Home » ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਲੋਕਾਂ ਦੀ ਘਰ ਚ ਸੁਰੱਖਿਆ ਰੱਬ ਆਸਰੇ, ਲੁਟੇਰੇ ਗ੍ਰਿਫਤਾਰ ਨਾ ਕੀਤੇ ਤਾਂ ਧਰਨਾ ਦੇਣ ਲਈ ਮਜਬੂਰ ਹੋਵੇਗੇ : ਮੁਲਾਜ਼ਮ ਆਗੂ।

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਲੋਕਾਂ ਦੀ ਘਰ ਚ ਸੁਰੱਖਿਆ ਰੱਬ ਆਸਰੇ, ਲੁਟੇਰੇ ਗ੍ਰਿਫਤਾਰ ਨਾ ਕੀਤੇ ਤਾਂ ਧਰਨਾ ਦੇਣ ਲਈ ਮਜਬੂਰ ਹੋਵੇਗੇ : ਮੁਲਾਜ਼ਮ ਆਗੂ।

ਲੁਟੇਰਿਆਂ ਵੱਲੋਂ ਪ ਸ ਸ ਫ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਤੇ ਘਰ ਚ ਲੁੱਟ ਦੀ ਵਾਰਦਾਤ ਦੀ ਵੱਖ ਵੱਖ ਜਥੇਬੰਦੀਆਂ ਨੇ ਕੀਤੀ ਨਿਖੇਦੀ

by Rakha Prabh
95 views

ਜ਼ੀਰਾ/ਫਿਰੋਜ਼ਪੁਰ

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਲੋਕਾਂ ਦੀ ਘਰਾਂ ਵਿੱਚ ਵੀ ਸੁਰੱਖਿਆ ਰੱਬ ਆਸਰੇ ਹੈ ,ਜਿਸ ਦੀ ਤਾਜ਼ਾ ਮਿਸਾਲ ਪ ਸ ਸ ਫ ਦੇ ਸੂਬਾ ਜੋਨਲ ਪ੍ਰੈਸ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਦੇ ਘਰ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਅਤੇ ਪਰਿਵਾਰਿਕ ਮੈਂਬਰਾਂ ਨੂੰ ਜ਼ਖ਼ਮੀ ਕਰਨ ਤੋਂ ਮਿਲਦੀ ਹੈ , ਜੇਕਰ ਪੁਲਿਸ ਪ੍ਰਸ਼ਾਸਨ ਵਲੋਂ ਲੁਟੇਰੇ ਗਿਰਫ਼ਤਾਰ ਕਰਨ ਵਿਚ ਆਨਾਕਾਨੀ ਕੀਤੀ ਗਈ ਤਾਂ ਧਰਨਾ ਲਗਾਉਣ ਲਈ ਮਜਬੂਰ ਹੋਵੇਗੇ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ ਸ ਸ ਫ 1406/22/ ਚੰਡੀਗੜ੍ਹ ਦੇ ਜ਼ਿਲ੍ਹਾ ਜਰਨਲ ਸਕੱਤਰ ਇੰਜ ਜਗਦੀਪ ਸਿੰਘ ਮਾਂਗਟ, ਸੀਨੀਅਰ ਮੀਤ ਪ੍ਰਧਾਨ ਰਾਜੀਵ ਹਾਡਾ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਭੁੱਲਰ, ਜੀ ਟੀ ਯੂ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਸੰਧੂ,ਭੁਪਿੰਦਰ ਸਿੰਘ ਢਿੱਲੋਂ,ਸੁਭਾਸ਼ ਸ਼ਰਮਾ ਪ੍ਰਧਾਨ, ਕਿਸ਼ਨ ਚੰਦ ਜਾਗੋਵਾਲੀਆ ਜਰਨਲ ਸਕੱਤਰ ਆਲ ਇੰਪਲਾਈਜ ਕੋਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਪ੍ਰਧਾਨ , ਜਰਨਲ ਸਕੱਤਰ ਸਤਿੰਦਰ ਕੁਮਾਰ ਸਟਾਫ਼ ਵੈਲਫੇਅਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ, ਜੇ ਪੀ ਐਮ ਓ ਦੇ ਜ਼ਿਲ੍ਹਾ ਕਨਵੀਨਰ ਮਹਿੰਦਰ ਸਿੰਘ , ਨਿਸ਼ਾਨ ਸਿੰਘ ਸਹਿਜਾਦੀ ਜ਼ਿਲ੍ਹਾ ਪ੍ਰਧਾਨ, ਗੁਰਬੀਰ ਸਿੰਘ ਸਰਕਲ ਸਕੱਤਰ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ, ਜਸਵਿੰਦਰ ਪਾਲ ਸਿੰਘ ਰੇਜ ਪ੍ਰਧਾਨ ,ਸ ਸ ਫ ਦੇ ਕੌਰ ਸਿੰਘ ਬਲਾਕ ਪ੍ਰਧਾਨ ਜ਼ੀਰਾ, ਪ੍ਰੇਮ ਕਾਮਰਾ ਬਲਾਕ ਪ੍ਰਧਾਨ ਫਿਰੋਜ਼ਪੁਰ,ਰਾਜ ਕੁਮਾਰ ਬਲਾਕ ਪ੍ਰਧਾਨ ਮੱਖੂ , ਮਹਿੰਦਰ ਸਿੰਘ ਧਾਲੀਵਾਲ ਸੂਬਾ ਜਰਨਲ ਸਕੱਤਰ ਵਣ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ,ਮਹਿਲ ਸਿੰਘ ਸੂਬਾ ਪ੍ਰਧਾਨ ਪੰਜਾਬ ਵਣ ਵਿਭਾਗ ਡਰਾਇਵਰ ਐਸੋਸੀਏਸ਼ਨ,ਕਿੱਕਰ ਸਿੰਘ ਬਲਾਕ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ ਜ਼ੀਰਾ, ਪੈਨਸ਼ਨਰਜ਼ ਆਗੂ ਜਗੀਰ ਸਿੰਘ ਜ਼ੀਰਾ, ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਫਿਰੋਜ਼ਪੁਰ ਦੇ ਪ੍ਰਧਾਨ ਬਲਵੰਤ ਸਿੰਘ , ਜਰਨਲ ਸਕੱਤਰ ਸੁਲੱਖਣ ਸਿੰਘ, ਗੁਰਮੀਤ ਸਿੰਘ ਜੰਮੂ ਪ੍ਰਧਾਨ ਮਕੈਨਿਕਲ ਫ਼ੀਲਡ ਵਰਕਸ਼ਾਪ ਵਰਕਰਜ਼ ਯੂਨੀਅਨ, ਵਿੱਤ ਸਕੱਤਰ ਸੰਜੀਵ ਕੁਮਾਰ, ਮਨਜੀਤ ਸਿੰਘ ਸੈਣੀ ਸਬ ਇੰਸਪੈਕਟਰ ਐਸੋਸੀਏਸ਼ਨ ਖੇਤੀਬਾੜੀ ਵਿਭਾਗ,ਵਣ ਵਿਭਾਗ ਵਰਕਰਜ਼ ਯੂਨੀਅਨ ਆਗੂ ਜੋਗਿੰਦਰ ਸਿੰਘ ਕਮੱਘਰ, ਬਲਵਿੰਦਰ ਸਿੰਘ ਤੂਬੜਭੰਨ,ਜੀਤ ਸਿੰਘ ਕੜਾਹੇਵਾਲਾ ਨੇ ਕੀਤਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ
ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਦਿਆਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਅਤੇ ਲੋਕਾਂ ਅੰਦਰ ਬਣੇ ਦਹਿਸ਼ਤ ਦੇ ਪਰਛਾਵੇਂ ਨੂੰ ਮਿਟਾਉਣ ਲਈ ਢੁਕਵੇਂ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਆਨਾਕਾਨੀ ਕੀਤੀ ਗਈ ਤਾਂ ਸਮੂਹ ਜਥੇਬੰਦੀਆਂ ਐਸ ਐਸ ਪੀ ਦਫਤਰ ਅੱਗੇ ਧਰਨਾ ਲਗਾਉਣ ਲਈ ਮਜਬੂਰ ਹੋਵਗੀਆ।

Related Articles

Leave a Comment