Home » ਨਿੱਤ ਦੀਆਂ ਵਾਰਦਾਤਾਂ ਤੋਂ ਭੋਗਪੁਰ ਇਲਾਕੇ ਦੇ ਲੋਕ ਪਰੇਸ਼ਾਨ

ਨਿੱਤ ਦੀਆਂ ਵਾਰਦਾਤਾਂ ਤੋਂ ਭੋਗਪੁਰ ਇਲਾਕੇ ਦੇ ਲੋਕ ਪਰੇਸ਼ਾਨ

by Rakha Prabh
36 views

ਭੋਗਪੁਰ.ਜੰਡੀਰ ਸੈਣੀ.

ਨਿਰਭੈ ਸੋਚ   ਭੋਗਪੁਰ ਆਸ ਪਾਸ ਨਿਤ ਹੋ ਰਹੀਆਂ ਵਾਰਦਾਤਾਂ ਤੋਂ ਲੋਕ ਪਰੇਸ਼ਾਨ ਹੋ ਚੁੱਕੇ ਹਨ। ਨਿਤ ਕਿਸੇ ਨਾ ਕਿਸੇ ਦੀ ਕਦੇ  ਚੈਨੀ ਉਤਾਰੀ ਜਾਂਦੀ ਹੈ,ਅਤੇ ਕਦੇ ਮੋਬਾਇਲ ਫੋਨ ਖੋਹੇ ਜਾਂਦੇ ਹਨ ਅੱਜ ਮੋਟਰਸਾਈਕਲ ਖੋਹ ਲੈਣ ਦੀ ਖ਼ਬਰ  ਸਾਹਮਣੇ ਆਈ ਹੈ! ਪਿੰਡ ਭਟਨੂਰਾ ਦੇ ਬਲਦੇਵ ਸਿੰਘ ਪੁੱਤਰ ਸ੍ਰੀ ਕੇਹਰ ਸਿੰਘ ਨੇ ਦੱਸਿਆ ਕਿ ਉਹ ਰਾਤ ਤਕਰੀਬਨ ਇਕ ਵਜੇ ਦਾਣਾ ਮੰਡੀ ਤੋਂ ਆਪਣੇ ਘਰ ਪਿੰਡ ਭਟਨੂਰਾ ਨੂੰ ਜਾ ਰਹੇ ਸਨ। ਤਾਂ ਸਰਵਿਸ ਸਟੇਸ਼ਨ ਕੋਲ ਤਿੰਨ ਨੌਜਵਾਨ ਉਹਨਾਂ ਦਾ ਪਿੱਛਾ ਕਰਦੇ ਹੋਏ ਦੋ ਸਰਦਾਰ ਅਤੇ ਇੱਕ ਮੋਨਾ ਨੇ  ਉਹਨਾਂ ਨੂੰ ਘੇਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਤੇਜ ਦਾਤਰ ਨਾਲ ਹੱਥ ਦੀ ਹੱਡੀ ਵੀ ਵੱਢ ਦਿੱਤੀ ਗਈ, ਤਿੰਨੇ ਨੌਜਵਾਨਾਂ ਨੇ ਇਨੇ ਵਾਰ ਕੀਤੇ ਕਿ ਬਲਦੇਵ ਸਿੰਘ ਦੀਆਂ ਪਸਲੀਆਂ ਟੁੱਟ ਗਈਆਂ! ਅਤੇ ਉਹਨਾਂ ਦਾ ਮੋਟਰਸਾਈਕਲ ਪੀਬੀ08 ਈ ਡਬਲ ਜੂ 4377 ਖੋਹ ਕੇ ਫਰਾਰ ਹੋ ਗਏ  ਬਲਦੇਵ ਸਿੰਘ ਨੂੰ ਜਲੰਧਰ ਦੇ ਸ੍ਰੀਮਾਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਬਲਦੇਵ ਸਿੰਘ ਨੇ ਕਿਹਾ ਕਿ ਉਹਨਾਂ ਨੇ 112 ਨੰਬਰ ਤੇ ਫੋਨ ਕਰਕੇ ਪੁਲਿਸ ਰਿਪੋਰਟ ਦਰਜ ਕਰਵਾਈ ਸੀ ਅਤੇ ਇੱਕ ਵਾਰ ਉਹਨਾਂ ਦੇ ਕੋਲ ਪੁਲਿਸ ਮੁਲਾਜ਼ਮ ਪਹੁੰਚੇ ਸਨ ਪਰ ਕੋਈ ਖਾਸ ਕਾਰਵਾਈ ਨਹੀਂ ਕੀਤੀ ਗਈ  ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ  ਇਨਸਾਫ ਦੀ ਮੰਗ ਕੀਤੀ ਹੈ। ਇਸ ਸੰਬੰਧ ਵਿੱਚ ਜਦ  ਥਾਣਾ ਮੁਖੀ ਭੋਗਪੁਰ ਨਾਲ ਮੋਬਾਇਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਤਫਤੀਸ਼ ਚੱਲ ਰਹੀ ਹੈ ਜਲਦ ਕਾਰਵਾਈ ਕੀਤੀ ਜਾਵੇਗੀ ਦਿੱਤੀ ਗਈ ਤਸਵੀਰ  ਵਿੱਚ ਬਲਦੇਵ ਸਿੰਘ ਦੇ ਹੱਥ ਦੀ ਵੱਡੀ ਹੋਈ ਹੱਡੀ ਅਤੇ ਸਰੀਰ ਤੇ ਪਏ ਹੋਏ ਨੀਲ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ ਹਨ ਕਿ ਬਲਦੇਵ ਸਿੰਘ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ।ਅਤੇ ਇਸ ਮਸਲੇ ਨੂੰ ਪੁਲਿਸ ਪ੍ਰਸ਼ਾਸਨ ਨੂੰ 2ਗੰਭੀਰਤਾ ਨਾਲ ਲੈਣਾ ਚਾਹੀਦਾ ਹੈ

Related Articles

Leave a Comment