ਹੁਸ਼ਿਆਰਪੁਰ 16 ਸਤੰਬਰ ( ਤਰਸੇਮ ਦੀਵਾਨਾ ) ਸੇਂਟ ਕਬੀਰ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਵਲੋਂ ਸਕੂਲ ਦੇ ਚੇਅਰਮੈਨ ਡਾ.ਆਸ਼ੀਸ਼ ਸਰੀਨ ਅਤੇ ਪ੍ਰਿੰਸੀਪਲ ਰਾਕੇਸ਼ ਭਸੀਨ ਦੀ ਅਗਵਾਈ ਵਿੱਚ ਸਵੱਛ ਭਾਰਤ ਅਭਿਆਨ ਰੈਲੀ ਕੱਢੀ ਗਈ। ਚੇਅਰਮੈਨ ਡਾ.ਸਰੀਨ ਨੇ ਅਭਿਆਨ ਦੀ ਸ਼ੁਰੂਆਤ ਇਕ ਸਲੋਗਨ ‘‘ਗ੍ਰੀਨ ਇੰਡੀਆ, ਮਾਈ ਡਿਅਰ ਇੰਡੀਆ“ ਬੋਲ ਕੇ ਸ਼ੁਰੂ ਕੀਤੀ ਅਤੇ ਪ੍ਰਿੰਸੀਪਲ ਰਾਕੇਸ਼ ਭਸੀਨ ਨੇ ਬੱਚਿਆਂ ਨੂੰ ਹਰੀ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕੀਤਾ। ਇਸ ਮੌਕੇ ਤੇ ਸਕੂਲ ਦੇ ਸਾਰੇ ਅਧਿਆਪਕ ਅਤੇ ਸਫਾਈ ਕਰਮਚਾਰੀ ਬੱਚਿਆਂ ਦੇ ਲਾਲ ਅਨੁਸ਼ਾਸਿਤ ਪੂਰਣ ਢੰਗ ਨਾਲ ਚੱਲੇ। ਬੱਚਿਆਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਵਾਤਾਵਰਣ ਪ੍ਰਤੀ, ਸਫਾਈ ਪ੍ਰਤੀ ਅਤੇ ਰੁੱਖ, ਪੌਦਿਆਂ ਦੇ ਪ੍ਰਤੀ ਜਾਗਰੂਕ ਕੀਤਾ। ਅਧਿਆਪਕਾ ਸੀਮਾ ਅਤੇ ਅਧਿਆਪਕਾ ਸੰਦੀਪ ਕੌਰ ਨੇ ਇਸ ਰੈਲੀ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਬੱਚਿਆਂ ਨੇ ਸੜਕ ਤੇ ਰੋਕ ਕੇ ਲੋਕਾਂ ਨੂੰ ਸਵੱਛਤਾ ਅਭਿਆਨ ਬਾਰੇ ਦੱਸਿਆ। ਇਹ ਸਾਰਾ ਕਾਰਜ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੇ ਪਰੀਖਣ ਅਤੇ ਨਿਰੀਖਣ ਵਿੱਚ ਸੰਪੂਰਨ ਕੀਤਾ। ਅਧਿਆਪਿਕਾ ਸੁਰਜੀਤ ਕੌਰ ਅਤੇ ਈਸ਼ਾ ਲੋਧੀ ਨੇ ਬੱਚਿਆਂ ਤੋਂ ਸਲੋਗਨ ਬਣਵਾਏ ਅਤੇ ਬੁਲਵਾਏ ਜਿਸ ਵਿੱਚ ‘‘ਕੀਪ ਇੰਡੀਆ ਗ੍ਰੀਨ ਇੰਡੀਆ“, ‘‘ਸਵੱਛਤਾ ਜਿਥੇ ਸਵਰਗ ਉਥੇ“, ‘‘ਜਲ ਨੂੰ ਵਿਅਰਥ ਨਾ ਗਵਾਓ“ ਆਦਿ ਨਾਰਿਆਂ ਨਾਲ ਪੂਰਾ ਪਿੰਡ ਗੂੰਜ ਉਠਿਆ, ਜਿਸ ਨਾਲ ਰਸਤੇ ਵਿੱਚ ਚੱਲਣ ਵਾਲੇ ਲੋਕਾਂ ਨੇ ਵੱਧ ਚੜ ਕੇ ਭਾਗ ਪਿਆ ਅਤੇ ਬੱਚਿਆਂ ਅਤੇ ਉਨਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ।ਵਿਦਿਆਰਥੀਆਂ ਵਿੱਚ ਇਸ ਕੰਮ ਨੂੰ ਲੈ ਕੇ ਕਾਫੀ ਉਤਸ਼ਾਹ ਸੀ। ਇਕ ਘੰਟੇ ਦੀ ਇਸ ਰੈਲੀ ਦੇ ਬਾਅਦ ਬੱਚੇ ਵਾਪਿਸ ਸਕੂਲ ਆਏ ਅਤੇ ਅੰਤ ਵਿੱਚ ਸਕੂਲ ਦੇ ਚੇਅਰਮੈਨ ਡਾ.ਆਸ਼ੀਸ਼ ਸਰੀਨ ਨੇ ਬੱਚਿਆਂ ਨੂੰ ਲੱਡੂ ਵੰਡੇ ਅਤੇ ਅੱਗੇ ਵੀ ਇਸ ਤਰ੍ਹਾਂ ਦੇ ਕਾਰਜ ਕਰਦੇ ਰਹਿਣ ਦੀ ਪ੍ਰੇਰਣਾ ਦਿੱਤੀ।