Home » ਟਰਾਲੀ ਗੱਡੇ ਦਰਮਿਆਨ ਟੱਕਰ ਕਾਰਨ ਧਾਰਿਆ ਖੂਨੀ ਜੰਗ ਦਾ ਰੂਪ

ਟਰਾਲੀ ਗੱਡੇ ਦਰਮਿਆਨ ਟੱਕਰ ਕਾਰਨ ਧਾਰਿਆ ਖੂਨੀ ਜੰਗ ਦਾ ਰੂਪ

ਮਜੀਠਾ ਦੇ ਪਿੰਡ ਅਨੈਤਪੁਰਾ ‘ਚ ਗੋਲੀ ਚੱਲਣ ਨਾਲ ਦੋ ਦੀ ਮੌਤ

by Rakha Prabh
80 views

ਅੰਮਿ੍ਰਤਸਰ, 22 ਮਾਰਚ, (ਗੁਰਮੀਤ ਰਾਜਾ)- ਹਲਕਾ ਮਜੀਠਾ ਅਤੇ ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਅਨੈਤਪੁਰਾ ਵਿੱਚ ਦੋ ਧਿਰਾਂ ਵਿੱਚ ਗੋਲੀ ਚੱਲਣ ਨਾਲ ਦੋ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਗੁੱਜਰ ਸੁਰਮਦੀਨ ਆਪਣੀ ਰੇੜੀ ਤੇ ਖੇਤਾਂ ਵੱਲ ਪਸ਼ੂਆਂ ਦਾ ਚਾਰਾ ਪੱਠੇ ਲੈਣ ਜਾ ਰਿਹਾ ਸੀ ਕਿ ਸਾਹਮਣੇ ਪਾਸੇ ਤੋਂ ਜਿੰਮੀਦਾਰ ਮੁੰਡੇ ਟਰੈਕਟਰ ਟਰਾਲੀ ਤੇ ਆ ਰਹੇ ਸਨ ਗੁੱਜਰ ਸੁਰਮਦੀਨ ਨੇ ਟਰਾਲੀ ਵਾਲੇ ਨੌਜਵਾਨਾਂ ਪਾਸੋਂ ਰੇੜ੍ਹੀ ਲੰਘਾਉਣ ਵਾਸਤੇ ਰਸਤਾ ਮੰਗਿਆ ਜਿਸ ਤੇ ਟਰਾਲੀ ਵਾਲੇ ਨੌਜਵਾਨਾਂ ਅਤੇ ਗੁੱਜਰਾ ਵਿੱਚ ਗਾਲੀ ਗਲੋਚ ਸ਼ੁਰੂ ਹੋ ਗਿਆ ਤੇ ਇਸ ਤੋ ਬਾਦ ਗੁੱਜਰ ਸੁਰਮਦੀਨ ਵਾਪਸ ਆਪਣੇ ਡੇਰੇ ਆ ਗਿਆ ਤਾਂ ਟਰਾਲੀ ਵਾਲੇ ਨੌਜਵਾਨਾਂ ਨੇ ਗੁੰਜਰਾਂ ਦੀ ਨਹਿਰ ਦੇ ਕੰਢੇ ਤੇ ਲੱਗੀ ਪਰਾਲੀ ਨੂੰ ਅੱਗ ਲਗਾ ਦਿੱਤੀ ਤਾਂ ਗੁੱਜਰਾਂ ਨੇ ਇੰਨਾਂ ਨੂੰ ਅੱਗ ਲਗਾਉਣ ਦਾ ਕਾਰਣ ਪੁਛਿਆ ਜਿਸ ਤੇ ਦੋਰਾਂ ਧਿਰਾਂ ਦਰਮਿਆਨ ਝਗੜਾ ਹੋ ਗਿਆ ਅਤੇ ਹੱਥੋ ਪਾਈ ਤੱਕ ਪਹੁੰਚ ਗਿਆ। ਦੋਵੇਂ ਧਿਰਾਂ ਲੋਕਾਂ ਵੱਲੋਂ ਸਮਝਾਉਣ ਤੇ ਆਪਣੇ ਆਪਣੇ ਘਰਾਂ ਨੂੰ ਚਲੇ ਗਈਆਂ। ਕੁਝ ਦੇਰ ਬਾਅਦ ਜਿੰਮੀਦਾਰਾਂ ਦੇ ਨੋਜਵਾਨ ਆਪਣੇ ਨਾਲ ਕੁਝ ਹੋਰ ਸਾਥੀਆਂ ਨੂੰ ਲੈਕੇ ਆ ਗਏ ਅਤੇ ਗੁੱਜਰਾਂ ਦੇ ਡੇਰੇ ਤੇ ਹੱਲਾ ਬੋਲ ਦਿੱਤਾ। ਜਿੰਮੀਦਾਰਾਂ ਦੇ ਮੰਡਿਆਂ ਵਿੱਚੋਂ ਕਿਸੇ ਨੇ ਗੋਲੀ ਚਲਾ ਦਿੱਤੀ ਜਿਹੜੀ ਕਿ ਗੁੱਜਰ ਸੁਰਮਦੀਨ ਪੁੱਤਰ ਫਿਰੋਜਦੀਨ, ਅਲੀਦੀਨ ਪੁੱਤਰ ਗਈਆ ਅਤੇ ਸੱਤੂ ਪੁੱਤਰ ਸੈਫਅਲੀ ਦੇ ਵੱਜੀਆਂ ਸੁਰਮਦੀਨ ਅਤੇ ਅਲੀਦੀਨ ਗੰਭੀਰ ਜਖਮੀ ਹੋ ਗਏ ਅਤੇ ਸੁਰਮਦੀਨ ਦੀ ਹਸਪਤਾਲ ਲਿਜਾਂਦੇ ਸਮੇ ਰਸਤੇ ਵਿੱਚ ਮੌਤ ਹੋ ਗਈ, ਅਲੀਦੀਨ ਨੂੰ ਜਿਆਦਾ ਗੰਭੀਰ ਜਖਮੀ ਹੋਣ ਤੇ ਅੰਮਿ੍ਰਤਸਰ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿਸ ਦੀ ਬਾਦ ਵਿੱਚ ਮੋਤ ਹੋ ਗਈ ਅਤੇ ਬਾਕੀ ਵਿਅਕਤੀਆਂ ਸੱਤੂ ਪੁੱਤਰ ਸੈਫਅਲੀ,ਬਾਘਾ ਪੁੱਤਰ ਫਿਰੋਜ, ਜਾਕਰ ਪੁੱਤਰ ਕਰੀਮ ਬਖਸ਼,ਮੱਖਣ ਅਤੇ ਐਮਨਾ ਲੜਕੀ ਨੂੰ ਵੀ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ ਜਿਥੇ ਇੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੋਹਾਂ ਧਿਰਾਂ ਦਰਮਿਆਨ ਝਗੜੇ ਵਿੱਚ ਜਿੰਮੀਦਾਰਾਂ ਦੇ ਨੌਜਵਾਨਾਂ ਵਿੱਚ ਜਖਮੀ ਹੋਣ ਵਾਲਿਆਂ ਵਿੱਚ ਮਨਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ, ਹਰਜਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ, ਨਿਸ਼ਾਨ ਸਿੰਘ ਪੁੱਤਰ ਗੁਰਭੇਜ਼ ਸਿੰਘ, ਗੁਰਪ੍ਰੀਤ ਸਿੰਘ ਪੁੰਤਰ ਲਖਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਹੈਪੀ ਮੌਜੂਦਾ ਸਰਪੰਚ ਜਖਮੀ ਹੋਏ ਹਨ। ਪੁਲਿਸ ਨੂੰ ਇਤਲਾਹ ਮਿਲਣ ਤੇ ਸਪੈਸ਼ਲ ਡਿਊਟੀ ਤੇ ਆਏ ਡੀਐਸਪੀ ਰਵਿੰਦਰ ਸਿੰਘ ਅਤੇ ਐਸਐਚਓ ਇੰਸਪੈਕਟਰ ਹਰਸੰਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜ ਗਏ ਜਿੰਨ੍ਹਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਮਾਮਲੇ ਨੂੰ ਹੱਥਾਂ ਵਿੱਚ ਲੈਕੇ ਜਖਮੀ ਵਿਅਕਤੀਆਂ ਦੇ ਬਿਆਨ ਕਲਮਬੰਧ ਕੀਤੇ ਜਾ ਰਹੇ ਹਨ ਬਿਆਨਾਂ ਦੇ ਆਧਾਰ ਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Related Articles

Leave a Comment