ਜ਼ੀਰਾ/ਫਿਰੋਜ਼ਪੁਰ, 29 ਜੂਨ ( ਗੁਰਪ੍ਰੀਤ ਸਿੰਘ ਸਿੱਧੂ ) ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਜ਼ੀਰਾ ਵਿਖੇ ਆਸਥਾ ਮਾਂ ਅਹਿਮਦਾਬਾਦ ਦਾ ਮੰਦਰ ਕਮੇਟੀ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਆਸਥਾ ਮਾਂ ਵੱਲੋਂ ਮਾਂ ਕਾਲਕਾ ਜੀ ਦੀ ਆਰਤੀ ਉਤਾਰੀ ਗਈ ਅਤੇ ਹਿੰਦੂ ਧਰਮ ਦੇ ਸੰਸਕਾਰਾਂ ਨੂੰ ਹਿੰਦੂ ਸਮਾਜ ਦੇ ਲੋਕਾਂ ਤੱਕ ਪਹੁੰਚਾਉਣਾ ਉਸਦਾ ਮਕਸਦ ਹੈ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਔਰਤਾਂ ਅਤੇ ਦਲਿਤ ਭਾਈਚਾਰੇ ਦੀ ਰਾਖੀ ਕਰਨ ਵਾਲੀ ਅਤੇ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਚੰਦਰ ਜੀ ਦੇ ਦਰਸਾਏ ਮਾਰਗ ਤੇ ਚੱਲਣ ਵਾਲੀ ਪਾਰਟੀ ਹੈ। ਇਸ ਮੌਕੇ ਆਸਥਾ ਮਾਂ ਦਾ ਮੰਦਰ ਕਮੇਟੀ ਪ੍ਰਧਾਨ ਪਵਨ ਕੁਮਾਰ ਲੱਲੀ, ਪ੍ਰਮੋਦ ਮਲਹੋਤਰਾ, ਆਸ਼ੂ ਸਚਦੇਵਾ,ਹਰੀ ਦਾਸ ਚੋਹਾਨ ਪ੍ਰਧਾਨ ਗੁਰੂ ਰਵਿਦਾਸ ਸਭਾ, ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ, ਗੁਰਦੇਵ ਸਿੰਘ ਸਿੱਧੂ,ਹੈਪੀ ਸਚਦੇਵਾ, ਬਿੱਟੂ ਮਹਿਤਾ, ਵਿਜੈ ਕੁਮਾਰ ਮੁਨੀਮ, ਰਾਮ ਤੀਰਥ ਸ਼ਰਮਾ, ਅਸ਼ੋਕ ਕਥੂਰੀਆ ਪ੍ਰਧਾਨ ਅਰੋੜਾ ਮਹਾ ਸਭਾ,ਸੁਨੀਲ ਕਾਲਾ,ਪਵਨ ਹਾਡਾ,ਸੋਨੂ ਸੇਠੀ,ਕਮਲ ਸ਼ਰਮਾ, ਰਮੇਸ਼ ਸ਼ਾਸ਼ਤਰੀ ਆਦਿ ਨੇ ਮਾਂ ਦੀ ਚੁਨਰੀ ਅਤੇ ਨਾਰੀਅਲ ਨਾਲ ਸਨਮਾਨਿਤ ਕੀਤਾ।
ਜ਼ੀਰਾ ਵਿਖੇ ਆਸਥਾ ਮਾਂ ਦਾ ਮਾਤਾ ਕਾਲਕਾ ਧਾਮ ਮੰਦਰ ਕਮੇਟੀ ਵੱਲੋਂ ਨਿੱਘਾ ਸੁਆਗਤ
ਸਨਾਤਨ ਧਰਮ ਦੇ ਸੰਸਕਾਰਾਂ ਪ੍ਰਤੀ ਹਿੰਦੂ ਧਰਮ ਦੇ ਲੋਕ ਨੂੰ ਜਾਗ੍ਰਿਤ ਕਰਨਾ ਮਕਸਦ :-ਆਸਥਾ ਮਾਂ
previous post