ਮੋਗਾ, (ਅਜੀਤ ਸਿੰਘ/ਲਵਪ੍ਰੀਤ ਸਿੰਘ ਸਿੱਧੂ ) :- ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਲ਼ਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਸ ਦੇ ਤਹਿਤ ਮੋਗਾ ਜਿਲ੍ਹੇ ਦਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਲੰਡੇਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੂੰ ਜਿਲ਼ਾ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਹੈ ਇਸ ਖ਼ਬਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਮੋਗਾ ਦੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਹਨਾਂ ਦੇ ਨਿਵਾਸ ਲੰਡੇਕੇ ਵਿਖ਼ੇ ਉਹਨਾਂ ਨੂੰ ਵਧਾਈ ਦੇਣ ਵਾਲਿਆਂ ਦਾ ਇਕ ਤਰਾਂ ਦਾ ਹੜ ਹੀ ਆ ਗਿਆ ਪਿੰਡ ਲੰਡੇਕੇ ਦੇ ਨਿਵਾਸੀ ਉਹਨਾ ਦੇ ਜਿਲ਼ਾ ਪ੍ਰਧਾਨ ਬਣਨ ਤੇ ਬਹੁਤ ਮਾਨ ਮਹਿਸੂਸ ਕਰ ਰਹੇ ਹਨ ਉਹਨਾਂ ਨਾਲ ਗੱਲਬਾਤ ਕਰਨ ਤੇ ਉਹਨਾਂ ਕਿਹਾ ਕੇ ਪਾਰਟੀ ਵੱਲੋਂ ਜੋ ਉਹਨਾਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ ਪਾਰਟੀ ਵੱਲੋਂ ਜੋ ਵਿਸ਼ਵਾਸ ਉਹਨਾਂ ਤੇ ਕੀਤਾ ਗਿਆ ਹੈ ਉਹ ਉਸ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ ਉਹਨਾਂ ਨੇ ਇੰਨੀ ਵੱਡੀ ਜਿੰਮੇਵਾਰੀ ਦੇਣ ਤੇ ਪਾਰਟੀ ਦਾ ਧੰਨਵਾਦ ਕੀਤਾ