Home » ਸ਼ਹੀਦੇ-ਏ-ਆਜਮ ਭਗਤ ਸਿੰਘ ਨਿਸ਼ਕਾਮ ਨਹੀ ਸੀ

ਸ਼ਹੀਦੇ-ਏ-ਆਜਮ ਭਗਤ ਸਿੰਘ ਨਿਸ਼ਕਾਮ ਨਹੀ ਸੀ

by Rakha Prabh
75 views

Pro. gurwinder singh mamanke           —      ਲੇਖਕ

ਪ੍ਰੋਫ਼ੈਸਰ ਗੁਰਵਿੰਦਰ ਸਿੰਘ ਮੰਮਣਕੇ

 

ਆਪਾ ਵਾਰਨ ਵਾਲੇ ਘੱਟ ਹੀ ਸੰਸਾਰ ਵਿੱਚ ਮਿਲਦੇ ਹਨ ਉਹ ਵੀ ਨਿਸ਼ਕਾਮ ਪਰ ਇਕ ਗੱਲ ਯਾਦ ਰੱਖਿਓ ਸਰਦਾਰ ਭਗਤ ਸਿੰਘ ਬਿਲਕੁਲ ਵੀ ਨਿਸ਼ਕਾਮ ਨਹੀਂ ਸੀ ਸਗੋਂ ਬਹੁਤ ਵੱਡਾ ਮਕਸਦ ਸੀ ਘਰ ਲਈ ਨਹੀਂ ,ਪਰਿਵਾਰ ਲਈ ਨਹੀਂ ,ਆਪਣੇ ਦੇਸ਼ ਲਈ ਅਤੇ ਪੰਜਾਬ ਲਈ ਜਿਹੜਾ ਇਸ ਵਕਤ ਵਲੂੰਦਰਿਆ ਪਿਆ ਜਾਂ ਤੇ ਕੱਟੜਤਾ ਨਾਲ ਜਾਂ ਫਿਰ ਗਰੀਬ ਦੀ ਲੁੱਟ ਘਸੁਟ ਨਾਲ ਕਿਉਂਕਿ ਮਜ਼ਦੂਰ ਨੂੰ ਮਜ਼ਦੂਰੀ ਆਪਣੇ ਬੱਚਿਆ ਦਾ ਪੇਟ ਪਾਲਣ ਜੋਗੀ ਨਹੀਂ ਮਿਲਦੀ ਉਹ ਤੇ ਵਿਚਾਰਾ ਆਪਣੇ ਸਰੀਰ ਦੀਆ ਲਹੂ ਦੀਆ ਘੁੱਟਾਂ ਭਰ ਕੇ ਗੁਜ਼ਾਰਾ ਕਰਦਾ ਹੈ ਬਹੁਤ ਗਰੀਬ ਲੋਕ ਇੱਥੋਂ ਤੱਕ ਕੇ ਖੂਨ ਕੱਢਣ ਵਾਲ਼ੀਆਂ ਬੈਂਕਾਂ ਅੱਗੇ ਖੜੇ ਦੇਖੇ ਗਏ ਹਨ ਕਿ ਕਿਸ ਤਰਾਂ ਆਪਣੇ ਬੱਚੇ ਪਾਲ ਸਕਣ ਤ੍ਰਾਸਦੀ ਦਾ ਕਾਰਣ ਸਾਡੀ ਪ੍ਰਾਪਤ ਕੀਤੀ ਅਜ਼ਾਦੀ ਹੈ ਜਿਸ ਤੇ ਕੁਝ ਘਰਾਣਿਆਂ ਨੇ ਕਬਜ਼ਾ ਕਰ ਰੱਖਿਆਂ ਹੈ ਆਮ ਆਦਮੀ ਦੀ ਵੋਟ ਖਰੀਦੀ ਜਾਂਦੀ ਰਹੀ ਪਰ ਇਸ ਵਾਰ ਵੋਟਰ ਨੇ ਪਹਿਲੀ ਵਾਰ ਵੋਟਰਾਂ ਨੇ ਲੀਡਰਾਂ ਨੂੰ ਇਸਤੇਮਾਲ ਕੀਤਾ ਹੈ ਨਾਂ ਕਿ ਵੋਟਰ ਇਸਤੇਮਾਲ ਹੋਇਆਂ ਹੈ ਜਿੰਨਾ ਨੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਸਿੰਘ ਮਾਨ ਜੋ ਕਿ ਮੁੱਖ ਮੰਤਰੀ ਦੀ ਸਹੁੰ ਖਟਕੜ ਕਲਾਂ ਵਿੱਚ ਚੁੱਕੀ ਹੈ ਜੋ ਭਗਤ ਸਿੰਘ ਜੀ ਦਾ ਪਿੰਡ ਹੈ । ਜਿੰਨਾ ਨੂੰ ਭਗਤ ਸਿੰਘ ਦੀ ਸ਼ਹੀਦੀ ਦਾ ਮਕਸਦ ਪਤਾ ਹੈ ,ਤੇ ਨਿਸ਼ਾਨਾ ਵੀ ਪਤਾ ਹੈ ,ਕਿ ਕੀ ਚਾਹੁੰਦੇ ਸਨ ਸੂਰਬੀਰ ਭਗਤ ਸਿੰਘ ਜੀ ਅਤੇ ਉਂਨਾਂ ਦੇ ਪਿਆਰੇ ਸਾਥੀ ਰਾਜ ਗੁਰੂ ਤੇ ਸੁਖਦੇਵ ਜੀ ਜਿਨਾ ਨੇ ਫਾਂਸੀ ਦੇ ਫੰਦੇ ਗਲਾਂ ਵਿੱਚ ਹੱਸ ਕੇ ਪਾਏ ਸਨ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ ਸਨ ।

“ਸ਼ਹੀਦੋ ਕੀ ਚਿਤਾਓਂ ਪਰ ਲਗੇਗੇ ਹਰ ਬਰਸ ਮੇਲੇ
ਦੇਸ਼ ਪਰ ਮਿਟਨੇ ਵਾਲੋਂ ਕਾ ਆਖਰ ਬਾਕੀ ਯਹੀ ਨਿਸ਼ਾ ਹੋਗਾ “

ਥੋੜਾ ਜੀਵਨ ਬਾਰੇ ਪੜਚੋਲ ਕਰੀਏ ਕਿ ਕਿਉਂ ਇਹ ਸੂਰਬੀਰ ਛੋਟੀ ਉਮਰੇ ਇੰਨਾਂ ਹੋਣਹਾਰ ਵਿਦਿਆਰਥੀ ਇਕ ਦਮ ਦੇਸ਼ ਲਈ ਕੁਰਬਾਨ ਹੋ ਗਿਆ ਕਿਉਂਕਿ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਚਾਚਾ ਅਜੀਤ ਸਿੰਘ ਜੀ ਬੜੀ ਸਰਗਰਮੀ ਨਾਲ ਅਜ਼ਾਦੀ ਦੀ ਲਹਿਰ ਵਿੱਚ ਹਿੱਸਾ ਲੈ ਰਹੇ ਸਨ । ਸਰਦਾਰ ਅਜੀਤ ਸਿੰਘ ਜੀ ਨੇ ਪਗੜੀ ਸੰਭਾਲ਼ ਲਹਿਰ ਵਿੱਚ ਕਿਸਾਨਾਂ ਨੂੰ ਲਾਮਬੰਦ ਕਰਕੇ ਅੰਗਰੇਜ਼ੀ ਹਕੂਮਤ ਖ਼ਿਲਾਫ਼ ਲੜਾਈ ਕਰ ਰਹੇ ਸਨ ਤੇ ਉਂਨਾਂ ਦਾ ਬਹੁਤ ਵੱਡਾ ਪ੍ਰਭਾਵ ਭਗਤ ਸਿੰਘ ਤੇ ਪਿਆ ।ਇਸ ਤੋਂ ਵੀ ਥੋੜਾ ਅੱਗੇ ਜਾਈਏ ਤਾਂ ਜਿਲਿਆਂ ਵਾਲੇ ਬਾਗ ਦੇ ਸਾਕੇ ਜੋ 13 ਅਪ੍ਰੈਲ 1919 ਵਿੱਚ ਵਾਪਰਿਆ ਨੇ ਹਰ ਪੰਜਾਬੀ ਅਤੇ ਹਰ ਭਾਰਤੀ ਦਾ ਹਿਰਦਾ ਝੰਜੋੜ ਕੇ ਰੱਖ ਦਿੱਤਾ ਤੇ ਫਿਰ ਭਗਤ ਸਿੰਘ ਹੈ ਹੀ ਇੰਕਲਾਬੀ ਸੀ ਫਿਰ ਉਨੀਦਰ ਕਿੱਥੇ ਆਉਂਦੀ ਸੀ ਉਨ੍ਹਾਂ ਅਸੈਂਬਲੀ ਵਿੱਚ ਬੰਬ ਨੁਮਾ ਧਮਾਕੇਦਾਰ ਸੁੱਟ ਕੇ ਅੰਗਰੇਜ਼ਾਂ ਦੀ ਨੀਂਦ ਹਰਾਮ ਕਰ ਦਿੱਤੀ।ਪਰ ਇਹ ਬੰਬ ਨੁਮਾ ਨਾਲ ਕੋਈ ਵੀ ਵਿਅਕਤੀ ਜ਼ਖ਼ਮੀ ਨਹੀ ਹੋਇਆ ਅਤੇ ਨਾ ਹੀ ਉਨ੍ਹਾਂ ਦਾ ਕਿਸੇ ਨੂੰ ਜ਼ਖ਼ਮੀ ਕਰਨ ਦਾ ਕੋਈ ਮਕਸਦ ਸੀ ਕੇਵਲ ਇਹ ਦੱਸਣ ਲਈ ਕਿ ਅਸੀਂ ਹੁਣ ਤੁਹਾਡੀ ਹਕੂਮਤ ਨਹੀਂ ਕਬੂਲਦੇ । ਲੋਕਾਂ ਨੂੰ ਲਾਮਬੰਦ ਕਰਨਾ ਖ਼ਾਸ ਕਰਕੇ ਨੌਜਵਾਨਾਂ ਨੂੰ ਜ਼ਿੰਦਗੀ ਦਾ ਮਕਸਦ ਦੱਸਕੇ ਅਜ਼ਾਦੀ ਦੀ ਲੜਾਈ ਲਈ। ਰੂਹ ਫੂਕਣੀ ਮੁੱਖ ਕੰਮ ਸੀ । ਸਾਡੇ ਲਈ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਕਿਹੜੀ ਉਹ ਪਵਿੱਤਰ ਕੁੱਖ ਵਿੱਚੋਂ ਜਨਮ ਲਿਆ ਜਿਹੜੀ ਧੰਨ ਹੋ ਗਈ ਉਹ ਸਨ ਸਤਿਕਾਰ ਯੋਗ ਮਾਤਾ ਵਿਦਿਅਵਤੀ ਕੌਰ ਜੀ ਜਿਸ ਨੇ ਇਸ ਸੂਰਮੇ ਨੂੰ ੨੭ ਸਤੰਬਰ ੧੯੦੭ ਬੰਗਾ ਤਖਤੂਪੁਰਾ ਜਿਲਾ ਲਾਇਲਪੁਰ (ਪਾਕਿਸਤਾਨ) ਵਿੱਚ ਹੋਇਆਂ ਤੇ ਅਜ਼ਾਦੀ ਦੀਆਂ ਲੋਰੀਆਂ ਦੇ ਕੇ ਪਾਲਿਆ ਤਾਂ ਹੀ ਤਾਂ ਬ੍ਰਹਮ ਗਿਆਨ ਵਿੱਚ ਸ਼ਬਦ ਇਨਕਲਾਬ ਜ਼ਿੰਦਾਬਾਦ ਗੂੰਜਦਾ ਸੀ ਭਾਵੇਂ ਅਸੀਂ ਆਪਣੀ ਤੁੱਛ ਬੁੱਧੀ ਨਾਲ ਦਾਅਵਾ ਕਰਦੇ ਹਾਂ ਕਿ ਉਹ ਸਿੱਖ ਸੀ ਉਹ ਆਰੀਆ-ਸਮਾਜੀ ਸੀ ਤੇ ਕੋਈ ਕਹਿੰਦਾ ਉਹ ਨਾਸਤਿਕ ਸੀ ਨਹੀਂ ਉਹ ਤਾਂ ਇਨਕਲਾਬ ਹੈ ਜਿਹੜਾ ਸਦਾ ਜਾਲਮ ਅਤੇ ਜ਼ੁਲਮ ਕਰਨ ਵਾਲ਼ਿਆਂ ਦੇ ਖ਼ਿਲਾਫ਼ ਗੂੰਜਦਾ ਰਹੇਗਾ ਭਾਵੇਂ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਨਾ ਵਿੱਚ ਨਾਦ ਦਾ ਰੂਪ ਧਾਰਕੇ ਗੂੰਜ ਰਿਹਾ ਹੈ ਤੇ ਉਂਨਾਂ ਦੀਆ ਸਦਰਾਂ ਹਨ ਕਿ ਮੈ ਪੰਜਾਬ ਦਾ ਸਪੂਤ ਬਣ ਕੇ ਵਿਖਾਵਾਂ । ਸਰਦਾਰ ਭਗਤ ਸਿੰਘ ਜੀ ਦਾ ਪਰਵਾਰ ਕਿਸਾਨੀ ਨਾਲ ਅਤੇ ਕਿਸਾਨ ਸੰਘਰਸ਼ ਨਾਲ ਜੁੜਿਆਂ ਹੋਇਆਂ ਸੀ ਜਿਵੇਂ ਅੱਜ ਵੀ ਕਿਸਾਨ ਅੰਦੋਲਨ ਵਿੱਚ ਸੈਂਕੜੇ ਲੋਕਾਂ ਦੀ ਸ਼ਹਾਦਤ ਹੋਈ ਪਰ ਕਿਸਾਨ ਲੀਡਰ ਪੰਜਾਬੀਆਂ ਦੀ ਨਬਜ਼ ਪਹਿਚਾਨਣ ਵਿੱਚ ਅਸਫਲ ਹੋ ਗਏ ਅੰਦੋਲਨ ਜਿੱਤ ਕੇ ਵੀ ਹਾਰੇ ਹਾਰੇ ਮਹਿਸੂਸ ਕਰਦੇ ਹਨ। ਸਤਿਕਾਰਤ ਸ੍ਰੀ ਅਰਵਿੰਦ ਕੇਜਰੀਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਸਿੱਪਾ ਸਲਾਰ ਹਨ ਨੂੰ ਹਰ ਕਦਮ ਫੂਕ ਫੂਕ ਕੇ ਰੱਖਣਾ ਪਵੇਗਾ ਕਿਉਂਕਿ ਹੁਣ ਤਾਂ ਸਾਰਾ ਦੇਸ਼ ਹੀ ਉਂਨਾਂ ਤੇ ਉਮੀਦਾਂ ਲਾਈ ਬੈਠਾ ਹੈ ਸਾਇਦ ਇੰਨਾਂ ਦਾ ਝਾੜੂ ਸਾਰੇ ਦੇਸ਼ ਦਾ ਕੂੜਾ ਹੂੰਝ ਦੇਵੇ ਤੇ ਸਰਦਾਰ ਭਗਤ ਸਿੰਘ ਜੀ ਦੀ ਕੁਰਬਾਨੀ ਸਾਰਥਿਕ ਸਿੱਧ ਹੋਵੇ ।

ਮਾਤਾ ਜੀ ਫਾਂਸੀ ਤੋਂ ਪਹਿਲਾ ਆਪਣੇ ਪੁੱਤਰ ਦੀ ਮੁਲਾਕਾਤ ਕੀਤੀ ਤੇ ਕਹਿੰਦੀ ਪੁੱਤਰਾਂ ਤੇਰੇ ਇਨਕਲਾਬੀ ਬਾਬੇ ਸਾਹਿਬਜ਼ਾਦੇ ਜਿਨਾ ਨੇ ਮੁਗਲ ਹਕੂਮਤ ਦੀ ਪ੍ਰਵਾਹ ਨਹੀਂ ਕੀਤੀ ਨੀਂਹਾਂ ਵਿੱਚ ਚਿਣੇ ਗਏ ਪਰ ਜ਼ੁਲਮ ਅਤੇ ਜਾਲਮ ਅੱਗੇ ਝੁਕੇ ਨਹੀਂ ਪਰ ਸ਼ਹੀਦੀ ਪਾ ਗਏ ਤੁਸੀਂ ਵੀ ਹੁਣ ਜਲਦੀ ਹੀ ਉਂਨਾਂ ਕੋਲ ਪਹੁੰਚ ਜਾਓਗੇ ਤੇ ਜ਼ੁਲਮ ਦੇ ਖ਼ਿਲਾਫ਼ ਸਦਾ ਨਾਦ ਰੂਪੀ ਨਗਾਰਾ ਵੱਜਦਾ ਰਹੇਗਾ । ਸੂਰਬੀਰ ਰਾਜਗਰੂ ਸਿਵਰਾਮ , ਸੁਖਦੇਵ ਥਾਪਰ ਅਤੇ ਸਰਦਾਰ ਭਗਤ ਸਿੰਘ ੨੩ ਮਾਰਚ ੧੯੩੧ ਅਜ਼ਾਦੀ ਦੀ ਨੀਂਹ ਮਜ਼ਬੂਤ ਕਰਦੇ ਹੱਸਦੇ ਫਾਂਸੀ ਦਾ ਰੱਸਾ ਚੁੰਮਦੇ ਸ਼ਹੀਦੀ ਪਾ ਗਏ । ਅਜ਼ਾਦੀ ਤੋਂ ਲੈਕੇ ਅੱਜ ਤੱਕ ਲੀਡਰ ਤੇ ਪਾਰਟੀਆਂ ਖ਼ੂਬ ਮੁੱਲ ਵੱਟਦੇ ਰਹੇ ਨਾਲੇ ਲੋਕਾਂ ਨੂੰ ਬੁੱਧੂ ਬਣਾਉਂਦੇ ਰਹੇ ਪਰ ਪਹਿਲੀ ਵਾਰੀ ਭਗਤ ਸਿੰਘ ਦੇ ਵਾਰਸਾਂ ਨੇ ਲ਼ੀਡਰ ਬੁੱਧੂ ਬਣਾ ਕੇ ਰੱਖ ਦਿੱਤੇ ਵੱਡੇ ਧਨਾਢ ਪਰਵਾਰਾਂ ਦੀ ਰਾਜਨੀਤੀ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤੀ ਜਦੋਂ ਲਾਲਾ ਲਾਜਪਤ ਰਾਏ ਜੀ ਨੂੰ ਕਿਸਾਨੀ ਅੰਦੋਲਨ ਵਿੱਚ ਲਾਠੀਆ ਮਾਰ ਮਾਰ ਕੇ ਸ਼ਹੀਦ ਕਰ ਦਿੱਤਾ ਤਾਂ ਫਿਰ ਭਗਤ ਸਿੰਘ ਜਰ ਨਹੀਂ ਸਕੇ ਤਾਂ ਹੀ ਸਾਡਰਸ ਨੂੰ ਗੋਲ਼ੀਆਂ ਦਾ ਨਿਸ਼ਾਨਾ ਬਣਾਇਆਂ ਤੇ ਦੱਸਿਆ ਕਿ ਅਸੀਂ ਜ਼ੁਲਮ ਬਿਲਕੁਲ ਕਬੂਲ ਨਹੀਂ ਕਰਦੇ।

ਆਓ ਹੁਣ ਜਰਾ ਪੰਜਾਬ ਦੇ ਸ਼ੇਰਾਂ ਵੱਲ ਝਾਤੀ ਮਾਰੀਏ ਭਾਵੇਂ ਅੱਜ ਤੁਕ ਰਾਜ ਸਭਾ ਮੈਂਬਰਾਂ ਨੇ ਪੰਜਾਬ ਦਾ ਡੱਡਾ ਨਹੀਂ ਗਾਹਿਆ ਪਰ ਫਿਰ ਵੀ ਪੰਜਾਬ ਦੇ ਲੋਕਾਂ ਨੂੰ ਕਦਾਚਤ ਮਨਜ਼ੂਰ ਨਹੀਂ ਲੱਗਦੀ ਕਿ ਕੋਈ ਬਾਹਰੋਂ ਆਕੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰੇ ਵੈਸੇ ਉਸਾਰੂ ਮਨੁੱਖਾਂ ਨੂੰ ਇਹੋ ਜੇ ਅਵਸਰ ਤੇ ਦੇਣੇ ਚਾਹੀਦੇ ਤਾਂ ਕਿ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਨੂੰ ਸਕਰਾਤਮਿਕ ਰੂਪ ਦਿੱਤਾ ਜਾਵੇ ਤਾਕਿ ਸਰਦਾਰ ਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ।

 

 

 

Related Articles

Leave a Comment