Home » ਜਿੱਤ ਦੇ ਬੂਹੇ

ਜਿੱਤ ਦੇ ਬੂਹੇ

by Rakha Prabh
79 views

ਜਿੱਤ ਦੇ ਬੂਹੇ ਖੋਹਲੇਗੀ ਇਹ ਸੀਟ ਜਲੰਧਰ ਦੀ ।
ਜਿਸ ਦੇ ਹਿੱਸੇ ਬੋਲੇਗੀ ਇਹ ਸੀਟ ਜਲੰਧਰ ਦੀ ।

ਹਰ ਪਾਰਟੀ ਲਾਰਿਆਂ ਨਾਲ ਭਰਮਾਉਣ ਲੱਗੀ,
ਰੁੱਸੇ ਬੈਠੇ ਗੈਰਾਂ ਨਾਲ ਹੱਥ ਮਿਲਾਉਣ ਲੱਗੀ ।
ਨਾ ਚਾਹੁੰਦਿਆਂ ਦੂਜਿਆਂ ਨੂੰ ਵੀ ਚਾਹੁਣ ਲੱਗੀ,
ਮਨ ਕੀ ਬਾਤ ਸੁਣਾਉਣ ਮਨ ਕੇ ਅੰਦਰ ਦੀ,

ਜਿਸ ਦੇ ਹਿੱਸੇ ਬੋਲੇਗੀ ਇਹ ਸੀਟ ਜਲੰਧਰ ਦੀ ।
ਜਿੱਤ ਦੇ ਬੂਹੇ ਖੋਲੇਗੀ ਇਹ ਸੀਟ ਜਲੰਧਰ ਦੀ ।

ਚੋਣ ਸਿਤਾਰੇ ਉੱਤਰੇ ਵਿਚ ਮੈਦਾਨਾਂ ਦੇ,
ਆਪੋ ਆਪਣੀ ਜਿੱਤ ਦਾ ਸਾਧ ਨਿਸ਼ਾਨਾ ਵੇ,
ਦੇਖੋ ਕੀਹਦੇ ਗੁੱਟ ਤੇ ਬੱਝਦਾ ਗਾਨਾ ਵੇ,
ਤੂੰ ਕੀ ਜਾਣੇ ਸਮਝੇ ਬਾਤ ਪਤੰਦਰ ਦੀ,

ਜਿੱਤ ਦੇ ਬੂਹੇ ਖੋਹਲੇਗੀ ਇਹ ਸੀਟ ਜਲੰਧਰ ਦੀ ।
ਜਿਸ ਦੇ ਹਿੱਸੇ ਬੋਲੇਗੀ ਇਹ ਸੀਟ ਜਲੰਧਰ ਦੀ ।

ਬਸਪਾ ਅਕਲੀਆਂ ਪਾ ਲਈ ਯਾਰੀ,
ਜਿੱਤਣ ਲਈ ਭਾਜਪਾ ਦੀ ਫੁੱਲ ਤਿਆਰੀ,
ਕਾਂਗਰਸ ਆਖਦੀ ਅਸੀਂ ਬਾਜੀ ਮਾਰੀ,

” ਆਪ’ ਕਹਿੰਦੀ ਹੁਣ ਝਾੜੂ ਦੀ ਵਾਰੀ,

ਕੋਈ ਕਰੇ ਅਰਦਾਸਾਂ ਪੂਜਾ ਕਰਦਾ ਮੰਦਿਰ ਦੀ ।

ਜਿੱਤ ਦੇ ਬੂਹੇ ਖੋਹਲੇਗੀ ਇਹ ਸੀਟ ਜਲੰਧਰ ਦੀ ।
ਜਿਸ ਦੇ ਹਿੱਸੇ ਬੋਲੇਗੀ ਇਹ ਸੀਟ ਜਲੰਧਰ ਦੀ ।

ਆਪਣੀ ਛਡਕੇ ਪਾਰਟੀ ਦੂਜੀ ਨੂੰ ਭਾਉਂਦੇ ਨੇ,
ਧਨ ਦੌਲਤ ਨਾਲ਼ ਪਿਆਰ ਅਨੋਖਾ ਪਾਉਂਦੇ ਨੇ,
ਤੂੰ ਕੀ ਜਾਣੇ ਖੇਲ੍ਹ ਮਦਾਰੀ ਦੇ ਕਲਾ ਕਲੰਦਰ ਦੀ ।

ਜਿੱਤ ਦੇ ਬੂਹੇ ਖੋਹਲੇਗੀ ਇਹ ਸੀਟ ਜਲੰਧਰ ਦੀ ।
ਜਿਸ ਦੇ ਹਿੱਸੇ ਬੋਲੇਗੀ ਇਹ ਸੀਟ ਜਲੰਧਰ ਦੀ ।

 

ਤੀਰਥ ਚੀਮਾ ਪੱਤਰਕਾਰ

Related Articles

Leave a Comment