ਜ਼ੀਰਾ/ ਫਿਰੋਜ਼ਪੁਰ ( ਗੁਰਪ੍ਰੀਤ ਸਿੰਘ ਸਿੱਧੂ)
ਵਸਦਾ ਰਹੇ ਪੰਜਾਬ ਸਪੋਰਟਸ ਐਂਡ ਵੈਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਚੇਅਰਮੈਨ ਸੁਖਦੇਵ ਬਿੱਟੂ ਵਿੱਜ ਤੇ ਪ੍ਰਧਾਨ ਬਲਜੀਤ ਸਿੰਘ ਲੱਕੀ ਅਹੂਜਾ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ। ਮੀਟਿੰਗ ਦੌਰਾਨ ਐਸੋਸੀਏਸ਼ਨ ਵੱਲੋਂ ਕੀਤੇ ਕੰਮ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਵਧੀਆ ਢੰਗ ਨਾਲ ਚਲਾਉਣ ਲਈ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਦੌਰਾਨ ਸਰਬਸੰਮਤੀ ਨਾਲ ਸ਼ੰਮੀ ਜੈਨ ਨੂੰ ਡਾਇਰੈਕਟਰ, ਕੁਲਜੀਤ ਸਿੰਘ ਭਿੰਡਰ ਹੈਡ ਕੈਸ਼ੀਅਰ, ਪਿਆਰਾ ਸਿੰਘ ਐਫਸੀਆਈ ਜੋਇੰਟ ਸਕੱਤਰ, ਸੋਨੂ ਛਾਬੜਾ ਚੇਅਰਮੈਨ ਸਪੋਰਟਸ ਵਿੰਗ, ਪਰਮਜੀਤ ਸਿੰਘ ਡੀਪੀ ਚੀਫ ਸੈਕਟਰੀ, ਰਵਿੰਦਰ ਸਿੰਘ ਸੰਧੂ ਚੀਫ ਐਡਵਾਈਜ਼ਰ, ਅਮਰੀਕ ਸਿੰਘ ਅਹੂਜਾ ਸਰਪ੍ਰਸਤ ,ਹਰੀਸ਼ ਅਗਰਵਾਲ ,ਰਾਮ ਰਵਿੰਦਰ ਸਿੰਘ ਦੋਨੋ ਵਾਈਸ ਚੇਅਰਮੈਨ, ਇਛਪਾਲ ਸਿੰਘ ਹਨੀ ਐਡਵਾਈਜਰੀ ਕਮੇਟੀ ਚੇਅਰਮੈਨ , ਡਾ ਦੀਪ ਗਗਨ ਗੁਪਤਾ ਜਨਰਲ ਸਕੱਤਰ, ਬੇਅੰਤ ਸਿੰਘ ਸਦਿਓੜਾ ਕੋ ਡਾਇਰੈਕਟਰ ਨਿਯੁਕਤ ਕੀਤੇ ਗਏ । ਇਸ ਮੌਕੇ ਮੀਟਿੰਗ ਦੌਰਾਨ ਚੇਅਰਮੈਨ ਸੁਖਦੇਵ ਬਿੱਟੂ ਵਿੱਜ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਸਮਾਜ ਸੇਵਾ ਦੇ ਕੰਮਾ ਵਿਚ ਵਧ ਚੜਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰਧਾਨ ਲੱਕੀ ਅਹੂਜਾ ਨੇ ਸੰਸਥਾ ਵੱਲੋਂ ਕੀਤੇ ਕੰਮਾ ਦੀ ਸ਼ਲਾਘਾ ਕੀਤੀ ਅਤੇ ਹੋਰ ਸਮਾਜਿਕ ਕੰਮਾਂ ਲਈ ਕੰਮ ਕਰਨ ਲਈ ਮਤੇ ਪਾਏ।ਇਸ ਮੌਕੇ ਮੀਟਿੰਗ ਵਿੱਚ ਭੁਪਿੰਦਰ ਸਿੰਘ ਵਿਰਕ ਵਾਈਸ ਪ੍ਰਧਾਨ, ਚਰਨਪ੍ਰੀਤ ਸਿੰਘ ਸੋਨੂ ਸੀਨੀਅਰ ਵਾਈਸ ਪ੍ਰਧਾਨ, ਅਜੀਤ ਚੋਧਰੀ ਸੀਨੀਅਰ ਵਾਈਸ ਚੇਅਰਮੈਨ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।