Home » ਅੰਮ੍ਰਿਤਸਰ ਵਿੱਚ ਇੰਟਰਨੈਸ਼ਨਲ ਨੇਪਾਲ ਅਤੇ ਪੰਜਾਬ ਇੰਡੀਆਂ ਇਨਵੀਟੇਸ਼ਨ ਬਾਕਸਿੰਗ ਚੈਂਪੀਅਨਸ਼ਿਪ ਕਰਾਈ

ਅੰਮ੍ਰਿਤਸਰ ਵਿੱਚ ਇੰਟਰਨੈਸ਼ਨਲ ਨੇਪਾਲ ਅਤੇ ਪੰਜਾਬ ਇੰਡੀਆਂ ਇਨਵੀਟੇਸ਼ਨ ਬਾਕਸਿੰਗ ਚੈਂਪੀਅਨਸ਼ਿਪ ਕਰਾਈ

by Rakha Prabh
18 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਇੰਟਰਨੈਸ਼ਨਲ ਨੇਪਾਲ ਅਤੇ ਪੰਜਾਬ ਇੰਡੀਆਂ ਇਨਵੀਟੇਸ਼ਨ ਬਾਕਸਿੰਗ ਚੈਂਪੀਅਨਸ਼ਿਪ ਅੰਮ੍ਰਿਤਸਰ ਵਿਖੇ ਕਰਾਈ ਗਈ। ਮੈਚਾਂ ਵਿੱਚ ਰੈਫ਼ਰੀ ਅਤੇ ਜੱਜਿੰਗ ਦੀਆਂ ਸੇਵਾਵਾਂ ਨਿਭਾਉਣ ਤੇ ਕੋਚ ਬਲਦੇਵ ਰਾਜ ਦੇਵ ਨੂੰ ਪੰਜਾਬ ਬਾਕਸਿੰਗ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਸ਼੍ਰੀ ਸੰਤੋਸ਼ ਕੁਮਾਰ, ਅੰਮ੍ਰਿਤਸਰ ਡਿਸਟ੍ਰਿਕ ਐਸੋਸੀਏਸ਼ਨ ਦੇ ਪ੍ਰਧਾਨ ਬੀਬੀ ਜਗੀਰ ਕੌਰ, ਅੰਮ੍ਰਿਤਸਰ ਬੌਕਸਿੰਗ ਡਿਸਟ੍ਰਿਕ ਸੈਕਟਰੀ ਸ੍ਰੀ ਕੇਵਲ ਕ੍ਰਿਸ਼ਨਪੁਰੀ, ਸੋਸ਼ਲ ਵਰਕਰ ਹਰ ਪਵਨਪ੍ਰੀਤ ਕੌਰ ਸੰਧੂ ਆਦਿ ਵੱਲੋਂ ਸਨਮਾਨਿਤ ਕੀਤਾ ਗਿਆ। ਬਾਕਸਿੰਗ ਸੈਕਟਰੀ ਕੇਵਲ ਕ੍ਰਿਸ਼ਨਪੁਰੀ ਜੀ ਨੇ ਆਖਿਆ ਕਿ ਕੋਚ ਬਲਦੇਵ ਰਾਜ ਦੇਵ ਬਾਕਸਿੰਗ ਦੀਆਂ ਬਹੁਤ ਵਧੀਆਂ ਸੇਵਾਵਾਂ ਨਿਭਾ ਕੇ ਅੰਮ੍ਰਿਤਸਰ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਮੌਕੇ ਦ੍ਰੋਣਾਚਾਰੀਆ ਬਾਕਸਿੰਗ ਕੋਚ ਸ਼੍ਰੀ ਸ਼ਿਵ ਕੁਮਾਰ ਜੀ ,ਕੋਚ ਸੁਰਿੰਦਰ ਕੌਰ, ਬਾਕਸਿੰਗ ਕੋਚ ਬ੍ਰਿਜ ਮੋਹਨ ਰਾਣਾ ,ਏ ਐਸ ਆਈ ਵਿਕਟਰ, ਕੋਚ ਜਸਪ੍ਰੀਤ ਸਿੰਘ ਜੇਪੀ, ਸੀਨੀਅਰ ਬਾਕਸਰ ਨਵਪ੍ਰੀਤ ਸਿੰਘ ਆਦਿ ਹਾਜ਼ਰ ਸਨ।

Related Articles

Leave a Comment