ਜਲਾਲਾਬਾਦ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਬੋਹਰ ਦੇ ਪਿੰਡ ਪੱਤੀ ਬੀਲਾ ਦੀ ਰਹਿਣ ਵਾਲੀ ਅਤੇ ਜਲਾਲਾਬਾਦ ‘ਚ ਵਿਆਹੀ ਲੜਕੀ ਨੂੰ ਸਹੁਰਿਆਂ ਨੇ ਦਾਜ ਲਈ ਬੁਰੀ ਤਰ੍ਹਾਂ ਕੁੱਟਿਆ ਅਤੇ ਸਾਰੀ ਰਾਤ ਕਮਰੇ ‘ਚ ਬੰਧਕ ਬਣਾ ਕੇ ਰੱਖਿਆ ਗਿਆ। ਵਿਆਹੁਤਾ ਦੇ ਸ਼ਰੀਰ ‘ਤੇ ਸੱਟ ਦੇ ਨਿਸ਼ਾਨ ਪਾਏ ਗਏ ਹਨ। ਫਿਲਹਾਲ ਵਿਆਹੁਤਾ ਨੂੰ ਅਤੇ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ। ਪੀੜਤਾ ਦਾ ਇੱਕ ਸਾਲ ਪਹਿਲਾਂ ਹੀ ਪ੍ਰੇਮ ਵਿਆਹ ਹੋਇਆ ਸੀ।
ਜਾਣਕਾਰੀ ਅਨੁਸਾਰ 21 ਸਾਲਾ ਸੰਜਨਾ ਕੌਰ ਪੁੱਤਰੀ ਹਰਬੰਸ ਨੇ ਦੱਸਿਆ ਕਿ ਉਸ ਦਾ ਜਲਾਲਾਬਾਦ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਨਾਲ ਕਰੀਬ ਇਕ ਸਾਲ ਪਹਿਲਾਂ ਦਸੰਬਰ ਮਹੀਨੇ ‘ਚ ਪ੍ਰੇਮ ਵਿਆਹ ਹੋਇਆ ਸੀ, ਇਹ ਵਿਆਹ ਰਜ਼ਾਮੰਦੀ ਨਾਲ ਹੋਇਆ ਸੀ। ਦੋਵਾਂ ਪਰਿਵਾਰਾਂ ਵੱਲੋਂ ਉਸ ਸਮੇਂ ਉਸ ਦੇ ਸਹੁਰੇ ਪਰਿਵਾਰ ਵੱਲੋਂ ਦਾਜ ਨਾ ਲੈਣ ਦੀ ਗੱਲ ਕਹੀ ਗਈ।
ਪੀੜਤਾ ਨੇ ਦੱਸਿਆ ਕਿ ਹੁਣ ਉਸ ਦੇ ਸਹੁਰੇ ਵਾਲੇ ਉਸ ਨੂੰ ਦਾਜ ਦੇ ਤੌਰ ‘ਤੇ ਬੁਲੇਟ ਲਿਆਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਇਸ ਕਾਰਨ 3-4 ਵਾਰ ਥਾਣੇ ਵਿੱਚ ਪੰਚਾਇਤਾਂ ਵੀ ਹੋ ਚੁੱਕੀਆਂ ਹਨ। ਉਸ ਨੇ ਦੱਸਿਆ ਕਿ ਉਸ ਦੇ ਮਾਮੇ ਸਹੁਰੇ ਦੀ ਲੜਕੀ ਦਾ ਵਿਆਹ ਹੋ ਰਿਹਾ ਸੀ ਅਤੇ ਉਸ ਦੇ ਪਤੀ ਨੇ ਉਸ ਨੂੰ ਵਿਆਹ ਵਿਚ ਜਾਣ ਲਈ ਸਾਮਾਨ ਲਿਆਉਣ ਲਈ ਪੈਸੇ ਦਿੱਤੇ ਸਨ ਅਤੇ ਇਸ ਸਬੰਧੀ ਉਸ ਦੀ ਸੱਸ ਨੇ ਉਸ ਨਾਲ ਕਲੇਸ਼ ਕੀਤਾ ਸੀ। ਜਿਸ ਕਾਰਨ ਉਸ ਦੀ ਸੱਸ, ਸਹੁਰਾ ਅਤੇ ਪਤੀ ਨੇ ਉਸ ਦੀ ਕੁੱਟਮਾਰ ਕਰ ਕੇ ਉਸ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਅਤੇ 23 ਦੀ ਰਾਤ ਨੂੰ ਵਿਆਹ ਵਿਚ ਚਲੇ ਗਏ। ਅਗਲੇ ਦਿਨ 24 ਤਰੀਕ ਨੂੰ ਉਹ ਘਰ ਆਏ ਅਤੇ ਉਸ ਨੂੰ ਕਮਰੇ ਵਿੱਚੋਂ ਕੱਢਿਆ। ਇਸ ਤੋਂ ਬਾਅਦ ਉਸ ਨੇ ਕਿਸੇ ਤਰ੍ਹਾਂ ਉਸ ਦਾ ਫੋਨ ਲੈ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ, ਜਿਸ ‘ਤੇ ਉਸ ਦੀ ਮਾਤਾ ਵੀਰਪਾਲ ਕੌਰ ਪੰਚਾਇਤ ਨਾਲ ਉੱਥੇ ਪਹੁੰਚੀ ਅਤੇ ਉਸ ਨੂੰ ਅਬੋਹਰ ਲੈ ਕੇ ਹਸਪਤਾਲ ‘ਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਮੁਤਾਬਕ ਉਸ ਦੇ ਸਰੀਰ ‘ਤੇ ਸੱਟਾਂ ਦੇ ਕਈ ਨਿਸ਼ਾਨ ਹਨ। ਸੂਚਨਾ ਮਿਲਣ ’ਤੇ ਥਾਣਾ ਖੂਈਆਂ ਸਰਵਰ ਦੀ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧੀ ਜਲਾਲਾਬਾਦ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਥੋਂ ਦੀ ਪੁਲੀਸ ਇਸ ਸਬੰਧੀ ਬਣਦੀ ਕਾਰਵਾਈ ਕਰੇਗੀ।