ਫਗਵਾੜਾ,3 ਜੁਲਾਈ (ਸ਼ਿਵ ਕੋੜਾ)ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ 2023 ਵਿਚ ਬੀਤੇ ਕੱਲ੍ਹ ਵੱਖ-ਵੱਖ ਭਾਰ ਵਰਗਾਂ ਦੇ ਮੁਕਾਬਲੇ ਹੋਏ। 63 ਕਿਲੋ ਭਾਰ ਵਰਗ ਵਿਚ ਮਹਾਂਰਾਸ਼ਟਰ ਦੇ ਬਵਨਕਰ ਸੰਘਮ ਵਲੋਂ ਜੰਮੂ ਕਸ਼ਮੀਰ ਦੇ ਦੇਵ ਸਿੰਘ ਨੂੰ ਹਰਾਇਆ ਗਿਆ,ਜਦਕਿ ਤਾਮਿਲਨਾਡੂ ਦੇ ਬਿਨੂੰ ਮਰਕੌਸੇ ਵਲੋਂ ਪੰਜਾਬ ਦੇ ਗੁਰਚੇਤ ਸਿੰਘ ਨੂੰ ਮਾਤ ਦਿੱਤੀ ਗਈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਮੋਹਿਤ ਕੁਮਾਰ ਵਲੋਂ ਅਰੁਣਾਚਲ ਪ੍ਰਦੇਸ਼ ਦੇ ਅਰੁਣ ਕੁਮਾਰ ਨੂੰ ਹਰਾਇਆ ਗਿਆ। ਇਸੇ ਤਰ੍ਹਾਂ ਮਹਾਂਰਾਸ਼ਟਰ ਦੇ ਜਮਦਾਦੇ ਸੰਕੇਤ ਵਲੋਂ ਕਰਨਾਟਕਾਂ ਦੇ ਧਨਰਾਜ ਨੂੰ ਮਾਤ ਦਿੱਤੀ ਗਈ,ਜਦਕਿ ਬਿਹਾਰ ਦੇ ਅਪੁਰਭੋ ਮੁਖਰਜੀ ਵਲੋਂ ਹਿਮਾਚਲ ਪ੍ਰਦੇਸ਼ ਦੇ ਘਣਸ਼ਾਮ ਸ਼ਰਮਾ ਨੂੰ ਮਾਤ ਦਿੱਤੀ ਗਈ।ਇਸੇ ਤਰ੍ਹਾਂ ਪੱਛਮੀ ਬੰਗਾਲ ਦੇ ਵਿਸ਼ਾਲ ਵਸ਼ਿਸ਼ਟ ਵਲੋਂ ਮਹਾਂਰਾਸ਼ਟਰ ਦੇ ਉਂਕਾਰ,ਆਂਧਰਾ ਪ੍ਰਦੇਸ਼ ਦੇ ਤਗੀਤਾਰਾਤਾਨਾ ਵਲੋਂ ਉੱਤਰਾਖੰਡ ਦੇ ਹਰਸ਼ਪੁਵਾਰ,ਓੜੀਸਾ ਦੇ ਸੁਸ਼ੀਲ ਕੁਮਾਰ ਵਲੋਂ ਆਂਧਰਾ ਪ੍ਰਦੇਸ਼ ਦੇ ਸੁਜੀਤ ਐਸ,ਰਾਜਸਥਾਨ ਦੇ ਪੁਸ਼ਪੇਂਦਰਾ ਵਲੋਂ ਕੇਰਲਾ ਦੇ ਰਾਹੁਲ ਅਤੇ ਓੜੀਸਾ ਦੇ ਜੈ ਨਾਥ ਵਲੋਂ ਪੱਛਮੀ ਬੰਗਾਲ ਦੇ ਨਾਨਕ ਰਾਏ ਨੂੰ ਹਰਾਇਆ ਗਿਆ। ਇਸ ਤੋਂ ਇਲਾਵਾ 51 ਕਿਲੋ ਭਾਰ ਵਰਗ ਵਿਚ ਓੜੀਸਾ ਦੇ ਸ਼ੰਕਰ ਸ਼ਰਮਾ ਵਲੋਂ ਮਿਜ਼ੋਰਮ ਦੇ ਲਾਲਾ ਮਹਾਂਮਿਕੀ,ਸਿੱਕਮ ਦੇ ਰਾਹੁਲ ਸ਼ਰਮਾ ਵਲੋਂ ਕੇਰਲਾ ਦੇ ਪ੍ਰਵੀਨ ਐਸ.,ਮੇਘਾਲਿਆ ਦੇ ਕੇਨਸੈਬਰ ਵਲੋਂ ਆਸਾਮ ਦੇ ਅਭੀਨਾਸ਼ ਦਾਸ ਨੂੰ ਹਰਾਇਆ ਗਿਆ। ਇਸੇ ਤਰ੍ਹਾਂ ਰਾਜਸਥਾਨ ਦੇ ਅਜੈ ਵਲੋਂ ਪੱਛਮ ਬੰਗਾਲ ਦੇ ਕੁਨਾਲ,ਪੱਛਮੀ ਬੰਗਾਲ ਦੇ ਰਤਨ ਰਾਏ ਵਲੋਂ ਤਾਮਿਲਨਾਡੂ ਦੇ ਜੇ ਗੋਥਮ ,ਪੰਜਾਬ ਦੇ ਗੁਰਪ੍ਰੀਤ ਸਿੰਘ ਵਲੋਂ ਓੜੀਸਾ ਦੇ ਸੰਤਾਨੂੰਦੀਗਲ,ਪੰਜਾਬ ਦੇ ਰਮਨਦੀਪ ਸਿੰਘ ਵਲੋਂ ਆਸਾਮ ਰਾਈਫਲ ਦੇ ਵੈਰੋਪਾਮ ਅਤੇ ਤਾਮਿਲਨਾਡੂ ਦੇ ਕਲਪਆਰ ਵਲੋਂ ਓੜੀਸਾ ਦੇ ਕਿਰਨ ਚੰਦਰਾ ਨੂੰ ਹਰਾਇਆ ਗਿਆ।