨੀ ਢੰਗ ਤਰੀਕਿਆਂ ਨਾਲ ਪ੍ਰਦੇਸ਼ਾਂ ਵਿਚ ਜਾ ਕੇ ਜਾਨ ਹੂਲਵੀਆਂ ਹਾਲਤਾਂ ਦਾ ਸਿਰੜ
ਤਰੀਕੇ ਨਾਲ ਸਾਹਮਣਾ ਕਰਨ ਵਾਲੇ ਕਿਰਤੀਆਂ/ਨੌਜਵਾਨਾਂ ਤੋਂ ਪ੍ਰੇਰਨਾ ਮਿਲੀ।ਉਨ੍ਹਾ
ਵਿਦੇਸ਼ਾ ਵਿਚ ਭੇਜੇ ਜਾ ਰਹੇ ਨੌਜਵਾਨਾਂ ਦੀ ਜਿੰਦਗੀ ਅਤੇ ਵਿਦੇਸ਼ ਵਿਚ ਆਪਣੇ ਤਜੱਰਬੇ
ਨੂੰ ਲਿਖਕੇ ਵਿਦੇਸ਼ ਜਾਣ ਵਾਲਿਆਂ ਨੂੰ ਸੁਚੇਤ ਕਰਨ ਦਾ ਯਤਨ ਕੀਤਾ।ਬਲਦੇਵ ਸਿੰਘ
ਬੁੱਧਸਿੰਘਵਾਲਾ (ਹਾਂਗਕਾਂਗ) ਨੇ ਆਪਣੇ ਨਾਵਲ “ਜੰਗੀ ਕੈਦੀ” ਬਾਰੇ ਗਲਬਾਤ ਕਰਦਿਆਂ
ਕਿਹਾ ਕਿ 1965 ਅਤੇ 1971 ਹਿੰਦ-ਪਾਕਿ ਜੰਗਾਂ ਦੌਰਾਨ ਜਿਹੜੇ ਸਾਡੇ ਫੌਜੀ ਵੀਰ ਦੁਸਮਨ
ਦੇ ਘੇਰੇ ਵਿਚ ਆ ਗਏ ਅਤੇ ਪਾਕਿਸਤਾਨ ਦੀਆਂ ਜੇਲਾਂ੍ਹ ਵਿਚ ਤਸੀਹੇ ਝਲਦੇ ਰਹੇ ਤੇ ਝੱਲ
ਰਹੇ ਹਨ ਉਨ੍ਹਾਂ ਦੀ ਦਾਸਤਾਨ ਪੇਸ਼ ਕਰਨ ਦਾ ਯਤਨ ਕੀਤਾ।ਉਨ੍ਹਾ ਕਿਹਾ ਦੇਸ਼ ਦੀਆਂ
ਸਰਹੱਦਾਂ ਤੇ ਰਾਖੀ ਕਰਨ ਵਾਲਿਆਂ ਦੀ ਜਿੰਦਗੀ ਕਿੰਨੀ ਔਖੀ ਹੈ, ਬਾਅਦ ਵਿਚ ਸਰਕਾਰਾਂ ਵੀ
ਉਨ੍ਹਾਂ ਨੂੰ ਵਿਸਾਰ ਦਿੰਦੀਆਂ ਹਨ,ਕਿਸੇ ਸਰਕਾਰ ਨੇ ਜੰਗੀ ਕੈਦੀਆਂ ਦੀ ਰਿਹਾਈ ਲਈ ਯਤਨ
ਨਹੀ ਕੀਤਾ।

ਇਸ ਸਾਹਿਤਕ ਸਮਾਗਮ ਵਿਚ ਜਸਪਾਲ ਸਿੰਘ ਧਾਲੀਵਾਲ (ਯੂ ਐਸ ਏ), ਕਰਨਲ ਬਾਬੂ
ਸਿੰਘ,ਪਰਮਜੀਤ ਸਿੰਘ ਚੂਹੜਚੱਕ,ਅਮਰ ਸੂਫੀ, ਲਾਲ ਸਿੰਘ ਸੁਲਹਾਣੀ, ਨਵਨੀਤ ਸਿੰਘ
ਸੇਖਾ,ਮਾਸਟਰ ਪ੍ਰੇਮ ਕੁਮਾਰ, ਕਰਮਜੀਤ ਕੌਰ ਲੰਢੇਕੇ (ਲੋਹਮਣੀ), ਗਿਆਨ ਸਿੰਘ ਸਾਬਕਾ ਡੀ
ਪੀ ਆਰ ਓ, ਜੰਗੀਰ ਖੋਖਰ, ਹਰਭਜਨ ਸਿੰਘ ਧਨੌਲਾ(ਯੂ ਐਸ ਏ), ਗੁਰਚਰਨ ਸਿੰਘ
ਅਤਰਸਿੰਘਵਾਲਾ, ਰਛਪਾਲ ਸਿੰਘ ਬੁੱਧਸਿੰਘਵਾਲਾ, ਦਿਲਬਾਗ ਸਿੰਘ ਤੇ ਇਕਬਾਲ ਸਿੰਘ
ਬੁੱਕਣਵਾਲਾ, ਇਕਬਾਲ ਸਿੰਘ, ਦਲਜੀਤ ਸਿੰਘ ਤੇ  ਅੰਮ੍ਰਿਤਪਾਲ ਕੌਰ ਰਾਂਮੂੰਵਾਲਾ,
ਪਰਮਜੀਤ ਕੌਰ ਰਾਂਮੂੰਵਾਲਾ ਹਰਚੋਕੇ, ਡਾਕਟਰ ਸਰਬਜੀਤ ਕੌਰ ਬਰਾੜ,ਮੋਹੀ ਅਮਰਜੀਤ, ਹਰਭਜਨ
ਸਿੰਘ ਨਾਗਰਾ,ਬਲਜਿੰਦਰ ਸਿੰਘ,ਗੁਰਤੇਜ ਸਿੰਘ, ਗਿਆਨ ਸਿੰਘ ਮੋਗਾ,ਹਰਮੰਦਰ ਸਿੰਘ
ਮੋਗਾ,ਸੁਖਦੇਵ ਸਿੰਘ, ਮਾਸਟਰ ਆਤਮਾ ਸਿੰਘ ਚੜਿੱਕ, ਸੋਨੀ ਮੋਗਾ,ਤਰੁਣ ਮਦਨ,ਕਿਰਨਦੀਪ
ਕੌਰ, ਤੇਜ ਸਿੰਘ ਸੰਘਾ, ਰਛਪਾਲ ਸਿੰਘ ਚੰਨੂਵਾਲਾ,ਹਰਦੇਵ ਸਿੰਘ ਦੁਸਾਂਝ, ਮਾਸਟਰ
ਗੁਰਨਾਮ ਸਿੰਘ, ਗੁਰਦੇਵ ਸਿੰਘ ਬਰਾੜ ਆਦਿ ਸਾਮਲ ਸਨ।

Related Articles

Leave a Comment