Home » ਲਾਇਨ ਜਸਬੀਰ ਮਾਹੀ ਬਣੇ ਡਿਸਟ੍ਰਿਕਟ 321-ਡੀ ਦੇ ਚੇਅਰਮੈਨ (ਮਨੋਰੰਜਨ)

ਲਾਇਨ ਜਸਬੀਰ ਮਾਹੀ ਬਣੇ ਡਿਸਟ੍ਰਿਕਟ 321-ਡੀ ਦੇ ਚੇਅਰਮੈਨ (ਮਨੋਰੰਜਨ)

by Rakha Prabh
130 views

ਫਗਵਾੜਾ 24 ਜੂਨ (शिव कौड़ा) ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਨਵ-ਨਿਯੁਕਤ ਡਿਸਟ੍ਰਿਕਟ ਗਵਰਨਰ ਲਾਇਨ ਐਸ.ਪੀ. ਸੌਂਧੀ ਨੇ ਪੰਜਾਬੀ ਗਾਇਕ ਲਾਇਨ ਜਸਬੀਰ ਮਾਹੀ ਨੂੰ ਡਿਸਟ੍ਰਿਕਟ ਚੇਅਰਮੈਨ (ਇੰਟਰਟੇਨਮੈਂਟ) ਨਿਯੁਕਤ ਕੀਤਾ ਹੈ। ਲਾਇਨ ਜਸਬੀਰ ਮਾਹੀ ਨੂੰ ਡਿਸਟ੍ਰਿਕਟ ਗਵਰਨਰ (2022-23) ਲਾਇਨ ਦਵਿੰਦਰਪਾਲ ਅਰੋੜਾ, ਡਿਸਟ੍ਰਿਕਟ ਗਵਰਨਰ-1 (2023-24) ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਤੋਂ ਇਲਾਵਾ ਡਿਸਟ੍ਰਿਕਟ ਚੇਅਰਮੈਨ ਗੁਰਦੀਪ ਸਿੰਘ ਕੰਗ, ਜ਼ੋਨ ਚੇਅਰਮੈਨ ਲਾਇਨ ਅਤੁਲ ਜੈਨ, ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਨਵ-ਨਿਯੁਕਤ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਅਤੇ ਲਾਇਨਜ ਪ੍ਰਧਾਨ ਸੁਨੀਲ ਢੀਂਗਰਾ ਨੇ ਸ਼ੁੱਭ ਇੱਛਾਵਾਂ ਦਿੱਤੀਆਂ। ਨਵ ਨਿਯੁਕਤ ਡਿਸਟਿ੍ਰਕਟ ਚੇਅਰਮੈਨ ਲਾਇਨ ਜਸਬੀਰ ਮਾਹੀ ਨੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਜਾਬੀ ਗੀਤ ਸੰਗੀਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦਾ ਹਰ ਸੰਭਵ ਉਪਾਰਾਲਾ ਕਰਨਗੇ। ਇਸ ਦੌਰਾਨ ਲਾਇਨ ਜੁਗਲ ਬਵੇਜਾ, ਲਾਇਨ ਸੰਜੀਵ ਲਾਂਬਾ, ਲਾਇਨ ਸੁਮਿਤ ਭੰਡਾਰੀ, ਲਾਇਨ ਸੁਸ਼ੀਲ ਸ਼ਰਮਾ, ਲਾਇਨ ਰਣਧੀਰ ਕਰਵਲ, ਲਾਇਨ ਵਿਪਨ ਸਿੰਘ ਠਾਕੁਰ, ਲਾਇਨ ਵਿਪਨ ਸ਼ਰਮਾ ਆਦਿ ਨੇ ਵੀ ਲਾਇਨ ਜਸਬੀਰ ਮਾਹੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ

Related Articles

Leave a Comment