Home » ਬਰਫਬਾਰੀ ਕਾਰਨ ਲੇਹ-ਮਨਾਲੀ ਰੋਡ ਬੰਦ, ਕਈ ਹਿੱਸਿਆਂ ’ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ

ਬਰਫਬਾਰੀ ਕਾਰਨ ਲੇਹ-ਮਨਾਲੀ ਰੋਡ ਬੰਦ, ਕਈ ਹਿੱਸਿਆਂ ’ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ

by Rakha Prabh
126 views

ਬਰਫਬਾਰੀ ਕਾਰਨ ਲੇਹ-ਮਨਾਲੀ ਰੋਡ ਬੰਦ, ਕਈ ਹਿੱਸਿਆਂ ’ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ
ਜੰਮੂ, 27 ਸਤੰਬਰ : ਮੀਂਹ ਅਤੇ ਬਰਫਬਾਰੀ ਕਾਰਨ ਲੱਦਾਖ ਦੇ ਕਈ ਹਿੱਸਿਆਂ ’ਚ ਸਰਦੀਆਂ ਸ਼ੁਰੂ ਹੋ ਗਈਆਂ ਹਨ। ਖਾਰਦੁੰਗਲਾ, ਚਾਂਗਲਾ ਸਮੇਤ ਕਈ ਇਲਾਕਿਆਂ ’ਚ ਬਰਫਬਾਰੀ ਕਾਰਨ ਸੋਮਵਾਰ ਨੂੰ ਲੇਹ-ਮਨਾਲੀ ਮਾਰਗ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।

ਕਾਰਗਿਲ ਦੇ ਜਾਂਸਕਰ ਇਲਾਕੇ ’ਚ ਐਤਵਾਰ ਨੂੰ ਸੀਜਨ ਦੀ ਪਹਿਲੀ ਬਰਫਬਾਰੀ ਹੋਈ। ਜਾਂਸਕਰ ਦੇ ਨਾਲ-ਨਾਲ ਲੱਦਾਖ ਦੇ ਕਈ ਉਪਰਲੇ ਇਲਾਕਿਆਂ ’ਚ ਵੀ ਬਰਫਬਾਰੀ ਹੋਈ। ਮੌਸਮ ਵਿਭਾਗ ਮੁਤਾਬਕ ਅਗਲੇ 12 ਘੰਟਿਆਂ ਤੱਕ ਲੱਦਾਖ ਦੇ ਕਈ ਹਿੱਸਿਆਂ ’ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।

ਸ੍ਰੀਨਗਰ-ਲੇਹ ਰਾਸਟਰੀ ਰਾਜਮਾਰਗ ਦੇ ਕਈ ਹਿੱਸੇ ਵੀ ਬਰਫਬਾਰੀ ਕਾਰਨ ਤਿਲਕਣ ਹੋ ਗਏ ਹਨ। ਟਰੈਫਿਕ ਪੁਲਿਸ ਨੇ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਹਦਾਇਤ ਕੀਤੀ ਹੈ। ਲੱਦਾਖ ’ਚ ਸਰਦੀਆਂ ਦਾ ਮੌਸਮ ਅਕਤੂਬਰ ਤੋਂ ਫਰਵਰੀ ਤੱਕ ਸ਼ੁਰੂ ਹੁੰਦਾ ਹੈ। ਮਾਰਚ ਤੋਂ ਲੱਦਾਖ ’ਚ ਮੌਸਮ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ।

ਅਜਿਹੇ ’ਚ ਸਰਦੀਆਂ ’ਚ ਬੰਦ ਰਹਿਣ ਵਾਲੇ ਸ੍ਰੀਨਗਰ-ਲੇਹ ਅਤੇ ਲੇਹ-ਮਨਾਲੀ-ਹਾਈਵੇਅ ਦੇ ਖੁੱਲ੍ਹਣ ਨਾਲ ਲੇਹ ਅਤੇ ਕਾਰਗਿਲ ਜ਼ਿਲਿਆਂ ’ਚ ਸੜਕੀ ਰਸਤੇ ਸੈਲਾਨੀਆਂ ਦੀ ਆਮਦ ਦਾ ਸਿਲਸਿਲਾ ਤੇਜ ਹੋ ਜਾਂਦਾ ਹੈ। ਬਰਫਬਾਰੀ ਤੋਂ ਬਾਅਦ ਲੱਦਾਖ ਪ੍ਰਸਾਸਨ ਨੇ ਲੇਹ-ਮਨਾਲੀ ਹਾਈਵੇਅ ’ਤੇ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

Related Articles

Leave a Comment