ਅਨਿਲ ਜੋਸ਼ੀ ਦਾ ਦਿਨੋਂ- ਦਿਨ ਵੱਧਦਾ ਸਮਰਥਨ।
ਅੰਮ੍ਰਿਤਸਰ ਪੂਰਬੀ ਦੇ ਇਲਾਕੇ ਵੱਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿਚ ਇਕ ਵੱਡੇ ਇਕੱਠ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹਲਕਾ ਇੰਚਾਰਜ ਸ੍ਰ ਗੁਰਪ੍ਰੀਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ, ਸ੍ਰ ਸੁਖਬੀਰ ਸਿੰਘ ਬਾਦਲ ਦੀ ਕੁਸ਼ਲ ਅਗਵਾਈ ,ਅਤੇ ਅਨਿਲ ਜੋਸ਼ੀ ਦੀ ਪ੍ਰਸਿੱਧੀ ਤੋਂ ਪ੍ਰਭਾਵਿਤ ਹੁੰਦਿਆਂ ਹੋਇਆਂ ਸ੍ਰ ਨਿਰਮਲ ਸਿੰਘ ਨੰਬਰਦਾਰ, ਸ੍ਰ ਹਰਦੀਪ ਸਿੰਘ ਅਤੇ ਸ੍ਰ ਸਤਨਾਮ ਸਿੰਘ ਬਾਜਵਾ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਇਸ ਮੌਕੇ ਤੇ ਸ੍ਰੀ ਅਸ਼ੋਕ ਸਹਿਗਲ ਨੇ ਸਾਰੇ ਆਗੂਆਂ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਤੇ ਖੁਸ਼ੀ ਦਾ ਪਰਗਟਾਵਾ ਕਰਦਿਆਂ, ਸਾਰੇ ਮੌਜੂਦ ਲੋਕਾਂ ਦੀ ਅਵਾਜ ਅਨਿਲ ਜੋਸ਼ੀ ਦੇ ਹੱਕ ਵਿਚ ਬੁਲੰਦ ਕੀਤੀ। ਇਸ ਮੌਕੇ ਸਾਰੇ ਹਲਕਾ ਨਿਵਾਸੀਆਂ ਨੇ ਅਨਿਲ ਜੋਸ਼ੀ ਨੂੰ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਜਿੱਤ ਦਵਾਉਣ ਦਾ ਵਿਸ਼ਵਾਸ ਦੁਆਇਆ।
ਇੱਸੇ ਕੜੀ ਵਿੱਚ ਅੰਮ੍ਰਿਤਸਰ ਕੇਂਦਰੀ ਦੇ ਕੋਟ ਆਤਮਾ ਸਿੰਘ ਇਲਾਕੇ ਵਿਚ ਹਲਕਾ ਇੰਚਾਰਜ ਨਰਿੰਦਰ ਬਹਿਲ ਜੀ ਦੀ ਅਗਵਾਈ ਹੇਠ ਅਨਿਲ ਜੋਸ਼ੀਂ ਦੇ ਹੱਕ ਵਿਚ ਇੱਕ ਮੀਟਿੰਗ ਕਾਰਵਾਈ ਗਈ। ਇਸ ਮੀਟਿੰਗ ਵਿੱਚ ਸ੍ਰ ਅਮਰਜੀਤ ਸਿੰਘ ਚੌਹਾਨ , ਸ਼੍ਰੀ ਜੁਗਲ ਕੁਮਾਰ ਅਤੇ ਹੋਰ ਮਾਨਯੋਗ ਹਸਤੀਆਂ ਵਲੋਂ ਹਾਜਰੀ ਭਰੀ ਗਈ, ਇਸ ਮੌਕੇ ਮੌਜੂਦ ਲੋਕਾਂ ਦਾ ਪਿਆਰ, ਉਤਸ਼ਾਹ ਅਤੇ ਸਮਰਥਨ ਵੇਖਦਿਆਂ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਸ਼ਵਾਸਨ ਦਿੱਤਾ ਕਿ ਉਹ ਗੁਰੂ ਨਗਰੀ ਨੂੰ ਵਿਕਾਸ ਦੀ ਰਾਹ ਤੇ ਹੋਰ ਅੱਗੇ ਲੈ ਕੇ ਜਾਣਗੇ।