ਮੁੰਬਈ ,9:2023
ਮਸ਼ਹੂਰ ਪੰਜਾਬੀ ਫ਼ਨਕਾਰ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੈੈੈਨਕੂਵਰ ਦੇ ਇਕ ਰੈਸਤਰਾਂ ਵਿੱਚ ਅਮਰੀਕਨ ਗਾਇਕਾ ਟੇਲਰ ਸਵਿਫਟ ਨੂੰ ਮਿਲਣ ਵਾਲੀਆਂ ਰਿਪੋਰਟਾਂ ’ਤੇ ਲਾਜਵਾਬ ਪ੍ਰਤੀਕਿਰਿਆ ਦਿੱਤੀ ਹੈ। ਦਿਲਜੀਤ ਨੇ ਉਸ ਕੈਨੇਡੀਅਨ ਰਿਪੋਰਟ ਦਾ ਮਜ਼ਾਕ ਉਡਾਇਆ, ਜਿਸ ਵਿੱਚ ਆਖਿਆ ਗਿਆ ਸੀ, ‘‘ਅੱਜ ਦੀ ਵੱਡੀ ਖਬਰ, ਵੈਨਕੂਵਰ ਦੇ ‘ਕੈਕਟਸ ਕਲੱਬ ਕੈਫੇ ਕੋਲ ਹਾਰਬਰ’ ਵਿੱਚ ਸੋਮਵਾਰ ਰਾਤ ਦੋ ਚਹੇਤੇ ਸਿਤਾਰੇ ਟੇਲਰ ਸਵਿਫਟ ਤੇ ਦਿਲਜੀਤ ਦੋਸਾਂਝ ਨੂੰ ਇਕੱਠਿਆਂ ਦੇਖਿਆ ਗਿਆ। ਅਹਿਮ ਸੂਤਰਾਂ ਨੇ ਆਖਿਆ ਕਿ ਉਨ੍ਹਾਂ ਨੂੰ ਹੱਸਦੇ ਹੋਏ ਅਤੇ ਇੱਕ-ਦੂਜੇ ਦੇ ਕਰੀਬ ਦੇਖਿਆ ਗਿਆ ਹੈ।’’ ਦਿਲਜੀਤ ਨੇ ਇਸ ਰਿਪੋਰਟ ’ਤੇ ਹਾਸੇ ਦੇ ਅੰਦਾਜ਼ ਵਿੱਚ ਪ੍ਰਤੀਕਿਰਿਆ ਦਿੰਦਿਆਂ ਆਖਿਆ, ‘‘ਯਾਰ ਪ੍ਰਾਈਵੇਸੀ ਨਾਮ ਦੀ ਵੀ ਕੋਈ ਚੀਜ਼ ਹੁੰਦੀ ਆ।’’ ਦੱਸ ਦੇਈਏ ਕਿ ਦਿਲਜੀਤ ਵੱਲੋਂ ਹੁਣ ਇਹ ਟਵੀਟ ਡਿਲੀਟ ਕੀਤਾ ਜਾ ਚੁੱਕਾ ਹੈ ਪਰ ਉਸ ਦੇ ਟਵੀਟ ਦੇ ਲਏ ਸਕਰੀਨ ਸ਼ਾਰਟ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਦਾ ਵਿਸ਼ਾ ਬਣੇ ਹੋਏ ਹਨ। -ਆਈਏਐੱਨਐੱਸਸ਼ਹੂਰ ਪੰਜਾਬੀ ਫ਼ਨਕਾਰ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੈੈੈਨਕੂਵਰ ਦੇ ਇਕ ਰੈਸਤਰਾਂ ਵਿੱਚ ਅਮਰੀਕਨ ਗਾਇਕਾ ਟੇਲਰ ਸਵਿਫਟ ਨੂੰ ਮਿਲਣ ਵਾਲੀਆਂ ਰਿਪੋਰਟਾਂ ’ਤੇ ਲਾਜਵਾਬ ਪ੍ਰਤੀਕਿਰਿਆ ਦਿੱਤੀ ਹੈ। ਦਿਲਜੀਤ ਨੇ ਉਸ ਕੈਨੇਡੀਅਨ ਰਿਪੋਰਟ ਦਾ ਮਜ਼ਾਕ ਉਡਾਇਆ, ਜਿਸ ਵਿੱਚ ਆਖਿਆ ਗਿਆ ਸੀ, ‘‘ਅੱਜ ਦੀ ਵੱਡੀ ਖਬਰ, ਵੈਨਕੂਵਰ ਦੇ ‘ਕੈਕਟਸ ਕਲੱਬ ਕੈਫੇ ਕੋਲ ਹਾਰਬਰ’ ਵਿੱਚ ਸੋਮਵਾਰ ਰਾਤ ਦੋ ਚਹੇਤੇ ਸਿਤਾਰੇ ਟੇਲਰ ਸਵਿਫਟ ਤੇ ਦਿਲਜੀਤ ਦੋਸਾਂਝ ਨੂੰ ਇਕੱਠਿਆਂ ਦੇਖਿਆ ਗਿਆ। ਅਹਿਮ ਸੂਤਰਾਂ ਨੇ ਆਖਿਆ ਕਿ ਉਨ੍ਹਾਂ ਨੂੰ ਹੱਸਦੇ ਹੋਏ ਅਤੇ ਇੱਕ-ਦੂਜੇ ਦੇ ਕਰੀਬ ਦੇਖਿਆ ਗਿਆ ਹੈ।’’ ਦਿਲਜੀਤ ਨੇ ਇਸ ਰਿਪੋਰਟ ’ਤੇ ਹਾਸੇ ਦੇ ਅੰਦਾਜ਼ ਵਿੱਚ ਪ੍ਰਤੀਕਿਰਿਆ ਦਿੰਦਿਆਂ ਆਖਿਆ, ‘‘ਯਾਰ ਪ੍ਰਾਈਵੇਸੀ ਨਾਮ ਦੀ ਵੀ ਕੋਈ ਚੀਜ਼ ਹੁੰਦੀ ਆ।’’ ਦੱਸ ਦੇਈਏ ਕਿ ਦਿਲਜੀਤ ਵੱਲੋਂ ਹੁਣ ਇਹ ਟਵੀਟ ਡਿਲੀਟ ਕੀਤਾ ਜਾ ਚੁੱਕਾ ਹੈ ਪਰ ਉਸ ਦੇ ਟਵੀਟ ਦੇ ਲਏ ਸਕਰੀਨ ਸ਼ਾਰਟ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਦਾ ਵਿਸ਼ਾ ਬਣੇ ਹੋਏ ਹਨ। -ਆਈਏਐੱਨਐੱਸ