ਨਵਾਂਸ਼ਹਿਰ, 31 ਮਈ (ਸਰਬਜੀਤ ਸਿੰਘ ਰਾਹੋਂ ): ਨਵਾਂਸ਼ਹਿਰ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਨਹਿਰੂ ਯੁਵਾ ਕੇਂਦਰ ਸ਼ ਭ ਸ ਨਗਰ ਵਲੋਂ ਯੁਵਾ ਮਾਮਲਿਆਂ ਦੇ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ਜਿਲ੍ਹਾ ਪੱਧਰੀ ਯੁਵਾ ਦਿਵਸ ਨਹਿਰੂ ਕੇਂਦਰ ਸ਼ ਭ ਸ ਨਗਰ ਦੇ ਇੰਚਾਰਜ ਵੰਦਨਾ ਦੀ ਅਗਵਾਈ ਅਤੇ ਪ੍ਰਿੰਸੀਪਲ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।ਇਸ ਮੌਕੇ ਪ੍ਰਿੰ. ਸਰਬਜੀਤ ਸਿੰਘ ਅਤੇ ਮੈਡਮ ਵੰਦਨਾ ਨੇ ਸਾਂਝੇ ਤੌਰ ਤੇ ਕਿਹਾ ਕਿ ਕਰਵਾਏ ਗਏ ਉਕਤ ਸਮਾਗਮ ਜਿੰਨੀ ਤਾਰੀਫ਼ ਕੀਤੀ ਜਾਵੇ, ਉਨੀ ਘੱਟ ਹੈ।ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਨੌਜਵਾਨਾਂ ਅੰਦਰ ਛੁਪੀ ਹੋਈ ਪ੍ਰਤਿਭਾ ਬਾਹਰ ਆਉਦੀਂ ਹੈ। ਇਸਦੇ ਨਾਲ ਨੌਜਵਾਨ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਹਨ।ਇਸ ਮੌਕੇ ਮਨਾਏ ਗਏ ਯੁਵਾ ਦਿਵਸ ਵਿਚ ਸ਼ਿਰਕਤ ਕਰਦਿਆਂ ਨੌਜਵਾਨਾਂ ਅਤੇ ਮੁਟਿਆਰਾਂ ਵਲੋਂ ਗਿੱਧਾ – ਭੰਗੜਾ ਸਮੇਤ ਭਾਸ਼ਣ, ਕਵਿਤਾਵਾਂ, ਫੋਟੋਗ੍ਰਾਫੀ ਅਤੇ ਚਿੱਤਰਕਲਾ ਆਦਿ ਦੀ ਬਾਖ਼ੂਬੀ ਪੇਸ਼ਕਾਰੀ ਕੀਤੀ ਗਈ।ਇਸ ਮੌਕੇ ਅਦੇਆ ਇੰਟਰਨੈਸ਼ਨਲ ਫੋਕ ਆਰਟ ਕਲੱਬ ਵਲੋਂ ਵੀ ਭਾਗ ਲਿਆ। ਕਲੱਬ ਵਲੋਂ ਭੰਗੜੇ ਦੀ ਬਾਖ਼ੂਬੀ ਪੇਸ਼ਕਾਰੀ ਕਰ ਕੇ ਸਾਰੇ ਸਰੋਤਿਆਂ ਨੂੰ ਨੱਚਣ ਲਾ ਦਿੱਤਾ ਗਿਆ। ਕਲੱਬ ਦੇ ਟੀਮ ਮੈਂਬਰਾਂ ਨਰੇਸ਼ ਕੁਮਾਰ ਧੀਰ, ਹਰਦੀਪ ਸਿੰਘ, ਬਾਗੜੀ ਸਿੰਘ, ਹਰਦੀਪ ਨਾਥ, ਬਲਕਾਰ ਸਿੰਘ, ਹਰਨੀਕ ਸਿੰਘ, ਰਮਨ ਕੁਮਾਰ, ਹਰਿੰਦਰ ਸਿੰਘ, ਜੁਝਾਰ ਸਿੰਘ, ਰਘਵੀਰ ਸਿੰਘ, ਵੀਰਪਾਲ ਸਿੰਘ,ਅਵਤਾਰ ਸਿੰਘ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।