Home » ਪ੍ਰੈਸ ਕਲੱਬ ਜ਼ੀਰਾ ਦੀ ਹੋਈ ਮਹੀਨੇਵਾਰ ਮੀਟਿੰਗ

ਪ੍ਰੈਸ ਕਲੱਬ ਜ਼ੀਰਾ ਦੀ ਹੋਈ ਮਹੀਨੇਵਾਰ ਮੀਟਿੰਗ

by Rakha Prabh
124 views

ਜ਼ੀਰਾ, 28 ਜੂਨ (ਗੁਰਪ੍ਰੀਤ ਸਿੰਘ ਸਿੱਧੂ) :- ਅੱਜ ਪ੍ਰੈਸ ਕਲੱਬ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਕਲੱਬ ਦੇ ਪ੍ਰਧਾਨ ਰਾਜੇਸ਼ ਢੰਡ ਦੀ ਅਗਵਾਈ ਅਤੇ ਚੇਅਰਮੈਨ ਦੀਪਕ ਭਾਰਗੋ ਦੀ ਸਰਪ੍ਰਸਤੀ ਹੇਠ ਟਿੰਕੂ ਢਾਬਾ ਮੱਖੂ ਰੋਡ ਜ਼ੀਰਾ ਵਿਖੇ ਹੋਈ। ਜਿਸ ਵਿੱਚ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।ਇਸ ਮੌਕੇ ਚੇਅਰਮੈਨ ਦੀਪਕ ਭਾਰਗੋ ਵੱਲੋਂ ਆਏ ਹੋਏ ਪੱਤਰਕਾਰ ਸਾਥੀਆਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਕਲੱਬ ਦੇ ਪ੍ਰਧਾਨ ਰਾਜੇਸ਼ ਢੰਡ ਵੱਲੋਂ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸਕਲਾਂ ਸੁਣੀਆਂ ਅਤੇ ਉਹਨਾਂ ਤੇ ਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਪ੍ਰਧਾਨ, ਰਾਜੇਸ਼ ਢੰਡ ਵੱਲੋਂ ਸਾਰੇ ਪੱਤਰਕਾਰ ਸਾਥੀਆਂ ਨੂੰ ਏਕਤਾ ਬਣਾਈ ਰੱਖਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਵਿਸ਼ਵਾਸ ਦਵਾਇਆ ਕਿ ਪੱਤਰਕਾਰ ਸਾਥੀਆਂ ਨੂੰ ਪੇਸ਼ ਆ ਰਹੀਆਂ ਮੁਸਕਲਾਂ ਦੇ ਹੱਲ ਲਈ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ। ਉਹਨਾਂ ਕਿਹਾ ਕਿ ਪੱਤਰਕਾਰ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਲੋਕਾਂ ਦੀਆਂ ਸਮੱਸਿਆਂਵਾਂ ਨੂੰ ਆਪਣੀ ਕਲਮ ਅਤੇ ਕੈਮਰੇ ਰਾਹੀਂ ਸਰਕਾਰ ਤੱਕ ਪਹੁੰਚਾਉਣਾ ਲਈ ਯਤਨਸ਼ੀਲ ਰਹਿੰਦੇ ਹਨ। ਇਸ ਮੌਕੇ ਰਾਜੇਸ਼ ਢੰਡ ਵੱਲੋਂ ਆਏ ਹੋਏ ਪੱਤਰਕਾਰ ਸਾਥੀਆਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਰਾਜੇਸ਼ ਢੰਡ, ਦੀਪਕ ਭਾਰਗੋ, ਹਰਮੇਸ਼ ਨੀਲੇਵਾਲਾ,ਗੁਰਪ੍ਰੀਤ ਸਿੱਧੂ, ਕੇ ਕੇ ਗੁਪਤਾ, ਨਵਜੋਤ ਨੀਲੇਵਾਲਾ, ਨਰਿੰਦਰ ਅਨੇਜਾ,ਪ੍ਰਤਾਪ ਹੀਰਾ, ਜਸਵੰਤ ਗੋਗੀਆ, ਗੁਰਮੀਤ ਭੁੱਲਰ, ਗੁਰਲਾਲ ਸਿੰਘ ਵਰੋਲਾ, ਕੁਲਵੰਤ ਰਾਏ, ਹਰਜੀਤ ਸਨ੍ਹੇਰ, ਮਹਿੰਦਰ ਪਾਲ ਗਰੋਵਰ, ਸ਼ੁਭਮ ਖੁਰਾਣਾ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

Related Articles

Leave a Comment