Home » ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸਾਂਭਿਆ ਕਾਰਜਭਾਰ

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸਾਂਭਿਆ ਕਾਰਜਭਾਰ

ਬੋਲੇ-‘ਜਾਂ ਮੈਂ ਰਹਾਂਗਾ ਜਾਂ ਮਾਈਨਿੰਗ ਮਾਫ਼ੀਆ’

by Rakha Prabh
64 views

ਚੰਡੀਗੜ੍ਹ, 22 ਮਾਰਚ, (ਯੂ.ਐਨ.ਆਈ.)- ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਾਰਜਭਾਰ ਸਾਂਭਿਆ। ਕਾਰਜਭਾਰ ਸੰਭਾਲਣ ਤੋਂ ਬਾਅਦ ਹਰਜੋਤ ਬੈਂਸ ਨੇ ਕਿਹਾ ਕਿ ਪੂਰੀ ਇਮਾਨਦਾਰੀ ਨਾਲ ਜਿੰਮੇਦਾਰੀ ਨਿਭਾਵਾਂਗਾ। ਉਨ੍ਹਾਂ ਨੇ ਕਿਹਾ ਕਿ ਚੰਨੀ ਸਰਕਾਰ ’ਚ ਮਾਈਨਿੰਗ ਮਾਫ਼ੀਆ ਨੇ ਲੁੱਟ ਮਚਾਈ ਹੋਈ ਸੀ। ਬੈਂਸ ਨੇ ਕਿਹਾ ਕਿ ਮੈਨੂੰ ਵੱਡੀ ਜਿੰਮੇਦਾਰੀ ਸੌਂਪੀ ਗਈ ਹੈ। ਇਸ ਲਈ ਇਸ ਅਹੁਦੇ ਉੱਤੇ ਜਾਂ ਮੈਂ ਰਹਾਂਗਾ ਜਾਂ ਮਾਈਨਿੰਗ ਮਾਫ਼ੀਆ ਰਹੇਗਾ। ਦੇਸ਼ ਦੀ ਸਭ ਤੋਂ ਵਧਿਆ ਮਾਈਨਿੰਗ ਪਾਲਿਸੀ ਬਣਾਵਾਂਗੇ। ਇਸ ਕੁਰਸੀ ਤੋਂ ਪੰਜਾਬੀਆਂ ਦੇ ਸੁਪਨੇ ਪੂਰੇ ਹੋਣਗੇ। ਇੱਕ ਪੈਸੇ ਦੀ ਵੀ ਬੇਈਮਾਨੀ ਬਰਦਾਸ਼ਤ ਨਹੀਂ ਹੋਵੇਗਾ। ਬੈਂਸ ਨੇ ਕਿਹਾ ਕਿ 24 ਘੰਟੇ ਕੰਮ ਕਰਕੇ ਪੰਜਾਬੀਆਂ ਦੇ ਸੁਪਨੇ ਪੂਰੇ ਕਰਾਂਗੇ। ਮਾਈਨਿੰਗ ਪਾਲਿਸੀ ’ਤੇ ਅੱਜ ਤੋਂ ਹੀ ਕੰਮ ਸ਼ੁਰੂ ਹੋਵੇਗਾ। ਪੰਜਾਬ ਦੇ ਰੱਖਵਾਲੇ ਬਣਾਂਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਆਨੰਦਪੁਰ ਸਾਹਿਬ ਤੋਂ ਚੁਣੇ ਗਏ ਹਰਜੋਤ ਸਿੰਘ ਬੈਂਸ ਨੂੰ ਕਾਨੂੰਨੀ ਅਤੇ ਵਿਧਾਨਕ ਮਾਮਲੇ , ਖਾਣਾਂ ਅਤੇ ਭੂ-ਵਿਗਿਆਨ ਅਤੇ ਜੇਲ੍ਹਾਂ ਸਮੇਤ ਹੋਰ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਪੇਸ਼ੇ ਤੋਂ ਵਕੀਲ, ਪਹਿਲੀ ਵਾਰ ਵਿਧਾਇਕ ਬਣੇ 31 ਸਾਲਾ ਰਾਜ ਮੰਤਰੀ ਮੰਡਲ ਦੇ ਸਭ ਤੋਂ ਨੌਜਵਾਨ ਮੈਂਬਰ ਹਨ। ਤੁਹਾਨੂੰ ਦੱਸ ਦੇਈਏ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਚਰਚਾ ਦਾ ਵਿਸ਼ਾ ਬਣ ਰਹੇ ਹਨ। ਐਮਐਲਏ ਹਰਜੋਤ ਸਿੰਘ ਦੇ ਵਾਇਰਲ ਹੋਣ ਦਾ ਕਾਰਨ ਉਨ੍ਹਾਂ ਦੇ ਘਰ ਦੇ ਬਾਹਰ ਲੱਗਿਆ ਬੋਰਡ ਹੈ। ਜੀ ਹਾਂ ਇਸ ਬੋਰਡ ਉੱਤੇ ਪੰਜਾਬੀ ਵਿੱਚ ਲਿਖਿਆ ਗਿਆ ਹੈ ਕਿ ਕਿ ਇਹ ਤੁਹਾਡਾ ਆਪਣਾ ਘਰ ਹੈ ਮੈਨੂੰ ਮਿਲਣ ਆਉਣ ਲਈ ਕਿਸੇ ਨੂੰ ਵੀ ਨਾਲ ਲਿਆਉਣ ਦੀ ਜ਼ਰੂਰਤ ਨਹੀਂ ਹੈ ਤੁਸੀ ਮੈਨੂੰ ਸਿੱਧਾ ਮਿਲ ਸਕਦੇ ਹੋ । ਜਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੋਤ ਸਿੰਘ ਬੈਂਸ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਮਾਤ ਦਿੱਤੀ ਹੈ। ਹਰਜੋਤ ਬੈਂਸ ਨੇ 81,730 ਵੋਟਾਂ ਪ੍ਰਾਪਤ ਕੀਤੀਆਂ ਜਦੋਂ ਕਿ ਦੂਜੇ ਨੰਬਰ ’ਤੇ ਰਹਿਣ ਵਾਲੇ ਕਾਂਗਰਸ ਦੇ ਰਾਣਾ ਕੇਪੀ ਸਿੰਘ ਨੂੰ 36,195 ਵੋਟਾਂ ਹਾਸਲ ਹੋਈਆਂ। ਦੱਸਣਯੋਗ ਹੈ ਕਿ ਰਾਣਾ ਕੇਪੀ ਸਿੰਘ ਇੱਥੋਂ ਪੰਜਵੀਂ ਵਾਰ ਚੋਣ ਲੜੇ ਸਨ ਤੇ ਹਰਜੋਤ ਸਿੰਘ ਬੈਂਸ ਨੇ ਇੱਥੋਂ ਪਹਿਲੀ ਵਾਰ ਹੀ ਆਪਣੀ ਕਿਸਮਤ ਅਜ਼ਮਾਈ ਤੇ ਉਹ ਸਫ਼ਲ ਰਹੇ।

Related Articles

Leave a Comment