Home » ਧੰਨ-ਧੰਨ ਦਰਬਾਰ ਮਸਤ ਬੀਰੂ ਭਗਤ ਪਿੰਡ ਢੇਸੀਆਂ ਕਾਹਨਾ ਵਿਖੇ ਕਰਵਾਇਆ ਕੁਸ਼ਤੀ ਦੰਗਲ

ਧੰਨ-ਧੰਨ ਦਰਬਾਰ ਮਸਤ ਬੀਰੂ ਭਗਤ ਪਿੰਡ ਢੇਸੀਆਂ ਕਾਹਨਾ ਵਿਖੇ ਕਰਵਾਇਆ ਕੁਸ਼ਤੀ ਦੰਗਲ

by Rakha Prabh
160 views
ਫਗਵਾੜਾ 24 ਜੂ ਨ (ਸ਼ਿਵ ਕੋੜਾ) ਧੰਨ-ਧੰਨ ਦਰਬਾਰ ਮਸਤ ਬੀਰੂ ਭਗਤ ਪਿੰਡ ਢੇਸੀਆ ਕਾਹਨਾ ਵਿਖੇ ਆਯੋਜਿਤ ਤਿੰਨ ਰੋਜਾ ਸਲਾਨਾ ਜੋੜ ਮੇਲੇ ਦੇ ਤੀਸਰੇ ਅਤੇ ਆਖਰੀ ਦਿਨ ਮਹਾਨ  ਕੁਸ਼ਤੀ  ਦੰਗਲ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਨਾਮਵਰ ਪਹਿਲਵਾਨਾਂ ਨੇ ਕੁਸ਼ਤੀ ਦੇ ਜੋਹਰ ਦਿਖਾਏ। ਦੰਗਲ ਦੌਰਾਨ ਪਟਕੇ ਦੀਆਂ ਤਿੰਨ ਕੁਸ਼ਤੀਆਂ ਕਰਵਾਈਆਂ ਗਈਆਂ। ਜਿਹਨਾਂ ਵਿਚ ਪਹਿਲੀ ਕੁਸ਼ਤੀ ਪਹਿਲਾ ਛੋਟਾ ਸੱਦਾਮ ਨੇ ਕਰਨ ਖੰਨਾ ਨੂੰ ਹਰਾ ਕੇ ਜਿੱਤੀ ਜਦਕਿ ਪਟਕੇ ਦੀ ਦੂਸਰੀ ਕੁਸ਼ਤੀ ਵਿਚ ਜੱਸਾ ਬਾਹੜੋਵਾਲ ਨੇ ਨੇਕੀ ਕੰਗਨੀਵਾਲ ਨੂੰ ਮਾਤ ਦਿੱਤੀ। ਇਹਨਾਂ ਦੋਵੇਂ ਪਹਿਲਵਾਨਾਂ ਨੂੰ ਬਤੌਰ ਇਨਾਮ ਮੋਟਰਸਾਇਕਲਾਂ ਨਾਲ ਨਵਾਜਿਆ ਗਿਆ। ਪਟਕੇ ਦੀ ਤੀਸਰੀ ਕੁਸ਼ਤੀ ਵਿਚ ਜਰਮਨ ਭੋਗਪੁਰ ਨੇ ਜੱਸਾ ਮਗਰੋੜ ਨੂੰ ਹਰਾ ਕੇ ਸੋਨੇ ਦੀ ਮੁੰਦਰੀ ਤੇ ਕਬਜਾ ਕੀਤਾ। ਇਸ ਤੋਂ ਇਲਾਵਾ ਹੋਰ ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ ਦਿੱਤੇ ਗਏ। ਇਨਾਮਾ ਦੀ ਵੰਡ ਕਰਨ ਲਈ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਸੀਨੀਅਰ ਕਾਂਗਰਸੀ ਆਗੂ ਬੀਬੀ ਕਮਲਜੀਤ ਕੌਰ ਚੌਧਰੀ ਤੋਂ ਇਲਾਵਾ ਆਪ ਆਗੂ ਪਰਵੀਨ ਕੁਮਾਰ ਗੁਰਾਇਆ ਮੋਜੂਦ ਰਹੇ। ਉਹਨਾਂ ਸਮੂਹ ਜੇਤੂ ਪਹਿਲਵਾਨਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਕੁਸ਼ਤੀ ਪੰਜਾਬ ਦੀ ਰਵਾਇਤੀ ਖੇਡ ਹੈ। ਨੌਜਵਾਨਾਂ ਨੂੰ ਕੁਸ਼ਤੀ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ ਕਿਉਂਕਿ ਕੁਸ਼ਤੀ ਸਰੀਰ ਨੂੰ ਤੰਦਰੁਸਤ ਰੱਖਣ ਦੀ ਪ੍ਰੇਰਣਾ ਵੀ ਦਿੰਦੀ ਹੈ। ਕਮੇਟੀ ਮੈਂਬਰ ਅੰਤਰਰਾਸ਼ਟਰੀ ਪਹਿਲਵਾਨ ਹਰਮੇਸ਼ ਵਿਰਕ ਤੋਂ ਇਲਾਵਾ ਬਲਜਿੰਦਰ ਸਿੰਧੂ, ਅਮਨਜੀਤ ਜੱਖੂ, ਨੀਟਾ ਢੇਸੀ, ਹਰਦੀਪ ਦੀਪਾ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਮੁੱਖ ਮਹਿਮਾਨਾਂ ਤੇ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਕੁਲਵੰਤ ਸਿੰਘ ਤੱਖਰ, ਸਰਪੰਚ ਰੇਸ਼ਮ ਕਮਾਲਪੁਰ, ਡਾ. ਭੁਪਿੰਦਰ ਸਿੰਘ ਗੁਰਾਇਆ, ਹਰਕਮਲ ਪ੍ਰੀਤ ਗੋਹਾਵਰ, ਹਰਜੀਤ ਸਿੰਘ ਪ੍ਰਧਾਨ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਢੇਸੀਆਂ ਕਾਹਨਾ, ਕੁਲਦੀਪ ਜੱਖੂ ਬਸਪਾ ਆਗੂ, ਸੁਸ਼ੀਲ ਵਿਰਦੀ, ਰਾਜੂ ਵਿਰਕ, ਨਰੇਸ਼ ਪਾਲ ਨੀਟਾ, ਸੁਰਜੀਤ ਪਹਿਲਵਾਨ, ਲੱਕੀ, ਸਿਮਰਨ ਸੀਮਾ, ਹਰਦੀਪ ਕੀਪਾ, ਪਰਮਜੀਤ ਢੇਸੀ, ਕਿੰਦਾ ਢੇਸੀ ਯੂ.ਕੇ., ਜੀਤਾ ਇਟਲੀ, ਕੁਲਵੰਤ ਸਿੰਘ ਕਨੇਡਾ, ਅਮਨਦੀਪ ਸਰੋਏ, ਵਿਜੇ ਕੁਮਾਰ, ਸੰਤ ਬਾਬਾ ਧਰਮਿੰਦਰ ਸਿੰਘ ਢੇਸੀਆਂ, ਅਵਤਾਰ ਸਿੰਘ ਢੇਸੀ, ਅਮਨਦੀਪ ਸਿੰਘ ਦੀਪਾ ਪ੍ਰਧਾਨ, ਜੋਗਾ ਸਿੰਘ, ਮਲਕੀਤ ਸਿੰਘ, ਰਾਜੂ ਅਮਰੀਕਾ, ਲਵਜੀਤ ਸੰਧੂ, ਵਿਜੇ ਬੰਗੜ, ਚੇਤਨ ਪਾਲ, ਨਰੇਸ਼ ਪਾਲ, ਪ੍ਰਦੀਪ ਪਾਲ, ਨਰਿੰਦਰ ਕੌਰ ਢੇਸੀ, ਰਾਣਾ ਸਿੰਘ ਢੇਸੀ, ਗੁਲਵੰਤ ਸਿੰਘ ਢੇਸੀ, ਸੋਹਨ ਸਿੰਘ ਬਾਬਿਆਂ ਕੇ, ਕਮਲਜੀਤ ਸਿੰਘ, ਅਮਨਦੀਪ ਸਿੰਘ, ਦਿਨੇਸ਼ ਚੰਦਨ, ਗਗਨਦੀਪ, ਨਿਤੇਸ਼ ਆਸਟ੍ਰੇਲੀਆ, ਤਰਸੇਮ ਸਿੰਘ ਬਲਾਕ ਸੰਮਤੀ ਮੈਂਬਰ, ਪਿ੍ਰੰਸ ਢੇਸੀ ਮਨੀਲਾ, ਰਘਬੀਰ ਸਿੰਘ ਮਨੀਲਾ, ਤੀਰਥ ਸਿੰਘ ਢੇਸੀ, ਅਮਨਦੀਪ ਸਿੰਘ ਦੀਪਾ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਜੋਗਿੰਦਰ ਸਿੰਘ, ਪ੍ਰਦੀਪ ਸਿੰਘ ਢੇਸੀ, ਸਤਿੰਦਰ ਕੰਗ, ਸ਼ਾਨ ਢੇਸੀ, ਸ਼ਿੰਗਾਰਾ ਸਿੰਘ, ਰੇਸ਼ਮ ਸਿੰਘ, ਜਤਿਨ ਗੋਡ, ਬਿਕਰਮਜੀਤ ਸਿੰਘ ਬਾਵਾ, ਸੁਰਿੰਦਰ ਸ਼ਿੰਦਾ, ਸ਼ਰਨਜੀਤ ਸਿੰਘ, ਸੁਰਜੀਤ ਸਿੰਘ ਪਹਿਲਵਾਨ ਤੋਂ ਇਲਾਵਾ ਵੱਡੀ ਗਿਣਤੀ ‘ਚ ਕੁਸ਼ਤੀ ਪ੍ਰੇਮੀ ਹਾਜਰ ਸਨ।

Related Articles

Leave a Comment