ਦਲਜੀਤ ਕੌਰ
ਸੰਗਰੂਰ, 16 ਸਤੰਬਰ, 2023: ਸਥਾਨਕ ਸਰਕਾਰੀ ਰਣਬੀਰ ਕਾਲਜ਼ ਦੀ ਇਕਾਈ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲ਼ੋਂ ਪੀਜੀਆਈ ਘਾਬਦਾਂ ਦੀ ਮੈਨੇਜਮੈਂਟ ਦੁਆਰਾ ਨੌਕਰੀ ਤੋਂ ਫਾਰਗ ਕੀਤੀਆਂ 27 ਨਰਸਾਂ ਦੇ ਪੱਕੇ ਧਰਨੇ ਵਿੱਚ ਕੀਤੀ ਗਈ ਸ਼ਿਰਕਤ । ਧਰਨਾ ਦਾ ਅੱਜ 7ਵਾਂ ਦਿਨ ਸੀ।
ਪੀ ਐੱਸ ਯੂ (ਸ਼ਹੀਦ ਰੰਧਾਵਾ) ਦੇ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿ ਵਿਦਿਆਰਥੀ ਜਥੇਬੰਦੀ ਪੀਜੀਆਈ ਮੈਨੇਜਮੈੰਟ ਦੇ ਇਸ ਫੈਸਲੇ ਦੀ ਨਿਖੇਧੀ ਕਰਦੀ ਹੈ। ਉਹਨਾਂ ਨੇ ਨਰਸਾਂ ਦੀਆਂ ਮੰਗਾਂ ਪੂਰੀਆ ਹੋਣ ਤੱਕ ਧਰਨੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਇੱਥੇ ਜ਼ਿਕਰਯੋਗ ਹੈ ਕਿ ਪੀਜੀਆਈ ਮੈਨੇਜਮੈਟ ਵਲੋਂ ਕੁੱਝ ਦਿਨ ਪਹਿਲਾਂ ਅਚਾਨਕ ਉਨ੍ਹਾਂ ਦੀਆਂ ਸੇਵਾਵਾਂ ਤੋਂ ਲੇਅ ਆਫ਼ ਕਰ ਦਿੱਤਾ ਗਿਆ ਸੀ।
ਮੈਨੇਜਮੈਂਟ ਦੇ ਇਸ ਗੈਰ-ਕਾਨੂੰਨੀ ਤੇ ਤਾਨਾਸ਼ਾਹੀ ਫੈਸਲੇ ਦੇ ਵਿਰੋਧ ਵਿੱਚ ਕਾਲਜ ਪ੍ਰੋਫ਼ੈਸਰਾਂ ਨੇ ਅਣਮਿੱਥੇ ਸਮੇਂ ਸੰਘਰਸ਼ ਵਿੱਢਿਆ ਹੋਇਆ ਹੈ। ਸੰਘਰਸ਼ਸ਼ੀਲ ਪੀੜਤ ਨਰਸਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਪੂਰੀਆ ਹੋਣ ਤੱਕ ਇਸੇ ਤਰਾਂ ਹੀ ਅਪਣਾ ਧਰਨਾ ਜਾਰੀ ਰਖਣਗੇ।
ਇਸ ਧਰਨੇ ਵਿੱਚ ਪੀ ਐੱਸ ਯੂ ( ਸ਼ਹੀਦ ਰੰਧਾਵਾ) ਦੇ ਕਾਲਜ ਕਮੇਟੀ ਗੁਰਪ੍ਰੀਤ ਸਿੰਘ ਕਣਕਵਾਲ, ਸਹਿਜ ਦਿੜਬਾ, ਬੂਟਾ ਸਿੰਘ ਤਕੀਪੁਰ, ਸੁਖਪ੍ਰੀਤ ਕੌਰ, ਕਮਲਦੀਪ ਕੌਰ ਨਦਾਮਪੁਰ, ਕਿਰਨਦੀਪ ਕੌਰ, ਮਮਤਾ, ਹਰਦੀਪ ਸਿੰਘ ਸ਼ਾਮਿਲ ਹੋਏ ।