Home » ਜ਼ੀਰਾ ਦੇ ਜੋਤ ਹਸਪਤਾਲ ਵਿਖੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਲਗਾਇਆ ਗਿਆ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ

ਜ਼ੀਰਾ ਦੇ ਜੋਤ ਹਸਪਤਾਲ ਵਿਖੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਲਗਾਇਆ ਗਿਆ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ

ਡਾਕਟਰੀ ਟੀਮ ਵੱਲੋਂ 550 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ

by Rakha Prabh
198 views

ਜ਼ੀਰਾ/ਫਿਰੋਜ਼ਪੁਰ, 28 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ) ਜ਼ੀਰਾ ਦੇ ਮੱਲਾਂਵਾਲਾ ਰੋਡ ਤੇ ਸਥਿਤ ਇਲਾਕੇ ਦੇ ਨਾਮੀ ਜੋਤ ਹਸਪਤਾਲ ਜ਼ੀਰਾ ਵਿਖੇ ਏ ਐਸ ਜੀ ਆਈ ਕੇਅਰ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ ਇਲਾਕੇ ਦੀ ਉੱਘੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਜ਼ੀਰਾ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਅੱਖਾਂ ਦੇ ਕੈਂਪ ਦਾ ਰਸਮੀ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਅਤੇ ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫਿਰੋਜ਼ਪੁਰ ਨੇ ਆਪਣੇ ਕਰਕਮਲਾਂ ਨਾਲ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਵਿਪਨ ਗਰੋਵ, ਸੈਕਟਰੀ ਡਾ ਪਰਮਪ੍ਰੀਤ ਸਿੰਘ ਸੇਖਾ , ਅਸੀਸਟੈਂਟ ਗਵਰਨਰ ਹਰਪਾਲ ਸਿੰਘ ਦਰਗਣ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ, ਮਹਿੰਦਰਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਜ਼ੀਰਾ ,ਡਾ ਰਛਪਾਲ ਸਿੰਘ ਪ੍ਰਧਾਨ ਨਗਰ ਕੌਂਸਲ ਜ਼ੀਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਿੱਚ ਅਨਿਲ ਬਜਾਜ ਸੂਬਾ ਪ੍ਰਧਾਨ ਅਰੋੜਾ ਸਭਾ ਪੰਜਾਬ, ਦਵਿੰਦਰ ਲੱਕੀ,ਮਹਿੰਦਰਪਾਲ ਗਰੋਵਰ, ਐਡਵੋਕੇਟ ਸਤਨਾਮ ਸਿੰਘ, ਐਸ ਪੀ ਰਾਮ ਪ੍ਰਕਾਸ਼,ਰਿੰਕੂ ਸੱਚਦੇਵਾ, ਸ਼ਿੰਗਾਰਾ ਸਿੰਘ, ਗੁਰਾ ਸਿੰਘ ਸਰਪੰਚ, ਹਰਬੰਸ ਸਿੰਘ ਸਨੇਰ, ਜਸਕਰਨ ਸਿੰਘ, ਡਾ ਪਰਮਜੀਤ ਸਿੰਘ, ਦਰਬਾਰਾ ਸਿੰਘ ਪੀਐਸੳ, ਸੱਤਪਾਲ ਨਰੂਲਾ, ਜੋਗਿੰਦਰ ਸਿੰਘ ਕੰਡਿਆਲ,ਕੁਲਵਿੰਦਰ ਕੌਰ, ਰਣਬੀਰ ਕੌਰ, ਦਲਜੀਤ ਕੌਰ,ਆਦਿ ਹਾਜ਼ਰ ਸਨ। ਇਸ ਦੌਰਾਨ ਏ ਐਸ ਜੀ ਦੀ ਡਾਕਟਰੀ ਟੀਮ ਸੁਰਜੀਤ ਸਿੰਘ, ਕਪਿਲ ਸ਼ਰਮਾ, ਰਣਬੀਰ ਕੌਰ, ਦਲਜੀਤ ਕੋਰ, ਗੋਪਾਲ ਸਾਗਰ ਆਦਿ ਹਾਜ਼ਰ ਸਨ। ਇਸ ਕੈਂਪ ਦੌਰਾਨ ਏ ਐਸ ਜੀ ਆਈ ਕੇਅਰ ਅਤੇ ਜੋਤ ਹਸਪਤਾਲ ਦੀ ਸਮੁੱਚੀ ਟੀਮ ਵੱਲੋਂ 550 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਅਤੇ 150 ਦੇ ਕਰੀਬ ਚਿੱਟੇ ਮੋਤੀਆਂ ਦੇ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੈਨਜ ਪਵਾਉਣ ਲਈ ਪ੍ਰੇਰਿਤ ਕੀਤਾ ਗਿਆ।

Related Articles

Leave a Comment