ਰਾਹੋਂ, 18 ਜੂਨ (ਸਰਬਜੀਤ ਸਿੰਘ ਰਾਹੋੰ) ਨਗਰ ਕੌਂਸਲ ਰਾਹੋਂ ਦੇ ਮਿਊੰਸੀਪਲ ਕੌਂਸਲਰ ਸ਼੍ਰੀਮਤੀ ਨਵਜੋਤ ਕੌਰ ਭਾਰਤੀ ਵਲੋਂ ਪੰਜਾਬ ਸਰਕਾਰ ਵਲੋਂ ਗਰੀਬ ਲੋਕਾਂ ਨੂੰ ਦਿੱਤੀ ਜਾ ਰਹੀ ਆਟਾ ਦਾਲ ਸਕੀਮ ਦੇ ਕਾਰਡਾਂ ਦੀ ਜਾਂਚ ਪੜਤਾਲ ਦੌਰਾਨ ਯੋਗ ਲੋੜਵੰਦਾਂ ਦੇ ਕਾਰਡ ਕੱਟੇ ਜਾਣ ਨੂੰ ਅਤਿ ਨਿੰਦਣਯੋਗ ਕਰਾਰ ਦਿੰਦੇ ਹੋਏ ਲੋੜਵੰਦਾਂ ਦੇ ਨਵੇਂ ਕਾਰਡ ਤੁਰੰਤ ਬਣਾਏ ਜਾਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਰਸੂਖਵਾਨ ਲੋਕਾਂ ਨੇ ਇਸ ਸਕੀਮ ਅਧੀਨ ਨਜਾਇਜ਼ ਤੌਰ ਤੇ ਕਾਰਡ ਬਣਾ ਕੇ ਕਣਕ ਦਾ ਲਾਭ ਲਿਆ ਜਾ ਰਿਹਾ ਸੀ। ਪਰ ਇਸ ਜਾਂਚ ਦੀ ਆੜ ਵਿੱਚ ਬਹੁਤ ਸਾਰੇ ਸਾਧਨਹੀਣ ਗਰੀਬ ਲੋਕਾਂ ਦੇ ਕਾਰਡ ਵੀ ਕੱਟ ਦਿੱਤੇ ਗਏ ਹਨ।